ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਆਰਚਰੀ ਖਿਡਾਰੀਆਂ ਨੇ ਪੰਜਾਬ ਪੱਧਰ ’ਤੇ ਜਮਾਈ ਧਾਕ
ਮੋਗਾ, 9 ਅਕਤੂਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਅਤੇ ਉੱਚਕੋਟੀ ਦੀ ਗੁਣਾਤਮਿਕ ਅਤੇ ਨੈਤਿਕ ਸਿੱਖਿਆ ਵਿਚ ਮੋਹਰੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਖਿਡਾਰੀਆਂ ਨੇ 70ਵੀਆਂ ਪੰਜਾਬ ਸਕੂਲ ਸਟੇਟ ਆਰਚਰੀ ਮੁਕਾਬਲਿਆਂ ਵਿਚ ਸਿਲਵਰ ਅਤੇ ਕਾਂਸੀ ਪਦਕ ਜਿੱਤੇ ਅਤੇ ਪਹਿਲਾਂ ਦੀ ਤਰ੍ਹਾਂ ਫਿਰ ਆਪਣੀ ਧਾਕ ਜਮਾਈ। 11ਵੀਂ ਜਮਾਤ ਦੇ ਅਮਨ ਤਿਵਾੜੀ, ਸੰਜੇ ਕੁਮਾਰ ਨੇ ਅੰਡਰ-17 ਰੀਕਰਵ ਰਾਊਂਡ ਟੀਮ ਮੁਕਾਬਲੇ ਵਿਚ ਕਾਂਸੀ ਪਦਕ ਜਿੱਤਿਆ।
ਨ
ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਆਰਚਰੀ ‘ਚ ਮੱਲਾਂ ਮਾਰਨ ਵਾਲੇ ਖਿਡਾਰੀ ਸਕੂਲ ਪ੍ਰਬੰਧਕਾਂ ਨਾਲ। ਅਜੀਤ ਤਸਵੀਰ
10-10-2026
ਮੋਗਾ, 9 ਅਕਤੂਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਅਤੇ ਉੱਚਕੋਟੀ ਦੀ ਗੁਣਾਤਮਿਕ ਅਤੇ ਨੈਤਿਕ ਸਿੱਖਿਆ ਵਿਚ ਮੋਹਰੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਖਿਡਾਰੀਆਂ ਨੇ 70ਵੀਆਂ ਪੰਜਾਬ ਸਕੂਲ ਸਟੇਟ ਆਰਚਰੀ ਮੁਕਾਬਲਿਆਂ ਵਿਚ ਸਿਲਵਰ ਅਤੇ ਕਾਂਸੀ ਪਦਕ ਜਿੱਤੇ ਅਤੇ ਪਹਿਲਾਂ ਦੀ ਤਰ੍ਹਾਂ ਫਿਰ ਆਪਣੀ ਧਾਕ ਜਮਾਈ। 11ਵੀਂ ਜਮਾਤ ਦੇ ਅਮਨ ਤਿਵਾੜੀ, ਸੰਜੇ ਕੁਮਾਰ ਨੇ ਅੰਡਰ-17 ਰੀਕਰਵ ਰਾਊਂਡ ਟੀਮ ਮੁਕਾਬਲੇ ਵਿਚ ਕਾਂਸੀ ਪਦਕ ਜਿੱਤਿਆ। 11ਵੀਂ ਜਮਾਤ ਦੇ ਅਭਿਰਾਜ ਸਿੰਘ ਪਰਮਜੀਤ ਸਿੰਘ ਨੇ ਅੰਡਰ-17 ਕੰਪਾਊਂਡ ਰਾਊਂਡ ਟੀਮ ਵਿਚ ਸਿਲਵਰ ਪਦਕ ਜਿੱਤਿਆ। 11ਵੀਂ ਜਮਾਤ ਦੇ ਅਭੀਜੀਤ ਸਿੰਘ ਰਣਜੀਤ ਸਿੰਘ ਨੇ ਅੰਡਰ-19 ਰੀਕਰਵ ਰਾਊਂਡ ਟੀਮ ਮੁਕਾਬਲੇ ਵਿਚ ਕਾਂਸੀ ਪਦਕ ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ਲਈ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਕੋਆਰਡੀਨੇਟਰ ਇੰਦਰਪ੍ਰਤਾਪ ਸਿੰਘ ਤੇ ਡਾ. ਦੀਪਿਕਾ ਦਾਨੀ ਨੇ ਇਸ ਸਕੂਲ ਦੇ ਸਖ਼ਤ ਮਿਹਨਤੀ, ਤਜਰਬੇਕਾਰ ਅਤੇ ਸਮਰਪਿਤ ਸਟਾਫ਼, ਕੋਚ ਰਜਿੰਦਰ ਕੁਮਾਰ ਤੇ ਗਗਨ ਕੁਮਾਰ, ਡੀ.ਪੀ.ਈ. ਸਤਵੀਰ ਕੌਰ, ਰਾਜਵੀਰ ਕੌਰ, ਖਿਡਾਰੀਆਂ, ਸਮੂਹ ਵਿਦਿਆਰਥੀਆਂ ਅਤੇ ਇਸ ਸਕੂਲ ਦੇ ਸੂਝਵਾਨ ਮਾਪਿਆਂ ਨੂੰ ਇਨ੍ਹਾਂ ਸ਼ਾਨਦਾਰ ਅਤੇ ਮਾਣਮੱਤੀ ਪ੍ਰਾਪਤੀਆਂ ਲਈ ਵਧਾਈ ਦਿੱਤੀ।