17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮੋਗਾ ਵਿਚ 26 ਸ਼ਕਤੀਪੀਠਾਂ ਦੀਆਂ ਪਾਵਨ ਜੋਤੀਆਂ ਦੀ ਵਿਸ਼ਾਲ ਸ਼ੋਭਾ ਯਾਤਰਾ ਗੀਤਾ ਭਵਨ ਤੋਂ ਕੱਢੀ ਜਾਵੇਗੀ-ਰਾਜੇਸ਼ ਅਰੋੜਾ

ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਵਲੋਂ ਨਵਰਾਤਰਿਆਂ ਦੇ ਮੌਕੇ ‘ਤੇ 11 ਅਕਤੂਬਰ ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਚ ਕਰਵਾਏ ਜਾ ਰਹੇ ਮੇਲੇ ਮਈਆ ਦੇ ਧਾਰਮਿਕ ਸਮਾਗਮ ਸਬੰਧੀ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਵਾਈਸ ਪ੍ਰਧਾਨ ਗੌਰਵ ਜਿੰਦਲ ਅਤੇ ਸਕੱਤਰ ਵਿਵੇਕ ਮਜੀਠੀਆ ਨੇ ਮੰਦਰ ਲਾਲ ਦਵਾਰਾ ਦੇ ਚੇਅਰਮੈਨ ਰਜਿੰਦਰ ਵਧਵਾ, ਸਮਾਜ ਸੇਵੀ ਸੁਰਿੰਦਰ ਗੋਇਲ ਛਿੰਦਾ, ਡਾ. ਰਮੇਸ਼ ਕਾਂਸਲ, ਡਾ.

ਅਜੀਤ ਡੈਸਕ 17-09-2026
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਵਲੋਂ ਨਵਰਾਤਰਿਆਂ ਦੇ ਮੌਕੇ ‘ਤੇ 11 ਅਕਤੂਬਰ ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਚ ਕਰਵਾਏ ਜਾ ਰਹੇ ਮੇਲੇ ਮਈਆ ਦੇ ਧਾਰਮਿਕ ਸਮਾਗਮ ਸਬੰਧੀ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਵਾਈਸ ਪ੍ਰਧਾਨ ਗੌਰਵ ਜਿੰਦਲ ਅਤੇ ਸਕੱਤਰ ਵਿਵੇਕ ਮਜੀਠੀਆ ਨੇ ਮੰਦਰ ਲਾਲ ਦਵਾਰਾ ਦੇ ਚੇਅਰਮੈਨ ਰਜਿੰਦਰ ਵਧਵਾ, ਸਮਾਜ ਸੇਵੀ ਸੁਰਿੰਦਰ ਗੋਇਲ ਛਿੰਦਾ, ਡਾ. ਰਮੇਸ਼ ਕਾਂਸਲ, ਡਾ. ਲਲਿਤਾ ਕਾਂਸਲ, ਅਰਜੁਨ ਕਾਂਸਲ, ਸੈਮ ਅਤੇ ਮੋਗਾ ਧਾਮ ਚਾਮੁੰਡੀ ਦੇਵੀ ਧਰਮਸ਼ਾਲਾ ਦੇ ਪ੍ਰਧਾਨ ਵਿਨੋਦ ਗੋਇਲ ਕਾਕਾ ਨੂੰ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਮੰਦਰ ਲਾਲ ਦਵਾਰਾ ਦੇ ਚੇਅਰਮੈਨ ਰਜਿੰਦਰ ਵਧਵਾ ਅਤੇ ਸਮਾਜ ਸੇਵੀ ਸੁਰਿੰਦਰ ਗੋਇਲ ਨੇ ਕਲੱਬ ਵਲੋਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ 11 ਅਕਤੂਬਰ ਤੋਂ 20 ਅਕਤੂਬਰ ਤੱਕ ਰੋਜ਼ਾਨਾ ਮਾਂ ਭਗਵਤੀ ਦੀਆਂ ਚੌਕੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਨੇਪਾਲ ਤੋਂ ਲਿਆਂਦੀ ਮਾਂ ਭਗਵਤੀ ਦੀ ਪਾਵਨ ਜੋਤ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਮੋਗਾ ਵਿਚ ਪਾਵਨ ਜੋਤੀਆਂ ਦੀ ਵਿਸ਼ਾਲ ਸ਼ੋਭਾ ਯਾਤਰਾ ਗੀਤਾ ਭਵਨ ਤੋਂ ਧੂਮਧਾਮ ਨਾਲ ਕੱਢੀ ਜਾਵੇਗੀ।
ਪਿਛਲੀ ਖ਼ਬਰ ਸਮਾਜ ਸੇਵੀ ਮੈਡੀਸਨ ਮੈਨ ਵਜੋਂ ਜਾਣੇ ਜਾਂਦੇ ਰਜਿੰਦਰ ਸਿੰਘ ਖੋਟੇ ਦਾ ਵਿਸ਼ੇਸ਼ ਸਨਮਾਨ ਪੰਜਾਬ ਦੇ ਗਵਰਨਰ ਕਰਨਗੇ ਅਗਲੀ ਖ਼ਬਰ ਐਸ.ਐਸ.ਪੀ. ਮੋਗਾ ਨੇ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ, ਮੌਕੇ ’ਤੇ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।