10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਲਾਇਨਜ਼ ਕਲੱਬ ਮੋਗਾ ਸਿਟੀ ਨੇ ਅੰਤਰਰਾਸ਼ਟਰੀ ਅਧਿਆਪਕ ਦਿਵਸ ’ਤੇ ਵਿਸ਼ੇਸ਼ ਅਧਿਆਪਕਾਂ ਦਾ ਸਨਮਾਨ ਕੀਤਾ

ਮੋਗਾ, 9 ਅਕਤੂਬਰ (ਸੁਰਿੰਦਰਪਾਲ ਸਿੰਘ)-ਲਾਇਨਜ਼ ਕਲੱਬ ਮੋਗਾ ਸਿਟੀ ਨੇ ਡੀ. ਐਮ.

ਅਜੀਤ ਡੈਸਕ 10-10-2026
ਮੋਗਾ, 9 ਅਕਤੂਬਰ (ਸੁਰਿੰਦਰਪਾਲ ਸਿੰਘ)-ਲਾਇਨਜ਼ ਕਲੱਬ ਮੋਗਾ ਸਿਟੀ ਨੇ ਡੀ.ਐਮ. ਕਾਲਜ ਆਫ਼ ਐਜੂਕੇਸ਼ਨ ਆਡੀਟੋਰੀਅਮ ਵਿਖੇ ਅੰਤਰ-ਰਾਸ਼ਟਰੀ ਅਧਿਆਪਕ ਦਿਵਸ ਮਨਾਉਣ ਲਈ ਇਕ ਸ਼ਾਨਦਾਰ ਸਮਾਗਮ ਕਰਵਾਇਆ ਜਿਸ ਵਿਚ ਪ੍ਰਮੁੱਖ ਅਧਿਆਪਕਾਂ ਨੂੰ ਅਧਿਆਪਨ ਪੇਸ਼ੇ ਪ੍ਰਤੀ ਉਨ੍ਹਾਂ ਦੀਆਂ ਮਿਸਾਲੀ ਸੇਵਾਵਾਂ ਦੇ ਸਨਮਾਨ ਵਿਚ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਪ੍ਰੋਜੈਕਟ ਚੇਅਰਮੈਨ ਲਾਇਨ ਪਰਵੀਨ ਗਰਗ ਤੇ ਲਾਇਨ ਅਸ਼ੋਕ ਗਰਗ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਸੀ। ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਸਤਿੰਦਰਜੀਤ ਸਿੰਘ ਸੋਢੀ ਨੇ ਮਹਿਮਾਨਾਂ, ਮੈਂਬਰਾਂ ਤੇ ਪੁਰਸਕਾਰ ਜੇਤੂਆਂ ਦਾ ਨਿੱਘਾ ਸਵਾਗਤ ਕੀਤਾ। ਆਪਣੇ ਸਵਾਗਤੀ ਭਾਸ਼ਣ ਵਿਚ ਉਨ੍ਹਾਂ ਨੇ ਨੌਜਵਾਨਾਂ ਨੂੰ ਮਾਰਗ-ਦਰਸ਼ਨ ਅਤੇ ਪ੍ਰੇਰਿਤ ਕਰਨ ਲਈ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਅਧਿਆਪਕ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ। ਮੁੱਖ ਮਹਿਮਾਨ ਮੇਅਰ ਵਿਨੇਪਾਲ ਕੌਰ ਨੇ ਲਾਇਨਜ਼ ਕਲੱਬ ਮੋਗਾ ਸਿਟੀ ਦੇ ਸ਼ਾਨਦਾਰ ਸਿੱਖਿਅਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਤਿੰਨ ਸਮਰਪਿਤ ਅਧਿਆਪਕ ਰਵਿੰਦਰ ਕੌਰ, ਕੁਲਵੰਤ ਸਿੰਘ ਜੌੜਾ ਅਤੇ ਅਵਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਲਾਇਨ ਕਮਲ ਮੰਗਲਾ ਰੀਜਨ ਚੇਅਰਪਰਸਨ ਇਸ ਮੌਕੇ ਮਹਿਮਾਨ ਵਜੋਂ ਸ਼ਾਮਿਲ ਹੋਏ। ਗੁਰਦਿਆਲ ਸਿੰਘ ਮਠਾੜੂ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਟੇਜ ਦੀ ਕਾਰਵਾਈ ਸਾਂਝੇ ਤੌਰ ‘ਤੇ ਅਤੇ ਸਹਿਜਤਾ ਨਾਲ ਲਾਇਨ ਡਾ. ਅਜੀਤਪਾਲ ਸਿੰਘ ਅਤੇ ਲਾਇਨ ਨਵ ਸ਼ਰਮਾ ਦੁਆਰਾ ਚਲਾਈ ਗਈ। ਇਸ ਮੌਕੇ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਕਲੱਬ ਮੈਂਬਰਾਂ ਵਿਚ ਲਾਇਨ ਬਲਵੰਤ ਸਿੰਘ, ਲਾਇਨ ਸੇਵਾ ਮਲਹੋਤਰਾ, ਲਾਇ ਨ ਸੁਧੀਰ ਗਰਗ, ਲਾਇਨ ਰਜਿੰਦਰ ਸਰਾਂ, ਲਾਈਨ ਡਾ. ਕੁਲਦੀਪ ਸਿੰਘ ਗਿੱਲ, ਲਾਇਨ ਅਰਜਿੰਦਰ ਸਿੰਘ, ਲਾਇਨ ਗੁਰਬੀਰ ਸਿੰਘ ਜੱਸਲ, ਲਾਇਨ ਬਲਦੇਵ ਸਿੰਘ, ਲਾਇਨ ਭੁਪਿੰਦਰ ਸਿੰਘ, ਗਿਆਨ ਸਿੰਘ ਅਤੇ ਸੁਰਜੀਤ ਅਰੋੜਾ ਸ਼ਾਮਿਲ ਸਨ। ਸਮਾਰੋਹ ਦਾ ਸਮਾਪਨ ਲਾਇਨ ਅਸ਼ੋਕ ਗਰਗ ਦੁਆਰਾ ਰਸਮੀ ਤੌਰ ‘ਤੇ ਧੰਨਵਾਦ ਕਰਨ ਨਾਲ ਹੋਇਆ।
ਪਿਛਲੀ ਖ਼ਬਰ ਕੜਿਆਲਵੀ ਦਾ ਕਹਾਣੀ ਸੰਗ੍ਰਹਿ ਡਾਇਰੈਕਟਰ ਵਿੰਮੀ ਭੁੱਲਰ ਨੇ ਕੀਤਾ ਲੋਕ ਅਰਪਣ ਅਗਲੀ ਖ਼ਬਰ ਕਿਸ਼ਨਪੁਰਾ ਖੁਰਦ ਵਿਖੇ ਮਕਾਨ ਮਾਲਕਾਂ ਨੂੰ ਮਾਲਕੀ ਹੱਕ ਦੇ ਕਾਰਡ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।