24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਭਾਖੜਾ ਨਹਿਰ ’ਚੋਂ ਨਿਕਲਦੀ ਅਬੋਹਰ ਬਰਾਂਚ ਦਾ ਪੁਲ ਬੁਰਜੀ 321050 ਦੇ ਲੈਂਟਰ ਸਰੀਏ ਹੋਏ ਖਰਾਬ

ਸਮਾਲਸਰ, 24 ਨਵੰਬਰ (ਗੁਰਜੰਟ ਕਲਸੀ ਲੰਡੇ)- ਇੱਥੋਂ ਵਾਇਆ ਸੇਖਾ ਕਲਾਂ, ਬੰਬੀਹਾ ਭਾਈ, ਲੰਭ ਵਾਲੀ ਹੋ ਕੇ ਬਠਿੰਡਾ ਜਾਂਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਵਾਲੀ ਸੜਕ ’ਤੇ ਅਬੋਹਰ ਬਰਾਂਚ ਨਹਿਰ ’ਤੇ ਬਣਿਆ ਪੁਲ ਬੁਰਜੀ 321050 ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਸ ਪੁਲ ਦੀਆਂ ਸਾਰੀਆਂ ਬੁਰਜੀਆਂ ਨਾਲ ਪਿਆ ਲੈਂਟਰ ਥਾਂ-ਥਾਂ ਤੋਂ ਖਲੇਪੜ ਛੱਡ ਰਿਹਾ ਹੈ ਅਤੇ ਮੋਟੇ ਸਰੀਏ ਅੱਧ ਤੋਂ ਜ਼ਿਆਦਾ ਜੰਗਾਲ ਨਾਲ ਖਾਧੇ ਜਾ ਚੁੱਕੇ ਹਨ।

ਅਜੀਤ ਡੈਸਕ 25-11-2026
ਸਮਾਲਸਰ, 24 ਨਵੰਬਰ (ਗੁਰਜੰਟ ਕਲਸੀ ਲੰਡੇ)- ਇੱਥੋਂ ਵਾਇਆ ਸੇਖਾ ਕਲਾਂ, ਬੰਬੀਹਾ ਭਾਈ, ਲੰਭ ਵਾਲੀ ਹੋ ਕੇ ਬਠਿੰਡਾ ਜਾਂਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਵਾਲੀ ਸੜਕ ’ਤੇ ਅਬੋਹਰ ਬਰਾਂਚ ਨਹਿਰ ’ਤੇ ਬਣਿਆ ਪੁਲ ਬੁਰਜੀ 321050 ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਸ ਪੁਲ ਦੀਆਂ ਸਾਰੀਆਂ ਬੁਰਜੀਆਂ ਨਾਲ ਪਿਆ ਲੈਂਟਰ ਥਾਂ-ਥਾਂ ਤੋਂ ਖਲੇਪੜ ਛੱਡ ਰਿਹਾ ਹੈ ਅਤੇ ਮੋਟੇ ਸਰੀਏ ਅੱਧ ਤੋਂ ਜ਼ਿਆਦਾ ਜੰਗਾਲ ਨਾਲ ਖਾਧੇ ਜਾ ਚੁੱਕੇ ਹਨ। ਹੁਣ ਨਹਿਰੀ ਬੰਦੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਅਤੇ ਨਹਿਰੀ ਵਿਭਾਗ ਵਲੋਂ ਕਰੇਨ ਨਾਲ ਨਹਿਰ ਦੇ ਕੰਢਿਆਂ ਦੀ ਸਫਾਈ ਕਰਾਈ ਜਾ ਰਹੀ ਹੈ। ਇਸੇ ਕਾਰਨ ਇਸ ਪੁਲ ਦੀ ਦੁਰਦਸ਼ਾ ਸਾਹਮਣੇ ਆਈ ਹੈ। ਸਮਾਲਸਰ ਦੇ ਸਮਾਜ ਸੇਵੀ ਮਾਸਟਰ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਨਾਲ ਲਿਜਾ ਕੇ ਵੱਖ-ਵੱਖ ਪੁਲਾਂ ਦੀ ਸਥਿਤੀ ਦਿਖਾਈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਪੁਲ 1972 ਵੇਲੇ ਬਾਦਲ ਸਰਕਾਰ ਵਿਚ ਮਨਜ਼ੂਰ ਹੋਇਆ ਸੀ ਤੇ 1978 ਦੇ ਕਰੀਬ ਬਣਾਇਆ ਗਿਆ ਸੀ। ਕਰੀਬ 48 ਸਾਲ ਪੁਰਾਣੇ ਇਸ ਪੁਲ ਦੀ ਰੇਲਿੰਗ ਲਾਈਨ ਹੇਠਾਂ ਪਿਆ ਲੈਂਟਰ ਪੂਰੀ ਤਰ੍ਹਾਂ ਤਰੇੜ ਛੱਡ ਚੁੱਕਾ ਹੈ| ਸਾਰੀਆਂ ਬੁਰਜੀਆਂ ਨਾਲੋਂ ਲੈਂਟਰ ਦੇ ਮੋਟੇ ਸਰੀਏ ਅੱਧ ਤੋਂ ਜ਼ਿਆਦਾ ਜੰਗਾਲ ਨਾਲ ਖਾਧੇ ਜਾ ਚੁੱਕੇ ਹਨ। ਮਾਸਟਰ ਨੇ ਦੱਸਿਆ ਕਿ ਇਸ ਪੁਲ ਉੱਪਰੋਂ ਰੋਜ਼ਾਨਾ ਹਜ਼ਾਰਾਂ ਓਵਰਲੋਡ ਟਰੱਕ ਅਤੇ ਹੋਰ ਵਹੀਕਲ ਕਰੀਬ ਇਕ ਮਿੰਟ ਵਿਚ ਦੋ ਲੰਘਦੇ ਹਨ। ਇਹ ਪੁਲ ਹੁਣ ਪੂਰੀ ਤਰ੍ਹਾਂ ਖਸਤਾ ਹਾਲਤ ਵਿਚ ਹੈ ਅਤੇ ਸਿੰਗਲ ਹੈ ਪਰ ਸੜਕ ਵੱਡੀ ਹੋਣ ਕਾਰਨ ਵਾਹਨ ਜ਼ਿਆਦਾ ਗੁਜ਼ਰਦੇ ਹਨ। ਕਿਸਾਨਾਂ ਦੀਆਂ ਝੋਨੇ, ਕਣਕ ਦੀਆਂ ਭਰੀਆਂ ਟਰਾਲੀਆਂ, ਬਠਿੰਡਾ-ਮੋਗਾ ਐਕਸਪ੍ਰੈੱਸ ਬਣ ਰਹੀ ਸੜਕ ’ਤੇ ਮਿੱਟੀ, ਬੱਜਰੀ, ਮੋਟਾ ਪੱਥਰ ਪਾਉਣ ਵਾਲੇ ਸੈਂਕੜੇ ਓਵਰਲੋਡ ਟਰੱਕਾਂ ਨਾਲ ਇਸ ਸੜਕ ’ਤੇ ਹਰ ਵੇਲੇ ਮੇਲਾ ਲੱਗਿਆ ਰਹਿੰਦਾ ਹੈ। ਇਹ ਪੁਲ ਸਿੰਗਲ ਟਰੈਫਿਕ ਹੈ। ਮਾਸਟਰ ਨੇ ਦੱਸਿਆ ਕਿ ਇਹ ਘਟਨਾ ਵੀ ਨਹਿਰ ਦੀ ਲੰਬੀ ਬੰਦੀ ਕਾਰਨ ਹੀ ਸਾਹਮਣੇ ਆ ਸਕੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸੇ ਪੁਲ ਬੁਰਜੀ 321050 ਤੋਂ ਛਿਪਦੇ ਵਾਲੇ ਪਾਸੇ ਕਰੀਬ ਇਕ ਕਿੱਲੋਮੀਟਰ ਦੂਰ ਮੱਲ੍ਹਕੇ ਨੂੰ ਜਾਂਦੀ ਸੜਕ ’ਤੇ ਬਣਿਆ ਹੋਇਆ ਕਰੀਬ 144 ਸਾਲ ਪੁਰਾਣਾ ਪੁਲ ਅਜੇ ਵੀ ਸਹੀ ਸਲਾਮਤ ਹੈ। ਉਨ੍ਹਾਂ ਦੱਸਿਆ ਕਿ ਇਹ ਮੱਲ੍ਹਕੇ ਵਾਲਾ ਕੈਨਾਲ ਐਕਟ ਦੇ ਅਧੀਨ 1882 ਦੇ ਨੇੜੇ ਤੇੜੇ ਕਿਸੇ ਵੇਲੇ ਬਣਾਇਆ ਗਿਆ ਸੀ ਅਤੇ 144 ਸਾਲ ਲੰਘ ਗਏ ਅਤੇ ਇਸ ਰਸਤੇ ਸਾਰਾ ਦਿਨ ਭਾਰੇ ਵਹੀਕਲ ਲੰਘਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪੁਲ ਹੇਠਾਂ ਛੱਤਾਂ ਜੋ ਕਿ ਪੁਰਾਣੀ ਇੱਟ ਦੇ ਡਾਟ ਦੀਆਂ ਬਣੀਆਂ ਹਨ ਪੂਰੀ ਤਰ੍ਹਾਂ ਠੀਕ ਹਾਲਤ ਵਿਚ ਹਨ ਅਤੇ ਕਿਤੇ ਵੀ ਕੋਈ ਊਣਤਾਈ ਨਹੀਂ ਦਿਸਦੀ, ਜਦੋਂ ਕਿ ਇਸੇ ਪੁਲ ਬੁਰਜੀ ਤੋਂ ਚੜ੍ਹਦੇ ਵਾਲੇ ਪਾਸੇ ਕਰੀਬ 400 ਫੁੱਟ ਦੇ ਦੂਰ ਹੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਹੋਰ ਪੁਲ ਬਣਿਆ ਹੋਇਆ ਹੈ, ਅਜੇ ਵੀ ਲੋਕ ਇਸ ਤੋਂ ਲੰਘ ਰਹੇ ਹਨ ਅਤੇ ਕੋਈ ਹਾਦਸੇ ਦਾ ਵੀ ਖਤਰਾ ਨਹੀਂ ਜਾਪਦਾ। ਇਹ ਪੁਲ ਸਮਾਲਸਰ ਤੋਂ ਸੇਖਾ ਕਲਾਂ ਜਾਣ ਵਾਲੀ ਸਦੀ ਪੁਰਾਣੇ ਰਾਹ ’ਤੇ ਬਣਿਆ ਹੋਇਆ ਹੈ, ਪਰ ਵਰਤੋਂ ਵਿਚ ਨਹੀਂ। ਇਸ ਸਬੰਧੀ ਜਾਣਕਾਰੀ ਨਹੀਂ ਮਿਲੀ ਕਿ ਕੀ ਇਹ ਪੁਲ ਹੁਣ ਸੜਕ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣਨ ਕਰਕੇ ਕੇਂਦਰ ਸਰਕਾਰ ਦੇ ਅਧੀਨ ਆ ਗਿਆ ਹੈ ਜਾਂ ਨਹੀਂ। ਇਸ ਦੀ ਆਖਰੀ ਸਕਰੀਨਿੰਗ ਕਦੋਂ ਹੋਈ ਤੇ ਸਕਰੀਨਿੰਗ ਵੇਲੇ ਕੀ ਰਿਪੋਰਟ ਵਿਚ ਕੀ ਲਿਖਿਆ ਗਿਆ। ਕੀ ਕੇਂਦਰ ਸਰਕਾਰ ਦੇ ਪੁਲ ਵਿਭਾਗ ਕੋਲ ਇਸ ਪੁਲ ਦੀ ਜਾਣਕਾਰੀ ਹੈ ਜਾਂ ਨਹੀਂ। ਇਸ ਸਬੰਧੀ ਸਮਾਜ ਸੇਵੀ ਡਾ. ਰਾਜ ਦਲਾਰ ਦਾ ਕਹਿਣਾ ਹੈ ਕਿ ਸੇਖਾ ਕਲਾਂ ਸਮਾਲਸਰ ਅਬੋਹਰ ਬਰਾਂਚ ’ਤੇ ਬਣਿਆ ਇਹ ਪੁਲ ਜੋ ਕਿ ਕਰੀਬ ਅੱਧੀ ਸਦੀ ਪੁਰਾਣਾ ਹੈ ਜਦੋਂ ਕਿ ਮੱਲ੍ਹਕੇ ਰੋਡ ’ਤੇ ਇਸੇ ਨਹਿਰ ’ਤੇ ਕਰੀਬ 144 ਸਾਲ ਪਹਿਲਾਂ ਬਣਿਆ ਪੁਲ ਅਜੇ ਵੀ ਸੁਰੱਖਿਅਤ ਹੈ। ਇਹ ਸਾਬਤ ਕਰਦਾ ਹੈ ਕਿ ਅੰਗਰੇਜ਼ਾਂ ਦੀ ਤਕਨੀਕ, ਸ਼ਰਾਫਤ, ਇਮਾਨਦਾਰੀ ਅੱਜ ਵੀ ਸਾਡੇ ਵਿਚ ਮੌਜੂਦ ਹੈ ਜਦੋਂ ਕਿ ਭਾਰਤੀ ਇੰਜੀਨੀਅਰ ਵਲੋਂ ਬਣਾਇਆ ਪੁਲ ਅਸੁਰੱਖਿਅਤ ਤਾਂ ਪਤਾ ਨਹੀਂ ਕਦੋਂ ਦਾ ਹੋਏਗਾ ਪਰ ਅੱਜ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਨੂੰ ਪਾਸ ਕਰਨ ਵ ਾਲੇ ਇੰਜੀਨੀਅਰ, ਠੇਕੇਦਾਰ, ਮੰਤਰੀ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਗੱਲ ਨਹੀਂ ਹੋ ਸਕੀ, ਜਦੋਂ ਕਿ ਪੀ. ਡਬਲਿਊ. ਡੀ. ਵਿਭਾਗ ਦੇ ਐਕਸੀਅਨ ਅਮਿੱਤ ਸੋਨੀ ਫਰੀਦਕੋਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਮੀਟਿੰਗ ਵਿਚ ਹਾਂ ਤੁਸੀਂ ਮੈਸੇਜ ਕਰ ਦਿਓ ਮੈਂ ਇਸ ਸਬੰਧੀ ਜਾਣਕਾਰੀ ਦੇ ਦੇਵਾਂਗਾ।
ਪਿਛਲੀ ਖ਼ਬਰ 26 ਨੂੰ ਪਿੰਡ ਮਟਵਾਣੀ ਵਿਖੇ ਹੋਣ ਵਾਲੀ ਖ਼ੁਸ਼ਹਾਲ ਪੰਜਾਬ ਰੈਲੀ ਇਤਿਹਾਸਕ ਹੋਵੇਗੀ-ਕੈਬਨਿਟ ਮੰਤਰੀ ਸੌਂਦ 116 ਏਕੜ ਵਿਚ ਕੀਤ... ਅਗਲੀ ਖ਼ਬਰ ਅਕਾਲੀ ਦਲ ਬਾਦਲ ਨਾਲ ਗੱਠਜੋੜ ਕਰ ਕੇ ਭਾਜਪਾ ਨੇ ਉਸ ਦੇ ਗੁਨਾਹਾਂ ’ਚ ਭਾਈਵਾਲੀ ਕਰ ਲਈ ਹੈ-ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।