04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੀ. ਪੀ. ਆਈ. ਐਮ. ਹਲਕਾ ਮੋਗਾ ਵਲੋਂ ਡਾ. ਅਮਨਦੀਪ ਕੌਰ ਵਿਧਾਇਕਾ ਨੂੰ ਮੰਗ ਪੱਤਰ ਦਿੱਤਾ

ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬਾ ਕਮੇਟੀ ਸੀ. ਪੀ.

ਸੀ.ਪੀ.ਆਈ.ਐਮ. ਦੇ ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਸਚਿਨ ਵਡੇਰਾ, ਕਾਮਰੇਡ ਰਾਮ ਕ੍ਰਿਸ਼ਨ ਤੇ ਹੋਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਮੰਗ ਪੱਤਰ ਸੌਂਪਦੇ ਹੋਏ। ਤਸਵੀਰ : ਹਰਜੀਤ ਸਿੰਘ 04-10-2026
ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬਾ ਕਮੇਟੀ ਸੀ.ਪੀ.ਆਈ (ਐਮ) ਪੰਜਾਬ ਵਲੋਂ ਮੋਦੀ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਮਾਰੂ ਕਾਨੂੰਨ ਰੱਦ ਕਰਨ ਦਾ ਮੰਗ ਪੱਤਰ ਪੰਜਾਬ ਦੇ 117 ਹਲ਼ਕਿਆਂ ਦੇ ਵਿਧਾਇਕਾਂ ਰਾਹੀ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਭੇਜਣ ਲਈ ਜੋ ਪ੍ਰੋਗਰਾਮ ਉਲੀਕਿਆ ਸੀ। ਉਸ ਅਨੁਸਾਰ ਅੱਜ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾਈ ਮੈਂਬਰ ਸੀ.ਪੀ.ਆਈ (ਐਮ) ਪੰਜਾਬ, ਕਾਮਰੇਡ ਸਚਿਨ ਵਡੇਰਾ ਜ਼ਿਲ੍ਹਾ ਸਕੱਤਰ ਅਤੇ ਕਾਮਰੇਡ ਰਾਮ ਕ੍ਰਿਸ਼ਨ ਧਰਮਕੋਟ ਜ਼ਿਲ੍ਹਾ ਸਕੱਤਰੇਤ ਮੈਂਬਰ ਸੀ.ਪੀ.ਆਈ (ਐਮ) ਜ਼ਿਲ੍ਹਾ ਮੋਗਾ ਦੀ ਅਗਵਾਈ ਵਿਚ ਮੁੱਖ ਮੰਤਰੀ ਦੇ ਨਾਂ ਡਾ. ਅਮਨਦੀਪ ਕੌਰ ਵਿਧਾਇਕ ਹਲਕਾ ਮੋਗਾ ਦੇ ਰਾਹੀ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸੁਰਜੀਤ ਸਿੰਘ ਗਗੜਾ, ਸਚਿਨ ਵਡੇਰਾ ਤੇ ਰਾਮ ਕ੍ਰਿਸ਼ਨ ਧਰਮਕੋਟ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜਾਬ ਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ 4 ਲੇਬਰ ਕੋਡ ਵਾਪਸ ਲੈਣ ਤੇ ਪੁਰਾਣੇ ਲੇਬਰ ਕਾਨੂੰਨ ਬਹਾਲ ਕਰਨ, ਵੀ.ਬੀ.ਜੀ. ਰਾਮ ਜੀ ਕਾਨੂੰਨ ਰੱਦ ਕਰਕੇ ਮਨਰੇਗਾ ਕਾਨੂੰਨ ਬਹਾਲ ਕਰਨ, ਉਸ ਤਹਿਤ 200 ਦਿਨਾਂ ਦਾ ਕੰਮ ਦੇਣਾ ਯਕੀਨੀ ਬਣਾਉਣ, ਮੁਕਤ ਵਪਾਰ ਸਮਝੌਤੇ ਉੱਪਰ ਦਸਤਖ਼ਤ ਨਾ ਕੀਤੇ ਜਾਣ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਸੂਬਾ ਅਤੇ ਕੇਂਦਰ ਸਰਕਾਰ ਮੁਆਫ਼ ਕਰਨ ਤੇ ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ, ਡੀਜ਼ਲ, ਪਟਰੋਲ, ਰਸੋਈ ਗੈਸ, ਖਾਦਾਂ ਤੇ ਕੀੜੇਮਾਰ ਦਵਾਈਆਂ ਦੀਆ ਕੀਮਤਾਂ ਘਟਾਉਣ, ਬੇਰੁਜ਼ਗਾਰਾਂ ਨੂੰ 10 ਹਜਾਰ ਬੇਰੁਜ਼ਗਾਰੀ ਭੱਤਾ ਦੇਣ ਤੇ ਚੋਣ ਵਾਇਦਾ ਪੂਰੇ ਕੀਤੇ ਜਾਣ। ਇਸ ਮੌਕੇ ਹੋਰਨਾ ਤੋ’ ਇਲਾਵਾ ਅਵਤਾਰ ਸਿੰਘ ਪ੍ਰਧਾਨ, ਰੋਹਿਤ ਕਾਲੜਾ, ਸਤੀਸ਼ ਕੁਮਾਰ, ਰਵਿੰਦਰ ਕੁਮਾਰ, ਅਨਿਲ ਕੁਮਾਰ, ਗੋਤਮ, ਹਰਭਜਨ ਸਿੰਘ ਫ਼ਤਿਹਗੜ੍ਹ ਕੋਰੋਟਾਣਾ, ਹਰਮਿੰਦਰ ਸਿੰਘ ਕੜਿਆਲ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤੀਰਥ ਯਾਤਰਾ ਵਾਲੀ ਪੰਜਵੀਂ ਬੱਸ ਕੀਤੀ ਰਵਾਨਾ ਅਗਲੀ ਖ਼ਬਰ ਵਿਧਾਇਕ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਹਾਈ ਕਮਾਂਡ ਨੇ ਵਧੀਆ ਫੈਸਲਾ ਲਿਆ-ਸਾਬਕਾ ਵਿਧਾਇਕ ਲੋਹਗੜ੍ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।