26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜ਼ਿਲ੍ਹਾ ਮੋਗਾ ਦੇ ਦਿਵਿਆਂਗ ਬੱਚਿਆਂ ਨੇ ਰਾਜ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

ਨਿਹਾਲ ਸਿੰਘ ਵਾਲਾ, 25 ਨਵੰਬਰ (ਸੁਖਦੇਵ ਸਿੰਘ ਖਾਲਸਾ)-ਜ਼ਿਲ੍ਹਾ ਮੋਗਾ ਦੇ ਸਿੱਖਿਆ ਅਫਸਰ ਮੰਜੂ ਭਾਰਦਵਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਆਈ. ਈ.

ਅਜੀਤ ਡੈਸਕ 26-11-2026
ਨਿਹਾਲ ਸਿੰਘ ਵਾਲਾ, 25 ਨਵੰਬਰ (ਸੁਖਦੇਵ ਸਿੰਘ ਖਾਲਸਾ)-ਜ਼ਿਲ੍ਹਾ ਮੋਗਾ ਦੇ ਸਿੱਖਿਆ ਅਫਸਰ ਮੰਜੂ ਭਾਰਦਵਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਆਈ. ਈ. ਡੀ. ਕੋਆਰਡੀਨੇਟਰ ਮਨਜੀਤ ਸਿੰਘ ਦੀ ਅਗਵਾਈ ਹੇਠ ਅਤੇ ਟੀਮ ਨੋਡਲ ਅਫਸਰ ਦੇਵੀ ਪ੍ਰਸਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਿਹਾਲ ਸਿੰਘ ਵਾਲਾ ਦੀ ਦੇਖ ਰੇਖ ’ਚ ਜ਼ਿਲ੍ਹਾ ਮੋਗਾ ਦੇ 11 ਦਿਵਿਆਂਗ ਬੱਚਿਆਂ ਨੇ ਰਾਜ ਪੱਧਰੀ ਖੇਡਾਂ ’ਚ ਭਾਗ ਲਿਆ| ਬੱਚਿਆਂ ਨੇ ਰੇਸ, ਵਾਕ, ਸ਼ਾਟ ਪੁੱਟ, ਲੌਂਗ ਜੰਪ, ਬੈਡਮਿੰਟਨ ਆਦਿ ਖੇਡਾਂ ’ਚ ਭਾਗ ਲੈਂਦਿਆਂ ਬੱਚਿਆਂ ਨੇ 8 ਗੋਲਡ ਮੈਡਲ ਪ੍ਰਾਪਤ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ| 7 ਬੱਚਿਆਂ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ| 6 ਬੱਚਿਆਂ ਨੇ ਕਾਂਸੀ ਮੈਡਲ ਹਾਸਲ ਕੀਤਾ| ਇਨ੍ਹਾਂ ਬੱਚਿਆਂ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਮੰਜੂ ਭਾਰਦਵਾਜ, ਜ਼ਿਲ੍ਹਾ ਆਈ. ਈ. ਡੀ. ਕੋਆਰਡੀਨੇਟਰ ਮਨਜੀਤ ਸਿੰਘ ਅਤੇ ਟੀਮ ਨੋਡਲ ਅਫਸਰ ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਮਿਹਨਤ ਅਤੇ ਇਨ੍ਹਾਂ ਅੰਦਰ ਦੀ ਕੁਦਰਤ ਦੀ ਕਲਾ ਕਾਰਨ ਹੀ ਉਕਤ ਖੇਡਾਂ ’ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ| ਇਸ ਮੌਕੇ ਕੋਚ ਕੁਲਦੀਪ ਸਿੰਘ, ਰਿੰਕਲ, ਮੰਜੂ ਬਾਲਾ, ਸਤਵਿੰਦਰ ਸਿੰਘ, ਰਾਵਿੰਦਰ ਕੁਮਾਰ, ਈਸ਼ਾ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ|
ਪਿਛਲੀ ਖ਼ਬਰ ਐਨ.ਆਰ.ਆਈਜ਼. ਨੇ ਕੀਤਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਦੌਰਾ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਪ੍ਰੋਫੈਸਰ ਬਲਵਿੰਦਰ ਕੌਰ ਨੇ ਸੋਨੇ ਅਤੇ ਚਾਂਦੀ ਦੇ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।