ਸੂਬਾ ਪੱਧਰੀ ਡਾਂਸ ਮੁਕਾਬਲਿਆਂ ’ਚ ਨ੍ਰਿਤਿਆ ਧਾਮ ਅਕੈਡਮੀ ਨੇ ਜਿੱਤੇ 7 ਇਨਾਮ
ਗਿੱਦੜਬਾਹਾ, 1 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਯੂਥ ਸਰਵਿਸਿਜ਼ ਡਿਪਾਰਟਮੈਂਟ ਪੰਜਾਬ ਵਲੋਂ ਜਲੰਧਰ ਵਿਖੇ ਕਰਵਾਏ ਗਏ ਪੰਜਾਬ ਸਟੇਟ ਸੰਗੀਤ, ਪੇਂਟਿੰਗ, ਮਾਡਲਿੰਗ ਤੇ ਡਾਂਸ ਮੁਕਾਬਲਿਆਂ ਵਿਚ ਨ੍ਰਿਤਿਆ ਧਾਮ ਅਕੈਡਮੀ ਗਿੱਦੜਬਾਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਇਨਾਮ ਜਿੱਤ ਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਪ੍ਰਾਪਤੀਆਂ ਦੇ ਆਧਾਰ ’ਤੇ ਅਕੈਡਮੀ ਦੇ ਸਾਰੇ ਜੇਤੂ ਵਿਦਿਆਰਥੀਆਂ ਦੀ ਚੋਣ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਵੀ ਹੋ ਗਈ ਹੈ।
ਗਿੱਦੜਬਾਹਾ, 1 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਯੂਥ ਸਰਵਿਸਿਜ਼ ਡਿਪਾਰਟਮੈਂਟ ਪੰਜਾਬ ਵਲੋਂ ਜਲੰਧਰ ਵਿਖੇ ਕਰਵਾਏ ਗਏ ਪੰਜਾਬ ਸਟੇਟ ਸੰਗੀਤ, ਪੇਂਟਿੰਗ, ਮਾਡਲਿੰਗ ਤੇ ਡਾਂਸ ਮੁਕਾਬਲਿਆਂ ਵਿਚ ਨ੍ਰਿਤਿਆ ਧਾਮ ਅਕੈਡਮੀ ਗਿੱਦੜਬਾਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਇਨਾਮ ਜਿੱਤ ਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਪ੍ਰਾਪਤੀਆਂ ਦੇ ਆਧਾਰ ’ਤੇ ਅਕੈਡਮੀ ਦੇ ਸਾਰੇ ਜੇਤੂ ਵਿਦਿਆਰਥੀਆਂ ਦੀ ਚੋਣ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਵੀ ਹੋ ਗਈ ਹੈ। ਅਕੈਡਮੀ ਦੀ ਅਧਿਆਪਕਾ ਅੰਜਲੀ ਅਰੋੜਾ ਨੇ ਦੱਸਿਆ ਕਿ 30 ਅਗਸਤ ਨੂੰ ਜਲੰਧਰ ਵਿਖੇ ਹੋਏ ਸੂਬਾ ਪੱਧਰੀ ਡਾਂਸ ਮੁਕਾਬਲਿਆਂ ਵਿਚ ਅਕੈਡਮੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ। ਅੰਡਰ-7 ਵਰਗ ਵਿਚ ਦਿਵਿਆ ਨੇ ਤੀਜਾ ਸਥਾਨ ਹਾਸਿਲ ਕੀਤਾ। 7 ਤੋਂ 11 ਸਾਲ ਵਰਗ ਵਿਚ ਸਮਾਇਰਾ ਨੇ ਤੀਜਾ ਅਤੇ ਲਵੀਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 11 ਤੋਂ 15 ਸਾਲ ਵਰਗ ਵਿਚ ਅੰਸੀਕਾ ਨੇ ਦੂਜਾ ਅਤੇ ਹਿਮਾਨੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਇੱਛਾ ਨੇ ਤੀਜਾ ਅਤੇ ਗੀਤਾ ਰਾਣੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਅਕੈਡਮੀ ਦਾ ਮਾਣ ਵਧਾਇਆ। ਅਕੈਡਮੀ ਦੀ ਇਸ ਉਪਲਬਧੀ ’ਤੇ ਸ਼ਹਿਰ ਵਾਸੀਆਂ ਤੇ ਮਾਪਿਆਂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।