28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮੋਗਾ ਵਿਖੇ ਮਨਾਇਆ ਜਾਵੇਗਾ-ਇੰਦਰਜੀਤ ਦੀਨਾ, ਜਗਵਿੰਦਰ ਕਾਕਾ
ਮੋਗਾ, 12 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਸਥਾਨਕ ਸ਼ਹੀਦ ਨਛੱਤਰ ਧਾਲੀਵਾਲ ਭਵਨ ਮੋਗਾ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸਰਬ ਸਾਂਝੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਇੰਦਰਜੀਤ ਦੀਨਾ ਨੇ ਕੀਤੀ। ਮੀਟਿੰਗ ਵਿਚ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਇੰਚਾਰਜ ਕੁਲਦੀਪ ਭੋਲਾ ਅਤੇ ਪਦਾਰਥਵਾਦੀ ਵਿਚਾਰ ਮੰਚ ਦੇ ਕਨਵੀਨਰ ਇੰਦਰਵੀਰ ਗਿੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਸ਼
ਸ਼ਹੀਦ ਨਛੱਤਰ ਧਾਲੀਵਾਲ ਭਵਨ ਮੋਗਾ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ
13-09-2026
ਮੋਗਾ, 12 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਸਥਾਨਕ ਸ਼ਹੀਦ ਨਛੱਤਰ ਧਾਲੀਵਾਲ ਭਵਨ ਮੋਗਾ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸਰਬ ਸਾਂਝੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਇੰਦਰਜੀਤ ਦੀਨਾ ਨੇ ਕੀਤੀ। ਮੀਟਿੰਗ ਵਿਚ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਇੰਚਾਰਜ ਕੁਲਦੀਪ ਭੋਲਾ ਅਤੇ ਪਦਾਰਥਵਾਦੀ ਵਿਚਾਰ ਮੰਚ ਦੇ ਕਨਵੀਨਰ ਇੰਦਰਵੀਰ ਗਿੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੁੱਖ ਤੌਰ ‘ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਭੋਲਾ ਨੇ ਨੌਜਵਾਨ ਸਭਾ ਅਤੇ ਸਟੂਡੈਂਟਸ ਫੈਡਰੇਸ਼ਨ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਜਥੇਬੰਦੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਮਾਏਦਾਰੀ ਪੱਖੀ ਸਰਕਾਰਾਂ ਨੇ ਭਗਤ ਸਿੰਘ ਨੂੰ ਵਿਸਾਰ ਦਿੱਤਾ ਸੀ, ਲੋਕ ਮਨਾਂ ਵਿਚੋਂ ਸ਼ਹੀਦਾਂ ਨੂੰ ਖ਼ਤਮ ਕਰ ਦਿੱਤਾ ਸੀ ਤਾਂ ਕਿ ਭਗਤ ਸਿੰਘ ਦੀ ਸਮਾਜਵਾਦੀ ਸੋਚ ਤੋਂ ਲੋਕ ਪ੍ਰਭਾਵਿਤ ਹੋ ਕੇ ਭਗਤ ਸਿੰਘ ਦੇ ਰਾਹ ‘ਤੇ ਨਾ ਚੱਲ ਪੈਣ। ਅਜਿਹੇ ਸਮੇਂ ਜਥੇਬੰਦੀਆਂ ਨੇ ਪਹਿਲ ਕਦਮੀ ਕਰਦਿਆਂ 1997 ਵਿਚ ਸਾਡਾ ਉਦੇਸ਼, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਨਾਅਰੇ ਹੇਠ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਵਿੱਢੀ, ਪੰਜ ਬੁਨਿਆਦੀ ਮੰਗਾਂ ਦਾ ਪ੍ਰੋਗਰਾਮ ਬਣਾਇਆ ਗਿਆ। ਇਨ੍ਹਾਂ ਪੰਜ ਮੰਗਾਂ ਵਿਚੋਂ ਮੁੱਖ ਸੀ 18 ਤੋਂ 58 ਸਾਲ ਦੇ ਹਰ ਮਰਦ/ਇਸਤਰੀ ਨੂੰ ਰੁਜ਼ਗਾਰ ਯਕੀਨੀ ਬਣਾਇਆ ਜਾਵੇ। ਜੇ ਸਰਕਾਰ ਰੁਜ਼ਗਾਰ ਦੇਣ ਵਿਚ ਫ਼ੇਲ੍ਹ ਹੈ ਤਾਂ ਘੱਟੋ ਘੱਟ ਤਨਖ਼ਾਹ ਦਾ ਅੱਧ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਤਾਂ ਕਿ ਉਹ ਗ਼ੈਰ ਮਿਥਾਜੀ ਭੁੱਖਮਰੀ, ਨਸ਼ਿਆਂ ਦਾ ਸ਼ਿਕਾਰ ਨਾ ਹੋਵੇ। ਇਸ ਰੁਜ਼ਗਾਰ ਦੀ ਮੰਗ ‘ਤੇ ਆਧਾਰਿਤ ਪੰਜਾਬ ਦੇ ਅਨੇਕਾਂ ਪਿੰਡਾਂ/ਸ਼ਹਿਰਾਂ ਵਿਚ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਸਭਿਆਚਾਰਕ ਮੇਲੇ ਕਰਵਾਏ ਗਏ ਜਿਸ ਦੇ ਚੱਲਦਿਆਂ ਪੰਜਾਬ ‘ਚ ਹੀ ਨਹੀਂ ਬਲਕਿ ਦੇਸ਼ ਦੀ ਜਵਾਨੀ ਵੀ ਰੁਜ਼ਗਾਰ ਦੇ ਮੁੱਦੇ ‘ਤੇ ਲਾਮਬੰਦ ਹੋਈ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਦੀ ਪਾਰਲੀਮੈਂਟ ਵਿਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿਚ ਪਾਸ ਹੋਵੇ, ਲਈ ਜਥੇਬੰਦੀਆਂ ਨੂੰ ਮਜ਼ਬੂਤ ਕਰਾਂਗੇ, ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਜਿਸ ਤਹਿਤ 18 ਤੋਂ 58 ਸਾਲ ਦੇ ਹਰ ਨੌਜਵਾਨ ਮੁੰਡੇ/ਕੁੜੀ ਨੂੰ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਹੋਵੇ, ਜਿਸ ਤਹਿਤ ਹਰ ਸਾਲ ਪੰਜਾਬ ਦੀ ਜਵਾਨੀ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ, ਉਨ੍ਹਾਂ ਦਾ ਜਨਮ ਦਿਨ ਵੱਡੀ ਪੱਧਰ ‘ਤੇ ਵਿਦਿਆਰਥੀ ਨੌਜਵਾਨ ਲਾਮਬੰਦੀ ਕਰ ਕੇ ਮਨਾਉਂਦੀ ਹੈ। ਇਸ ਸਮੇਂ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਜਗਵਿੰਦਰ ਕਾਕਾ ਨੇ ਕਿਹਾ ਕਿ ਭਗਤ ਸਿੰਘ ਦੇ ਜਨਮ ਦਿਨ ‘ਤੇ ਮੋਗਾ ਵਿਚ ਹੋ ਰਹੇ ਵਿਦਿਆਰਥੀ ਨੌਜਵਾਨ ਬਾ ਵਰਦੀ ਵਲੰਟੀਅਰ ਮਾਰਚ ਵਿਚ ਮੋਗਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਨੌਜਵਾਨ ਵਿਦਿਆਰਥੀ ਸ਼ਾਮਿਲ ਹੋਣਗੇ ਜਿਸ ਦੀਆਂ ਤਿਆਰੀਆਂ ਮੋਗਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਸਕੂਲਾਂ ਕਾਲਜਾਂ ਵਿਚ ਵੱਡੀ ਪੱਧਰ ‘ਤੇ ਚੱਲ ਰਹੀਆਂ ਹਨ। ਇਸ ਸਮੇਂ ਰਾਜੂ ਮਹੇਸ਼ਰੀ, ਜਬਰਜੰਗ ਮਹੇਸ਼ਰੀ, ਬੋਹੜ ਬੁੱਟਰ, ਹਰਮਨ ਤਖਾਣਵੱਧ, ਇਕਬਾਲ ਤਖਾਣਵੱਧ, ਸੁਰਜੀਤ ਸੀਤਾ, ਗੁਰਪ੍ਰੀਤ ਮੱਲ੍ਹੀਆਂ ਵਾਲਾ, ਜੀਵਨ ਜੋਗੇਵਾਲਾ, ਸੁੱਖ ਮਹੇਸ਼ਰੀ, ਕੁਲਬੀਰ ਮਹੇਸ਼ਰੀ, ਜਗਸੀਰ ਖੋਸਾ, ਜਸਵਿੰਦਰ ਡਾਲਾ, ਰਾਜਾ ਤਖਾਣਵੱਧ ਆਦਿ ਸ਼ਾਮਿਲ ਹੋਏ।