ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਡੀ.ਐਮ. ਕਾਲਜੀਏਟ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਭ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਅਲੱਗ-ਅਲੱਗ ਪ੍ਰਤੀਯੋਗਤਾਵਾਂ ਵਿਚ ਹਿੱਸਾ ਲਿਆ ਜਿਨ੍ਹਾਂ ਵਿਚ ਸੋਲੋ ਡਾਂਸ, ਗਰੁੱਪ ਡਾਂਸ, ਨਾਟਕ ਮੁੱਖ ਸਨ। ਵਿਦਿਆਰਥਣਾਂ ਨੂੰ ਵੱਖ-ਵੱਖ ਖੇਡਾਂ ਵੀ ਖਿਡਾਈਆਂ ਗਈਆਂ। ਇਨ੍ਹਾਂ ਵਿਚੋਂ ਪ੍ਰਸ਼ਨ ਰਾਊਂਡ ਤੇ ਡਾਂਸ ਰਾਊਂਡ ਦੇ ਆਧਾਰ ‘ਤੇ ਮਿਸ ਤੀਜ ਨੂੰ ਚੁਣਿਆ ਗਿਆ ਜਿਸ ਵਿਚ 12ਵੀਂ ਦੀ ਵਿਦਿਆਰਥਣ ਪ੍ਰਨੀਤ ਕੌਰ ਨੂੰ ਮਿਸ ਤੀਜ ਵਜੋਂ ਚੁਣਿਆ ਗਿਆ ਤੇ ਪ੍ਰਿੰਸੀਪਲ ਮੈਡਮ ਵਿਪਨ ਜੋਤ ਕੌਰ ਵਲੋਂ ਮਿਸ ਤੀਜ ਨੂੰ ਤਾਜ ਨਾਲ ਸਨਮਾਨਿਤ ਕੀਤਾ ਤੇ ਬਾਕੀ ਵਿਦਿਆਰਥਣਾਂ ਨੂੰ ਵੀ ਰਿਟਰਨ ਗਿਫ਼ਟ ਦਿੱਤੇ ਗਏ। ਇਸ ਮੌਕੇ ਵਿਦਿਆਰਥਣਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਨੇ ਸਭ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।