ਜੈ ਜਵਾਲਾ ਭਜਨ ਮੰਡਲੀ ਵਲੋਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
ਕਿਸ਼ਨਪੁਰਾ ਕਲਾਂ, 13 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਜਵਾਲਾ ਭਜਨ ਮੰਡਲੀ ਵਲੋਂ ਮੇਲਾ ਮਈਆ ਦਾ 28ਵਾ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ ਬੜੀ ਸ਼ਰਧਾ ਭਾਵਨਾ ਬੱਸ ਸਟੈਂਡ ਕਿਸ਼ਨਪੁਰਾ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਜੈ ਜਵਾਲਾ ਭਜਨ ਮੰਡਲੀ ਕਮੇਟੀ ਦੇ ਪ੍ਰਧਾਨ ਰਾਮ ਸਿੰਘ, ਖ਼ਜ਼ਾਨਚੀ ਗੁਰਦੀਪ ਸਿੰਘ, ਜਗਦੀਪ ਸਿੰਘ ਕਾਲੀ ਆਦਿ ਅਹੁਦੇਦਾਰਾਂ ਨੇ ਜਾਗਰਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਰੇ ਧਰਮ ਸਾਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ ਹਨ।
ਕਿਸ਼ਨਪੁਰਾ ਕਲਾਂ, 13 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਜਵਾਲਾ ਭਜਨ ਮੰਡਲੀ ਵਲੋਂ ਮੇਲਾ ਮਈਆ ਦਾ 28ਵਾ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ ਬੜੀ ਸ਼ਰਧਾ ਭਾਵਨਾ ਬੱਸ ਸਟੈਂਡ ਕਿਸ਼ਨਪੁਰਾ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਜੈ ਜਵਾਲਾ ਭਜਨ ਮੰਡਲੀ ਕਮੇਟੀ ਦੇ ਪ੍ਰਧਾਨ ਰਾਮ ਸਿੰਘ, ਖ਼ਜ਼ਾਨਚੀ ਗੁਰਦੀਪ ਸਿੰਘ, ਜਗਦੀਪ ਸਿੰਘ ਕਾਲੀ ਆਦਿ ਅਹੁਦੇਦਾਰਾਂ ਨੇ ਜਾਗਰਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਰੇ ਧਰਮ ਸਾਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ ਹਨ। ਪੰਡਤ ਕਮਲ ਸ਼ਰਮਾ ਤੇ ਪ੍ਰਬੰਧਕਾਂ ਵਲੋਂ ਹਵਨ ਯੱਗ ਕਰਕੇ ਜਾਗਰਣ ਦੀ ਆਰੰਭਤਾ ਉਦਾਸੀਨ ਡੇਰਾ ਦੇ ਮੁੱਖ ਪ੍ਰਬੰਧਕ ਮਹੰਤ ਬਲਵਿੰਦਰ ਦਾਸ ਵਲੋਂ ਰੀਬਨ ਕੱਟ ਕਰਨ ਉਪਰੰਤ ਜਾਗਰਨ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕਰਨ ਤੇ ਗਾਇਕ ਰਮੇਸ਼ ਸਿਕੰਦਰ ਅਤੇ ਬੀ ਕੌਰ ਨੇ ਮਹਾਂਮਾਈ ਦੇ ਗੁਣ ਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਜਾਗਰਨ ‘ਚ ਸੁੰਦਰ ਝਾਕੀਆਂ ਦੀ ਪੇਸ਼ਕਾਰੀ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ ਅਤੇ ਬਾਬਾ ਸੇਮੇ ਸ਼ਾਹ ਸਿੱਖ ਦੌਲਤ ਵਾਲੇ, ਸਾਈ ਮੰਗੇ ਸ਼ਾਹ ਜਲੰਧਰ ਵਾਲੇ, ਬਾਬਾ ਨੂਰਦੀਨ ਸ਼ਾਹ ਔਰ ਰੌਸ਼ਨੀ ਜਗਰਾਉਂ ਵਾਲੇ, ਨਿਰਮਲ ਦਾਸ, ਮਹੰਤ ਜੱਸੀ ਹਿਮਾਚਲ ਵਾਲੇ ਆਦਿ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਜਾਗਰਨ ਕਮੇਟੀ ਵਲੋਂ ਆਏ ਹੋਏ ਗਾਇਕ, ਪਤਵੰਤਿਆਂ ਆਦਿ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਇਸ ਜਾਗਰਨ ਨੂੰ ਸਫਲ ਬਣਾਉਣ ਲਈ ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਰਾਮ ਸਿੰਘ ਭੱਟੀ, ਖ਼ਜ਼ਾਨਚੀ ਗੁਰਦੀਪ ਸਿੰਘ, ਗੁਰਤੇਜ ਸਿੰਘ ਸਹੋਤਾ, ਸਰਬਜੀਤ ਸਿੰਘ ਸੋਨੀ, ਸੁਖਦੀਪ ਸਿੰਘ,ਹਰਵਿੰਦਰ ਸਿੰਘ, ਕੁਲਦੀਪ ਮਿਸਤਰੀ, ਜਸਵੀਰ ਸਿੰਘ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਗੁਰਦੀਪ ਸਿੰਘ ਰਾਜੂ, ਸਾਬਕਾ ਸਰਪੰਚ ਹਰਿੰਦਰ ਕੌਰ, ਧਰਮਿੰਦਰ ਸਿੰਘ ਬਲਾਕ ਸੰਮਤੀ ਮੈਂਬਰ,ਡਾ ਪਾਰਸ, ਗੁਰਪ੍ਰੀਤ ਸਿੰਘ ਗੁਰੂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਆਦਿ ਸੰਗਤਾਂ ਨੇ ਪੂਰਨ ਸਹਿਯੋਗ ਦਿੱਤਾ।