ਸਨੀ ਗਿੱਲ ਦੀ ਅਗਵਾਈ ਵਿਚ ਬਿਜਲੀ ਦੀ ਸਪਲਾਈ ਖ਼ਿਲਾਫ਼ ਲਗਾਇਆ ਧਰਨਾ, ਸਰਕਾਰ ਦਾ ਪੁਤਲਾ ਫੂਕਿਆ
ਬਿਜਲੀ ਦੇ ਮਾਮਲੇ ਵਿਚ ਸੂਬਾ ਸਰਕਾਰ ਹੋਈ ਬੁਰੀ ਤਰ੍ਹਾਂ ਫ਼ੇਲ੍ਹ-ਸਨੀ ਗਿੱਲ
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ਵਿਚ ਮੋਗਾ ਲੁਧਿਆਣਾ ਰੋਡ ‘ਤੇ ਸਥਿਤ ਬਿਜਲੀ ਪਾਵਰ ਗਰਿੱਡ ਦੇ ਸਾਹਮਣੇ ਆਪ ਸਰਕਾਰ ਖ਼ਿਲਾਫ਼ ਇਕ ਰੋਸ ਧਰਨਾ ਲਗਾਇਆ ਤੇ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੀਨੀਅਰ ਆਗੂਆਂ ਵਿਚ ਕੌਂਸਲਰ ਗੋਵਰਧਨ ਪੋਪਲੀ, ਰਾਜਵੰਤ ਸਿੰਘ ਮਾਹਲਾ, ਰਵਦੀਪ ਸਿੰਘ ਸੰਘਾ ਦਾਰਾਪੁਰ, ਗੁਰਬਿੰਦ ਸਿੰਘ ਸਿੰਘਾਂਵਾਲਾ, ਜਗਦੀਸ਼ ਛਾਬੜਾ, ਚਰਨਜੀਤ ਸਿੰਘ ਝੰਡੇਆਣਾ, ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਬਿਪਨਪਾਲ ਸਿੰਘ ਖੋਸਾ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ, ਦਵਿੰਦਰ ਸਿੰਘ ਪੀ.
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ਵਿਚ ਮੋਗਾ ਲੁਧਿਆਣਾ ਰੋਡ ‘ਤੇ ਸਥਿਤ ਬਿਜਲੀ ਪਾਵਰ ਗਰਿੱਡ ਦੇ ਸਾਹਮਣੇ ਆਪ ਸਰਕਾਰ ਖ਼ਿਲਾਫ਼ ਇਕ ਰੋਸ ਧਰਨਾ ਲਗਾਇਆ ਤੇ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੀਨੀਅਰ ਆਗੂਆਂ ਵਿਚ ਕੌਂਸਲਰ ਗੋਵਰਧਨ ਪੋਪਲੀ, ਰਾਜਵੰਤ ਸਿੰਘ ਮਾਹਲਾ, ਰਵਦੀਪ ਸਿੰਘ ਸੰਘਾ ਦਾਰਾਪੁਰ, ਗੁਰਬਿੰਦ ਸਿੰਘ ਸਿੰਘਾਂਵਾਲਾ, ਜਗਦੀਸ਼ ਛਾਬੜਾ, ਚਰਨਜੀਤ ਸਿੰਘ ਝੰਡੇਆਣਾ, ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਬਿਪਨਪਾਲ ਸਿੰਘ ਖੋਸਾ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ, ਦਵਿੰਦਰ ਸਿੰਘ ਪੀ.ਏ., ਕੁਲਦੀਪ ਸਿੰਘ ਦੀਪਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ। ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਨੇ ਬੋਲਦਿਆਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ ਸਾਬਤ ਹੋਈ ਹੈ। ਜਿਹੜਾ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦਾ ਨਹੀਂ ਸੀ ਥੱਕਦਾ ਕਿ ਬਿਜਲੀ ਝੁਮੱਕਾ ਵੀ ਨਹੀਂ ਮਾਰੇਗੀ ਅਤੇ ਖ਼ਾਸ ਕਰ ਕੇ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ, ਉਸੇ ਮੁੱਖ ਮੰਤਰੀ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ ਅਤੇ ਸਰਕਾਰ ਬਿਜਲੀ ਦੀ ਸਪਲਾਈ ਦੇ ਮਾਮਲੇ ਵਿਚ ਵੀ ਫ਼ੇਲ੍ਹ ਹੋ ਗਈ ਹੈ। ਹਾਲਾਤ ਇਸ ਕਦਰ ਬਣੇ ਹੋਏ ਹਨ ਕਿ ਜਿੱਥੇ ਲੋਕਾਂ ਵਿਚ ਬਿਜਲੀ ਨੂੰ ਲੈ ਕੇ ਹਾਹਾਕਾਰ ਮੱਚੀ ਪਈ ਹੈ ਉੱਥੇ ਕਿਸਾਨਾਂ ਨੂੰ ਆਪਣੀ ਝੋਨੇ ਦੀ ਫ਼ਸਲ ਪਾਲਣੀ ਵੀ ਔਖੀ ਹੋਈ ਪਈ ਹੈ ਅਤੇ ਕਿਸਾਨ ਪਾਵਰ ਗਰਿੱਡਾਂ ਦੇ ਮੂਹਰੇ ਧਰਨੇ ਦੇਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਬਿਜਲੀ ਵਿਭਾਗ ਨਾਲ ਕੋਈ ਤਾਲਮੇਲ ਨਹੀਂ ਬਣਾਇਆ ਅਤੇ ਨਾ ਹੀ ਝੋਨੇ ਅਤੇ ਗਰਮੀ ਦੇ ਮੌਸਮ ਨੂੰ ਲੈ ਕੇ ਪਾਵਰ ਕਾਮ ਦੇ ਅਧਿਕਾਰੀਆਂ ਨਾਲ ਕੋਈ ਮੀਟਿੰਗ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਿਸ ਦਾ ਖ਼ਮਿਆਜ਼ਾ ਹੁਣ ਆਮ ਲੋਕ ਤੇ ਕਿਸਾਨ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਦੀ ਸਪਲਾਈ ਨਿਰਵਿਘਨ ਕਿਸਾਨਾਂ ਨੂੰ ਅਤੇ ਘਰਾਂ ਨੂੰ ਮਿਲਦੀ ਸੀ ਅਤੇ ਪੰਜਾਬ ਹੀ ਇਕ ਅਜਿਹਾ ਸੂਬਾ ਸੀ ਜਿਹੜਾ ਬਿਜਲੀ ਸਰਪਲੱਸ ਬਣਿਆ ਅਤੇ ਪੰਜਾਬ ਤੋਂ ਗੁਆਂਢੀ ਰਾਜ ਵੀ ਬਿਜਲੀ ਲੈਂਦੇ ਰਹੇ ਅਤੇ ਅੱਜ ਹਾਲਾਤ ਇਹ ਹਨ ਕਿ ਕੋਈ ਵੀ ਗੁਆਂਢੀ ਰਾਜ ਪੰਜਾਬ ਨੂੰ ਬਿਜਲੀ ਨਹੀਂ ਦੇ ਰਿਹਾ ਕਿਉਂਕਿ ਆਪ ਸਰਕਾਰ ਕੋਲ ਬਿਜਲੀ ਲੈਣ ਲਈ ਪੈਸਾ ਹੀ ਨਹੀਂ ਹੈ ਅਤੇ ਪਾਵਰ ਕਾਮ ਮਹਿਕਮਾ ਵੀ ਡੁੱਬਣ ਕਿਨਾਰੇ ਹੈ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਤਨਖ਼ਾਹਾਂ ਨੂੰ ਲੈ ਕੇ ਧਰਨੇ ਲਗਾ ਰਹੇ ਹਨ। ਸੂਬੇ ਦਾ ਮੁੱਖ ਮੰਤਰੀ ਝੂਠਾਂ ਦੇ ਸਹਾਰੇ ਸੂਬੇ ਦਾ ਪੈਸਾ ਆਪਣੀ ਵਾਹ ਵਾਹ ਖੱਟਣ ਲਈ ਦੂਸਰੇ ਰਾਜਾਂ ਦੇ ਅਖ਼ਬਾਰਾਂ ਵਿਚ ਫੋਕੀ ਇਸ਼ਤਿਹਾਰਬਾਜ਼ੀ ਕਰ ਕੇ ਖ਼ਰਚ ਰਿਹਾ ਹੈ ਅਤੇ ਰਹਿੰਦੀ-ਖੂੰਹਦੀ ਕਸਰ ਦਿੱਲੀ ਵਾਲੇ ਅਰਵਿੰਦ ਕੇਜਰੀਵਾਲ ਦੀ ਜੁੰਡਲੀ ਨੇ ਕੱਢ ਦਿੱਤੀ ਹੈ ਅਤੇ ਸੂਬੇ ਦਾ ਸਾਰਾ ਪੈਸਾ ਦਿੱਲੀ ਵਾਲੇ ਲਿਜਾ ਰਹੇ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਸਾਲ 2027 ਦਾ ਚੋਣ ਦੰਗਲ ਜਿੱਤਣ ਲਈ ਹੁਣੇ ਤੋਂ ਹੀ ਤਿਆਰੀ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਫਿਰੋਜ ਅਲੀ ਭੁੱਟੋ, ਕੁਲਦੀਪ ਸਿੰਘ ਜੋਗੇਵਾਲਾ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਪਵਨਦੀਪ ਸਿੰਘ ਘੱਲ ਕਲਾਂ, ਜਸਵੀਰ ਸਿੰਘ ਸੋਨਾ, ਦੇਵ ਅਸੀਸ ਮਲਿਕ, ਜੋਏਦੀਪ ਸ਼ਰਮਾ, ਸੁੱਖ ਗਿੱਲ, ਗੁਰਪ੍ਰੀਤ ਸਿੰਘ ਚੜਿੱਕ, ਜਸਵਿੰਦਰ ਸਿੰਘ ਛਿੰਦਾ, ਹਰਜਿੰਦਰ ਸਿੰਘ ਅੰਟੂ, ਗੁਰਚਰਨ ਸਿੰਘ ਕਾਲੀਏ ਵਾਲਾ, ਬੋਹੜ ਸਿੰਘ ਰੱਤੀਆਂ, ਅਵਤਾਰ ਸਿੰਘ ਤਾਰੀ ਮੈਂਬਰ, ਨਸੀਬ ਸਿੰਘ ਰੱਤੂ, ਬਲਜੀਤ ਸਿੰਘ ਸਰਪੰਚ ਡਰੋਲੀ ਭਾਈ, ਲਖਵੀਰ ਸਿੰਘ ਖੋਖਰ, ਹਰਪਾਲ ਸਿੰਘ ਆਦਿ ਹਾਜ਼ਰ ਸਨ।