15 ਨੂੰ ਮਾਨ ਦਲ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਮਨਾਇਆ ਜਾਵੇਗਾ ਜਮਹੂਰੀਅਤ ਦਿਹਾੜਾ-ਬਲਰਾਜ ਸਿੰਘ ਖ਼ਲਸਾ
ਕੋਟ ਈਸੇ ਖਾਂ, 12 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਦੀ ਅਗਵਾਈ ਵਿਚ 15 ਸਤੰਬਰ ਨੂੰ ਮਾਨ ਦਲ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈਰੀਟੇਜ ਸਟਰੀਟ, ਸਾਰਾਗੜ੍ਹੀ ਸਰਾਂ ਦੇ ਕੋਲ ਜਮਹੂਰੀਅਤ ਦਿਹਾੜਾ ਮਨਾਇਆ ਜਾਵੇਗਾ| ਜਿਸ ਵਿਚ ਜ਼ਿਲ੍ਹਾ ਮੋਗਾ ਤੋਂ ਜਥੇਬੰਦੀ ਦੇ ਵੱਡੀ ਗਿਣਤੀ ਵਿਚ ਆਗੂ, ਵਰਕਰ ਤੇ ਹਮਖਿਆਲੀ ਲੋਕ ਸ਼ਿਰਕਤ ਕਰਨਗੇ। ਇਹ ਜਾਣਕਾਰੀ ਪ੍ਰੈੱਸ ਬਿਆਨ ਰਾਹੀਂ ਦਿੰਦਿਆਂ ਮਾਨ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਦੇ ਇੰਚਾਰਜ ਬਲਰਾਜ ਸਿੰਘ ਖਾਲਸਾ ਨੇ ਕਿਹਾ ਕਿ ਪਹਿਲਾਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਉਸ ਤੋਂ ਬਾਅਦ ਜਦੋਂ ਦੀ ਕੇਂਦਰ ਵਿਚ ਭਾਜਪਾ ਸਰਕਾਰ ਆਈ ਹੈ ਉਦੋਂ ਤੋਂ ਘੱਟ ਗਿਣਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਅਤੇ ਹਿੰਦੂਤਵੀ ਏਜੰਡੇ ਦੇ ਤਹਿਤ ਜਾਣ ਬੁੱਝ ਕੇ ਵੱਖ-ਵੱਖ ਧਰਮਾਂ, ਵਰਗਾਂ ਵਿਚ ਪਾੜੇ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਕੋਟ ਈਸੇ ਖਾਂ, 12 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਦੀ ਅਗਵਾਈ ਵਿਚ 15 ਸਤੰਬਰ ਨੂੰ ਮਾਨ ਦਲ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈਰੀਟੇਜ ਸਟਰੀਟ, ਸਾਰਾਗੜ੍ਹੀ ਸਰਾਂ ਦੇ ਕੋਲ ਜਮਹੂਰੀਅਤ ਦਿਹਾੜਾ ਮਨਾਇਆ ਜਾਵੇਗਾ| ਜਿਸ ਵਿਚ ਜ਼ਿਲ੍ਹਾ ਮੋਗਾ ਤੋਂ ਜਥੇਬੰਦੀ ਦੇ ਵੱਡੀ ਗਿਣਤੀ ਵਿਚ ਆਗੂ, ਵਰਕਰ ਤੇ ਹਮਖਿਆਲੀ ਲੋਕ ਸ਼ਿਰਕਤ ਕਰਨਗੇ। ਇਹ ਜਾਣਕਾਰੀ ਪ੍ਰੈੱਸ ਬਿਆਨ ਰਾਹੀਂ ਦਿੰਦਿਆਂ ਮਾਨ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਦੇ ਇੰਚਾਰਜ ਬਲਰਾਜ ਸਿੰਘ ਖਾਲਸਾ ਨੇ ਕਿਹਾ ਕਿ ਪਹਿਲਾਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਉਸ ਤੋਂ ਬਾਅਦ ਜਦੋਂ ਦੀ ਕੇਂਦਰ ਵਿਚ ਭਾਜਪਾ ਸਰਕਾਰ ਆਈ ਹੈ ਉਦੋਂ ਤੋਂ ਘੱਟ ਗਿਣਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਅਤੇ ਹਿੰਦੂਤਵੀ ਏਜੰਡੇ ਦੇ ਤਹਿਤ ਜਾਣ ਬੁੱਝ ਕੇ ਵੱਖ-ਵੱਖ ਧਰਮਾਂ, ਵਰਗਾਂ ਵਿਚ ਪਾੜੇ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਨੇ ਵੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਸਮੇਂ ਸਿਰ ਬਣਾਉਣ ਦਾ ਕੰਮ ਪੂਰਾ ਨਹੀਂ ਕੀਤਾ ਜੋ ਦਰਸਾਉਂਦਾ ਹੈ ਕਿ ਇਨ੍ਹਾਂ ਦੀ ਕਹਿਣੀ ਤੇ ਕਥਨੀ ਵਿਚ ਵੀ ਬਹੁਤ ਫਰਕ ਹੈ। ਖਾਲਸਾ ਨੇ ਕਿਹਾ ਕਿ ਅਜਿਹੇ ਮੁੱਦਿਆਂ ਨੂੰ ਲੈ ਕੇ ਹੀ ਮਾਨ ਦਲ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਮਹੂਰੀਅਤ ਦਿਹਾੜਾ ਮਨਾਇਆ ਜਾਵੇਗਾ| ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੰਥ ਦਰਦੀ ਲੋਕ ਇਸ ਪ੍ਰੋਗਰਾਮ ਵਿਚ ਜ਼ਰੂਰ ਸ਼ਿਰਕਤ ਕਰਨ।