30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਜਥੇਦਾਰ ਅਮਰਜੀਤ ਸਿੰਘ ਛੰਨਾ ਬਣੇ ਹਾਊਸਫੈੱਡ ਅਮਰਗੜ੍ਹ ਦੇ ਚੇਅਰਮੈਨ <br/>

ਅਜੀਤ ਡੈਸਕ 21-01-2026
ਮਲੇਰਕੋਟਲਾ, 20 ਜਨਵਰੀ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਹੋਈ ਹਾਊਸਫੈੱਡ ਦੀ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਜਥੇਦਾਰ ਅਮਰਜੀਤ ਸਿੰਘ ਛੰਨਾ ਨੂੰ ਸਰਬਸੰਮਤੀ ਨਾਲ ਹਾਊਸਫੈੱਡ ਬਲਾਕ ਅਮਰਗੜ੍ਹ ਦਾ ਪ੍ਰਧਾਨ ਚੁਣ ਲਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਲੇਰਕੋਟਲਾ ਹਾਊਸਫੈੱਡ ਦੇ ਸਾਬਕਾ ਚੇਅਰਮੈਨ ਸੀਨੀਅਰ ਆਗੂ ਪ੍ਰਧਾਨ ਪ੍ਰਦੁਮਣ ਸਿੰਘ ਦਲੇਲਗੜ੍ਹ ਨੇ ਆਖਿਆ ਕਿ ਜਥੇਦਾਰ ਅਮਰਜੀਤ ਸਿੰਘ ਰਾਮਪੁਰ ਛੰਨਾ ਨੂੰ ਸਰਬਸੰਮਤੀ ਨਾਲ ਪ੍ਰਬੰਧਕ ਕਮੇਟੀ ਹਾਊਸਫੈੱਡ ਦਾ ਚੇਅਰਮੈਨ ਤੇ ਲਸ਼ਮਣ ਸਿੰਘ ਪਿੰਡ ਰਾਏਪੁਰ ਨੂੰ ਉਪ ਚੇਅਰਮੈਨ ਚੁਣਿਆ ਗਿਆ | ਸਾਬਕਾ ਚੇਅਰਮੈਨ ਦਲੇਲਗੜ੍ਹ ਨੇ ਆਖਿਆ ਕਿ ਜ਼ਿਲ੍ਹਾ ਮਲੇਰਕੋਟਲਾ ਦਾ ਹਾਊਸਫੈੱਡ ਅਦਾਰਾ ਲੋਕ ਹਿਤ ਫ਼ੈਸਲੇ ਲੈਣ ਲਈ ਬਚਨਬੱਧ ਹੈ ਤੇ ਰਹੇਗਾ | ਪਿਛਲੇ ਲੰਬੇ ਸਮੇਂ ਤੋਂ ਹਾਊਸਫੈੱਡ ਮਲੇਰਕੋਟਲਾ ਵੱਲੋਂ ਲੁਕਾਈ ਦੇ ਹਿਤ ਵਿੱਚ ਵੱਡੇ ਫ਼ੈਸਲੇ ਲਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸੀਤਾ ਰਾਮ ਛੰਨਾ ਤੇ ਰੁਪਿੰਦਰ ਕੌਰ ਮੋਹਾਲੀ ਕਮੇਟੀ ਮੈਂਬਰ ਬਣੇ ਹਨ | ਇਸ ਮੌਕੇ ਗੁਰਦੀਪ ਸਿੰਘ ਸਕੱਤਰ, ਜਸਬੀਰ ਸਿੰਘ ਕਲਰਕ, ਰਣਧੀਰ ਸਿੰਘ ਸਣੇ ਕਈ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਨਵੇਂ ਬਣੇ ਸੂਬਾ ਪ੍ਰਧਾਨ ਨੰੂ ਸੰਗਰੂਰ ਦਫ਼ਤਰ ਪੁੱਜਣ ਉੱਤੇ ਸਾਥੀਆਂ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਢੀਂਡਸਾ, ਘੁੰਨਸ ਸਮੇਤ ਹੋਰ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।