ਧੂਰੀ, 20 ਜਨਵਰੀ (ਧਾਂਦਰਾ)-ਧੂਰੀ ਮਹਾਵੀਰ ਸੇਵਾ ਦਲ ਦੀ ਇੱਕ ਮਹੱਤਵਪੂਰਨ ਮੀਟਿੰਗ ਬਸੰਤ ਪੰਚਮੀ ਅਤੇ ਮਹਾ ਸ਼ਿਵਰਾਤਰੀ ਦੇ ਪਾਵਨ ਮੌਕੇ 'ਤੇ ਆਯੋਜਿਤ ਕੀਤੀ ਗਈ | ਮੀਟਿੰਗ ਦੌਰਾਨ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਵਿਵੇਕ ਗਰਗ ਨੂੰ ਲਗਾਤਾਰ ਪੰਜਵੀਂ ਵਾਰ ਧੂਰੀ ਮਹਾਵੀਰ ਸੇਵਾ ਦਲ ਦਾ ਪ੍ਰਧਾਨ ਚੁਣਿਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਵਿਵੇਕ ਗਰਗ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਰਹਿਣਗੇ ਅਤੇ ਸੇਵਾ ਦਲ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਕਮੇਟੀ ਵਿਚ ਰਮੇਸ਼ ਸੁਨਾਰੀਆ ਬਿੱਲੂ ਨੂੰ ਵਾਈਸ ਪ੍ਰਧਾਨ, ਸਤਨਾਮ ਸਿੰਘ ਨੂੰ ਸਕੱਤਰ, ਬਲਵਿੰਦਰ ਕੁਮਾਰ ਨੂੰ ਕੈਪਟਨ ਅਤੇ ਮਨੋਜ ਸ਼ਰਮਾ (ਮੋਨੂੰ) ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ | ਨਵੀਂ ਚੁਣੀ ਕਮੇਟੀ ਨੂੰ ਸਾਰੇ ਮੈਂਬਰਾਂ ਵਲੋਂ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਪਿ੍ੰਸ ਗੋਇਲ, ਜਤਿੰਦਰ ਕੁਮਾਰ ਦਾਰਾ, ਹਰਸ਼ ਧਿਮਾਨ, ਅਜੇ ਕੁਮਾਰ, ਸੁਰਿੰਦਰ ਤਿਵਾਰੀਆ, ਰੋਹਿਤ ਸ਼ਰਮਾ, ਬਲਦੇਵ ਕਿ੍ਸ਼ਨ ਸਮੇਤ ਹੋਰ ਕਈ ਸੇਵਾ ਦਲ ਦੇ ਮੈਂਬਰ ਹਾਜ਼ਰ ਸਨ |