13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨੰਬਰਦਾਰ ਯੂਨੀਅਨ ਗਾਲਿਬ ਦੀ ਮੀਟਿੰਗ ਹੋਈ

ਅਜੀਤਵਾਲ, 11 ਅਕਤੂਬਰ (ਹਰਦੇਵ ਸਿੰਘ ਮਾਨ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਸਬ-ਤਹਿਸੀਲ ਅਜੀਤਵਾਲ ਦੇ ਪਿੰਡਾਂ ਤੋਂ ਨੰਬਰਦਾਰਾਂ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਬਾਬਾ ਦੀਪ ਸਿੰਘ ਅਜੀਤਵਾਲ ਵਿਚ ਹੋਈ ਜਿਸ ਵਿਚ ਚੌਕੀਦਾਰਾ ਜਮਾਂ ਕਰਵਾਉਣ ਸਬੰਧੀ ਅਹਿਮ ਵਿਚਾਰਾ ਕੀਤੀਆਂ ਗਈਆਂ। ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਨੰਬਰਦਾਰ ਮਹਿਕਮੇ ਵਲੋਂ ਚੌਕੀਦਾਰੇ ਦੇ ਨਾਲ ਲਗਾਇਆ ਜਾਂਦਾ ਜੁਰਮਾਨਾ ਨਹੀਂ ਭਰੇਗਾ ਤੇ ਹੋਰ ਕੋਈ ਵੀ ਕੱਟੀ ਹੋਈ ਰਸੀਦ ਪ੍ਰਵਾਨ ਨਹੀਂ ਹੋਵੇਗੀ।

ਅਜੀਤ ਡੈਸਕ 12-10-2026
ਅਜੀਤਵਾਲ, 11 ਅਕਤੂਬਰ (ਹਰਦੇਵ ਸਿੰਘ ਮਾਨ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਸਬ-ਤਹਿਸੀਲ ਅਜੀਤਵਾਲ ਦੇ ਪਿੰਡਾਂ ਤੋਂ ਨੰਬਰਦਾਰਾਂ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਬਾਬਾ ਦੀਪ ਸਿੰਘ ਅਜੀਤਵਾਲ ਵਿਚ ਹੋਈ ਜਿਸ ਵਿਚ ਚੌਕੀਦਾਰਾ ਜਮਾਂ ਕਰਵਾਉਣ ਸਬੰਧੀ ਅਹਿਮ ਵਿਚਾਰਾ ਕੀਤੀਆਂ ਗਈਆਂ। ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਨੰਬਰਦਾਰ ਮਹਿਕਮੇ ਵਲੋਂ ਚੌਕੀਦਾਰੇ ਦੇ ਨਾਲ ਲਗਾਇਆ ਜਾਂਦਾ ਜੁਰਮਾਨਾ ਨਹੀਂ ਭਰੇਗਾ ਤੇ ਹੋਰ ਕੋਈ ਵੀ ਕੱਟੀ ਹੋਈ ਰਸੀਦ ਪ੍ਰਵਾਨ ਨਹੀਂ ਹੋਵੇਗੀ। ਹਰ ਨੰਬਰਦਾਰ ਚੌਕੀਦਾਰਾਂ ਚਲਾਨ ਫਾਰਮ ਭਰਾ ਕੇ ਸਟੇਟ ਬੈਂਕ ਆਫ਼ ਇੰਡੀਆ ਵਿਚ ਜਮਾਂ ਕਰਾਏਗਾ ਅਤੇ ਮਹਿਕਮੇ ਵਲੋਂ ਜਿਹੜੇ ਨੰਬਰਦਾਰਾਂ ਤੋਂ ਨਗਦ ਰਾਸ਼ੀ ਲਈ (ਜਮਾ ਕਾਰਵਾਈ) ਹੈ ਉਹ ਵਾਪਸ ਕਰਵਾਈ ਜਾਵੇਗੀ। ਨੰਬਰਦਾਰਾਂ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਮੁਖ਼ਤਿਆਰਨਾਮਾ ਤਸਦੀਕ ਕਰਨਾ ਹੈ ਉਹ ਉਸ ਪੱਤੀ ਦਾ ਨੰਬਰਦਾਰ ਹੀ ਕਰੇਗਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਸਿੰਘ, ਨੰਬਰਦਾਰ ਰੇਸ਼ਮ ਸਿੰਘ ਤਖਾਣਵੱਧ, ਇਕਬਾਲ ਸਿੰਘ, ਹਰਜਿੰਦਰ ਸਿੰਘ, ਰਾਜਾ ਸਿੰਘ, ਹਰਮਨ ਸਿੰਘ, ਚਰਨਜੀਤ ਸਿੰਘ, ਸੁਖਦੇਵ ਸਿੰਘ, ਇਕਬਾਲ ਸਿੰਘ, ਜਗਰਾਜ ਸਿੰਘ, ਬਚਿੱਤਰ ਸਿੰਘ, ਸਤਵੰਤ ਸਿੰਘ ਆਦਿ ਇਲਾਕੇ ਦੇ ਪਿੰਡਾਂ ਦੇ ਨੰਬਰਦਾਰ ਮੌਜੂਦ ਸਨ।
ਪਿਛਲੀ ਖ਼ਬਰ ਮੁਫ਼ਤ ਲਿਵਰ ਫੰਕਸ਼ਨ ਟੈੱਸਟ ਦਾ ਕੈਂਪ ਲਗਾਇਆ ਅਗਲੀ ਖ਼ਬਰ ‘ ਆਪ’ ਸਰਕਾਰ ਦਾ ਭ੍ਰਿਸ਼ਟਾਚਾਰ ਦਾ ਘੜਾ ਭਰ ਚੁੱਕਾ-ਐਸ.ਪੀ. ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।