ਸੋਸ਼ਲ ਵੈੱਲਫੇਅਰ ਕਲੱਬ ਮੋਗਾ ਨੇ ਚਰਚ ਕੰਪਾਊਂਡ ਤੇ ਮੇਨ ਚੌਕ ਮੋਗਾ ਵਿਚ ਲਗਾਏ ਬੂਟੇ-ਪ੍ਰਧਾਨ ਓ.ਪੀ. ਕੁਮਾਰ
ਮੋਗਾ, 12 ਸਤੰਬਰ (ਅਸ਼ੋਕ ਬਾਂਸਲ)-ਸੋਸ਼ਲ ਵੈਲਫੇਅਰ ਕਲੱਬ ਮੋਗਾ ਵਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਵਾਤਾਵਰਨ ਵਿਚ ਆਕਸੀਜਨ ਦੀ ਮਾਤਰਾ ਵਧਾਉਣ ਦੇ ਮਕਸਦ ਨਾਲ ਅੱਜ ਚਰਚ ਕੰਪਾਊਂਡ ਮੋਗਾ ਵਿਖੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ, ਫਲਾਂ ਅਤੇ ਛਾਂਦਾਰ 111 ਬੂਟੇ ਲਗਾਏ ਗਏ। ਪਿਛਲੇ ਕੁਝ ਸਮੇਂ ਤੋਂ ਅੰਤਰ-ਰਾਸ਼ਟਰੀ ਪੱਧਰ ‘ ਤੇ ਰੂਸ-ਯੂਕਰੇਨ ਦੀ ਲੜਾਈ, ਇਜ਼ਰਾਈਲ-ਫਲਸਤੀਨ ਦੀ ਲੜਾਈ, ਈਰਾਨ-ਅਮਰੀਕਾ-ਇਜ਼ਰਾਈਲ ਦਾ ਯੁੱਧ ਅਤੇ ਯੁੱਧ ਵਿਚ ਵਰਤੀ ਜਾਣ ਵਾਲੀ ਖ਼ਤਰਨਾਕ ਵਿਸਫੋਟਕ ਸਮਗਰੀ, ਇਸ ਵਿਚੋਂ ਨਿਕਲਣ ਵਾਲਾ ਹਜ਼ਾਰਾਂ ਟਨ ਕਾਲਾ ਧੂੰਆਂ, ਮਲਬੇ ਨੂੰ ਰੀਸਾਈਕਲ ਕਰਨ ਤੋਂ ਹੋਣ ਵਾਲਾ ਪ੍ਰਦੂਸ਼ਣ ਆਦਿ ਨਾਲ ਜੋ ਗਲੋਬਲ ਵਾਰਮਿੰਗ ਹੋ ਰਹੀ ਹੈ ਅਤੇ ਜਿੰਨੀ ਤੇਜ਼ੀ ਨਾਲ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ, ਐਕਸਪ੍ਰੈੱਸ ਹਾਈਵੇ ਬਣ ਰਹੇ ਹਨ, ਓਨੀ ਹੀ ਤੇਜ਼ੀ ਨਾਲ ਰੁੱਖਾਂ ਦੀ ਕਟਾਈ ਹੋਈ ਹੈ ਪਰ ਉਸ ਸਪੀਡ ਨਾਲ ਨਵੇਂ ਰੁੱਖ ਨਾ ਲੱਗ ਸਕਣ ਕਾਰਨ ਵਾਤਾਵਰਨ ਵਿਚ ਤਪਸ਼ ਬਹੁਤ ਵੱਧ ਗਈ ਹੈ।
ਮੋਗਾ, 12 ਸਤੰਬਰ (ਅਸ਼ੋਕ ਬਾਂਸਲ)-ਸੋਸ਼ਲ ਵੈਲਫੇਅਰ ਕਲੱਬ ਮੋਗਾ ਵਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਵਾਤਾਵਰਨ ਵਿਚ ਆਕਸੀਜਨ ਦੀ ਮਾਤਰਾ ਵਧਾਉਣ ਦੇ ਮਕਸਦ ਨਾਲ ਅੱਜ ਚਰਚ ਕੰਪਾਊਂਡ ਮੋਗਾ ਵਿਖੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ, ਫਲਾਂ ਅਤੇ ਛਾਂਦਾਰ 111 ਬੂਟੇ ਲਗਾਏ ਗਏ। ਪਿਛਲੇ ਕੁਝ ਸਮੇਂ ਤੋਂ ਅੰਤਰ-ਰਾਸ਼ਟਰੀ ਪੱਧਰ ‘ ਤੇ ਰੂਸ-ਯੂਕਰੇਨ ਦੀ ਲੜਾਈ, ਇਜ਼ਰਾਈਲ-ਫਲਸਤੀਨ ਦੀ ਲੜਾਈ, ਈਰਾਨ-ਅਮਰੀਕਾ-ਇਜ਼ਰਾਈਲ ਦਾ ਯੁੱਧ ਅਤੇ ਯੁੱਧ ਵਿਚ ਵਰਤੀ ਜਾਣ ਵਾਲੀ ਖ਼ਤਰਨਾਕ ਵਿਸਫੋਟਕ ਸਮਗਰੀ, ਇਸ ਵਿਚੋਂ ਨਿਕਲਣ ਵਾਲਾ ਹਜ਼ਾਰਾਂ ਟਨ ਕਾਲਾ ਧੂੰਆਂ, ਮਲਬੇ ਨੂੰ ਰੀਸਾਈਕਲ ਕਰਨ ਤੋਂ ਹੋਣ ਵਾਲਾ ਪ੍ਰਦੂਸ਼ਣ ਆਦਿ ਨਾਲ ਜੋ ਗਲੋਬਲ ਵਾਰਮਿੰਗ ਹੋ ਰਹੀ ਹੈ ਅਤੇ ਜਿੰਨੀ ਤੇਜ਼ੀ ਨਾਲ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ, ਐਕਸਪ੍ਰੈੱਸ ਹਾਈਵੇ ਬਣ ਰਹੇ ਹਨ, ਓਨੀ ਹੀ ਤੇਜ਼ੀ ਨਾਲ ਰੁੱਖਾਂ ਦੀ ਕਟਾਈ ਹੋਈ ਹੈ ਪਰ ਉਸ ਸਪੀਡ ਨਾਲ ਨਵੇਂ ਰੁੱਖ ਨਾ ਲੱਗ ਸਕਣ ਕਾਰਨ ਵਾਤਾਵਰਨ ਵਿਚ ਤਪਸ਼ ਬਹੁਤ ਵੱਧ ਗਈ ਹੈ। ਵਧਦੀ ਆਬਾਦੀ ਅਤੇ ਆਧੁਨਿਕੀਕਰਨ ਦਾ ਸਿੱਧਾ ਅਸਰ ਸਾਡੇ ਜੰਗਲਾਂ ‘ਤੇ ਪਿਆ ਹੈ। ਖ਼ੁਸ਼ੀ ਦੀ ਗੱਲ ਇਹ ਵੀ ਹੈ ਕਿ ਹੁਣ ਲੋਕਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਆ ਰਹੀ ਹੈ। ਲੋਕ ਹੁਣ ਰੁੱਖਾਂ ਦੀ ਅਹਿਮੀਅਤ ਨੂੰ ਸਮਝਣ ਲੱਗੇ ਹਨ, ਜੰਗਲ ਸਾਨੂੰ ਸਾਡੇ ਸਰੀਰ ਲਈ ਕੀਮਤੀ ਪ੍ਰਾਣ-ਵਾਯੂ, ਫਲ-ਫੁੱਲ, ਦਵਾਈਆਂ ਅਤੇ ਕਾਫ਼ੀ ਕੀਮਤੀ ਜੀਵਨ ਜ਼ਰੂਰੀ ਸਮਗਰੀ ਪ੍ਰਦਾਨ ਕਰਦੇ ਹਨ। ਹੁਣ ਤਾਂ ਔਰਤਾਂ ਵੀ ਇਸ ਪੁੰਨ ਦੇ ਕੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਵੱਧ ਤੋਂ ਵੱਧ ਬੂਟੇ ਲਗਾਉਣ, ਪਾਣੀ ਦੀ ਵੀ ਸੰਭਾਲ ਕਰਨ ਅਤੇ ਵਾਤਾਵਰਨ ਨੂੰ ਬਚਾਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਹੋਰ ਬੂਟੇ ਲਗਾਏ ਜਾਣਗੇ। ਇਸ ਮੌਕੇ ਮੁੱਖ ਪਾਦਰੀ ਤਨਵੀਰ ਉਲ ਹੱਕ ਅਤੇ ਸੈਕਟਰੀ ਕਰਤਾਰ ਮੋਹਨ ਨੇ ਸੰਸਥਾ ਦਾ ਇਸ ਉਪਕਾਰੀ ਕਾਰਜਾਂ ਲਈ ਧੰਨਵਾਦ ਕੀਤਾ। ਇਸ ਮੌਕੇ ਝਲਮਨ ਦਾਸ, ਅਜੇ ਸਿੰਗਲਾ, ਸ਼ਮਨ ਬਾਂਸਲ, ਵੇਨਿਕਾ ਗੋਇਲ, ਕੇਵਲ ਮਸੀਹ, ਸਤੀਸ਼ ਭੱਟੀ, ਲਿਆਕਤ ਮਸੀਹ, ਸੁਮਨ ਜੈਕਬ, ਪ੍ਰੋ. ਬਲਵਿੰਦਰ ਸਿੰਘ, ਅਸ਼ੋਕ ਅਗਰਵਾਲ, ਪੀ.ਐਸ. ਚਹਲ, ਦਿਨੇਸ਼ ਕੱਕੜ, ਸੁਰੇਸ਼ ਮਹਿੰਦੀਰੱਤਾ, ਅਸ਼ੋਕ ਨਰੂਲਾ, ਰਾਜਵਿੰਦਰ ਸਿੰਘ ਅਤੇ ਰਾਹੁਲ ਆਦਿ ਮੈਂਬਰ ਹਾਜ਼ਰ ਹੋਏ।