26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦਾ ਮੋਗਾ ਵਿਖੇ ਹੋਇਆ ਪੁਨਰ ਗਠਨ

ਮੋਗਾ, 25 ਨਵੰਬਰ (ਸੁਰਿੰਦਰਪਾਲ ਸਿੰਘ)-ਐਸ. ਸੀ.

ਫਰੀਡਮ ਫਾਈਟਰ ਭਵਨ ਮੋਗਾ ਵਿਖੇ ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਸਾਥੀ ਮੈਂਬਰ। ਤਸਵੀਰ : ਹਰਜੀਤ ਸਿੰਘ 26-11-2026
ਮੋਗਾ, 25 ਨਵੰਬਰ (ਸੁਰਿੰਦਰਪਾਲ ਸਿੰਘ)-ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਇਕ ਅਹਿਮ ਹੰਗਾਮੀ ਜ਼ਰੂਰੀ ਮੀਟਿੰਗ ਮੋਗਾ ਦੇ ਫਰੀਡਮ ਫਾਈਟਰ ਭਵਨ ਵਿਖੇ ਹੋਈ, ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਰਗਰਮ ਮੈਂਬਰ ਆਗੂਆਂ ਨੇ ਸ਼ਮੂਲੀਅਤ ਕੀਤੀ। ਜਿਸ ਵਿਚ ਕਾਫੀ ਲੰਬੀ ਵਿਚਾਰ ਚਰਚਾ ਦੌਰਾਨ ਜਥੇਬੰਦੀ ਦਾ ਪੁਨਰ ਗਠਨ ਕਰਨ ਸਬੰਧੀ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿਚ ਜਥੇਬੰਦੀ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਜਨਰਲ ਸਕੱਤਰਾਂ ਦੀ ਸਹਿਮਤੀ ਨਾਲ ਜਥੇਬੰਦੀ ਦਾ ਪੁਨਰਗਠਨ ਕਰਦਿਆਂ ਵਿਸਥਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਪੰਜਾਬ ਹਰਜਿੰਦਰ ਸਿੰਘ ਪੁਰਾਣੇ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿਚ ਸਾਰੇ ਹਾਊਸ ਦੀ ਸਹਿਮਤੀ ਨਾਲ ਪਰਮਜੀਤ ਸਿੰਘ ਤਰਨਤਾਰਨ ਨੂੰ ਸਰਪ੍ਰਸਤ, ਬੇਅੰਤ ਸਿੰਘ ਭਾਂਬਰੀ ਨੂੰ ਚੀਫ਼ ਆਰਗੇਨਾਈਜ਼ਰ, ਲਛਮਣ ਸਿੰਘ ਨਬੀਪੁਰ ਨੂੰ ਸੂਬਾ ਪ੍ਰਧਾਨ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਜਨਰਲ ਸਕੱਤਰ ਪਰਵਿੰਦਰ ਭਾਰਤੀ, ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਕਲੇਰ, ਵੀਰ ਸਿੰਘ ਮੋਗਾ, ਵਿਪਨ ਕੁਮਾਰ ਮੋਹਾਲੀ, ਵਿਜੈ ਕੁਮਾਰ ਮਾਨਸਾ, ਆਰਗੇਨਾਈਜ਼ਰ ਜਸਵੀਰ ਸਿੰਘ ਬੀਹਲਾ, ਮੀਤ ਪ੍ਰਧਾਨ ਹਰਦੀਪ ਸਿੰਘ ਤੂਰ, ਸੁਖਰਾਜ ਸਿੰਘ ਮਾਹਲ, ਹਰਪਾਲ ਸਿੰਘ ਤਰਨਤਾਰਨ, ਕੁਲਵੰਤ ਸਿੰਘ ਸ਼ੇਰਪੁਰ, ਨਰਿੰਦਰਜੀਤ ਸਿੰਘ ਕਪੂਰਥਲਾ, ਗੁਰਜੰਟ ਸਿੰਘ ਭੁਰਥਲਾ, ਪਰਮਜੀਤ ਸਿੰਘ ਬੈਂਸ, ਸੁਨੀਲ ਕੁਮਾਰ ਜਲੰਧਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਦਰਸ਼ਨ ਸਿੰਘ ਡਾਂਗੋ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਪੁਰਾਣੇ ਵਾਲਾ, ਕੁਲਵਿੰਦਰ ਸਿੰਘ ਬਿੱਟੂ, ਆਰ.ਟੀ.ਆਈ. ਇੰਚਾਰਜ ਬਲਵੀਰ ਸਿੰਘ ਤਰਨਤਾਰਨ, ਸਕੱਤਰ ਅਵਤਾਰ ਸਿੰਘ ਮੱਟੂ, ਭਾਰਤ ਪ੍ਰਤਾਪ ਫ਼ਿਰੋਜ਼ਪੁਰ, ਗੁਰਟੇਕ ਸਿੰਘ ਫ਼ਰੀਦਕੋਟ, ਸੁਪਿੰਦਰ ਸਿੰਘ ਖਮਾਣੋਂ, ਰਣਦੀਪ ਸਿੰਘ ਮਲੇਰਕੋਟਲਾ, ਮਨਦੀਪ ਸਿੰਘ ਮੁਹਾਲੀ, ਹਰਬੰਸ ਲਾਲ ਜਲੰਧਰ, ਸੰਦੀਪ ਕੁਮਾਰ ਕਪੂਰਥਲਾ, ਸੁਖਪਾਲ ਸਿੰਘ ਬਕਰਾਹਾ, ਅਮਿੰਦਰ ਪਾਲ ਮੁਕਤਸਰ, ਪਰਸਨ ਸਿੰਘ ਬਠਿੰਡਾ ਅਤੇ ਸਵਿੰਦਰ ਸਿੰਘ ਬਟਾਲਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਇਸ ਸਬੰਧੀ ਮੀਟਿੰਗ ‘ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਬਾਕੀ ਰਹਿ ਗਏ ਜ਼ਿਲ੍ਹਿਆਂ ‘ਚ ਵੀ ਸਾਥੀਆਂ ਦੀ ਸਹਿਮਤੀ ਨਾਲ ਸਟੇਟ ਕਮੇਟੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਸਮੂਹ ਨਵੇਂ ਚੁਣੇ ਨੁਮਾਇੰਦਿਆਂ ਨੇ ਜਥੇਬੰਦੀ ਦੇ ਅਹੁਦਿਆਂ ਤੇ ਪੂਰੀ ਤਰਾਂ ਸਮਰਪਣ ਭਾਵਨਾ ਨਾਲ ਕੰਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਸਾਹੋਕੇ ਜ਼ਿਲ੍ਹਾ ਪ੍ਰਧਾਨ ਮੋਗਾ, ਸੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਮੋਗਾ, ਰਾਜਪਾਲ ਸਿੰਘ ਸ਼ੇਰਗਿੱਲ ਵਿਤ ਸਕੱਤਰ, ਅਜੀਤਪਾਲ ਸਿੰਘ ਦੁੱਗਲ, ਗੁਰਵਿੰਦਰ ਸਿੰਘ ਢੈਪਈ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਨ੍ਹੀ ਗਿੱਲ ਦੀ ਅਗਵਾਈ ’ਚ ਹਲਕਾ ਮੋਗਾ ਦੀ ਅਕਾਲੀ-ਭਾਜਪਾ ਗੱਠਜੋੜ ਲਈ ਲੱਡੂ ਵੰਡਣ ਦੀ ਰਸਮ ਨੇ ਧਾਰਿਆ ਰੈਲੀ ਦਾ ਰੂਪ ਅਗਲੀ ਖ਼ਬਰ ਦਿਨ-ਦਿਹਾੜੇ ਬਾਘਾ ਪੁਰਾਣਾ ਦੇ ਭਰੇ ਬਾਜ਼ਾਰ ’ਚ ਚੱਲੀਆਂ ਗੋਲੀਆਂ, ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।