04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਰਜਾਪਤ ਸਮਾਜ ਮੋਗਾ ਨੇ ਗੁਰੂ ਦੱਖ ਪਰਜਾਪਤ ਮਹਾਰਾਜ ਦੀ ਸਾਲਾਨਾ ਜੈਅੰਤੀ ਮਨਾਈ

ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਪਰਜਾਪਤ ਸਮਾਜ ਮੋਗਾ ਵਲੋਂ ਪਰਜਾਪਤ ਧਰਮਸ਼ਾਲਾ ਵਿਖੇ ਗੁਰੂ ਦੱਖ ਪਰਜਾਪਤ ਮਹਾਰਾਜ ਦੀ ਸਾਲਾਨਾ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਦੱਖ ਪਰਜਾਪਤ ਮਹਾਰਾਜ ਦੀ ਪੂਜਾ ਅਰਚਨਾ ਨਾਲ ਹੋਈ।

ਮਨਰੀਤ ਕੌਰ ਪਿਤਾ-ਜਸਵੀਰ ਸਿੰਘ ਮਾਤਾ-ਤਰਿੰਦਰ ਕੌਰ ਪਿੰਡ-ਮਾਣੂੰਕੇ (ਮੋਗਾ)। 04-08-2026
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਪਰਜਾਪਤ ਸਮਾਜ ਮੋਗਾ ਵਲੋਂ ਪਰਜਾਪਤ ਧਰਮਸ਼ਾਲਾ ਵਿਖੇ ਗੁਰੂ ਦੱਖ ਪਰਜਾਪਤ ਮਹਾਰਾਜ ਦੀ ਸਾਲਾਨਾ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਦੱਖ ਪਰਜਾਪਤ ਮਹਾਰਾਜ ਦੀ ਪੂਜਾ ਅਰਚਨਾ ਨਾਲ ਹੋਈ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ| ਜਿਨ੍ਹਾਂ ਦਾ ਪਰਜਾਪਤ ਸਮਾਜ ਵਲੋਂ ਫੁਲਾਂ ਦੇ ਗੁਲਦਸਤੇ, ਯਾਦਗਾਰੀ ਚਿੰਨ੍ਹ ਅਤੇ ਸਿਰੋਪਾ ਭੇਟ ਕਰਕੇ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸਮਾਜ ਦੇ ਲੋਕਾਂ ਨੇ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਭ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੁੰਮ੍ਹਾਰ ਮਹਾਂਸੰਘ ਪੰਜਾਬ ਦੇ ਪ੍ਰਧਾਨ ਕਰਮ ਚੰਦ ਪੱਪੀ, ਉਪ ਪ੍ਰਧਾਨ ਓਮ ਪ੍ਰਕਾਸ਼ ਅਤੇ ਪੰਕਜ ਸੂਦ ਵੀ ਸ਼ਾਮਿਲ ਹੋਏ। ਮੋਗਾ ਪਰਜਾਪਤ ਨੌਜਵਾਨ ਸਭਾ ਅਤੇ ਸਮੂਹ ਪਰਜਾਪਤ ਸਮਾਜ ਦੇ ਅਹੁਦੇਦਾਰਾਂ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਆਪਣੇ ਸੰਬੋਧਨ ਦੌਰਾਨ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੇਧਾਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਹੀ ਸਮਾਜ ਅਤੇ ਦੇਸ਼ ਦੀ ਤਰੱਕੀ ਦਾ ਸਭ ਤੋਂ ਮਜ਼ਬੂਤ ਆਧਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਜਾਰੀ ਰੱਖਣ ਅਤੇ ਜੀਵਨ ਵਿਚ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ । ਕੁੰਮ੍ਹਾਰ ਮਹਾਂਸੰਘ ਪੰਜਾਬ ਦੇ ਪ੍ਰਧਾਨ ਕਰਮ ਚੰਦ ਪੱਪੀ ਨੇ ਕਿਹਾ ਕਿ ਸ੍ਰੀ ਗੁਰੂ ਦੱਖ ਪਰਜਾਪਤ ਮਹਾਂਰਾਜ ਦੀ ਜੈਅੰਤੀ ਸਮਾਜ ਲਈ ਆਸਥਾ, ਸਤਿਕਾਰ ਅਤੇ ਮਾਣ ਦਾ ਤਿਉਹਾਰ ਹੈ। ਸਮਾਗਮ ਦੌਰਾਨ ਸਾਲਾਨਾ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੇਧਾਵੀ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੌਧਰੀ ਖੁਸ਼ੀ ਰਾਮ ਅਤੇ ਯੂਥ ਪੰਜਾਬ ਦੇ ਪ੍ਰਧਾਨ ਮਹਿੰਦਰਪਾਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਹੈ। ਇਸ ਮੌਕੇ ਬਾਬੂ ਰਾਮ, ਸਤਪਾਲ, ਵਿਜੈ ਕੁਮਾਰ, ਸਾਰਨ ਦਾਸ, ਦਲੀਪ ਕੁਮਾਰ, ਓਮ ਪ੍ਰਕਾਸ਼, ਫਕੀਰ ਚੰਦ, ਵੀਰੂ ਰਾਮ, ਕ੍ਰਿਸ਼ਨ ਕੁਮਾਰ, ਸੁਰੇਸ਼ ਕੁਮਾਰ, ਗੋਵਿੰਦ ਰਾਮ, ਚਮਨ ਲਾਲ, ਰਾਜਿੰਦਰ ਕੁਮਾਰ, ਹਰਵਿੰਦਰ ਕੁਮਾਰ, ਕਮਲ ਕੁਮਾਰ, ਪਵਨ ਕੁਮਾਰ, ਯੋਗੇਸ਼ ਕੁਮਾਰ, ਕ੍ਰਿਸ਼ਨ ਲਾਲ, ਦੇਸ ਰਾਜ, ਟੇਕ ਚੰਦ ਸਮੇਤ ਪਰਜਾਪਤ ਸਮਾਜ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਦਾ ਮੋਗਾ ਪਹੁੰਚਣ ’ਤੇ ਕੀਤਾ ਜਾਵੇਗਾ ਨਿੱਘਾ ਸਵਾਗਤ-ਐਡਵੋਕੇਟ ਰਵੀ ਗਰੇਵਾਲ ਅਗਲੀ ਖ਼ਬਰ 6 ਨੂੰ ਮੋਗਾ ਤੋਂ ਹਰਿਦੁਆਰ ਲਈ ਰਵਾਨਾ ਹੋਣਗੇ ਕਾਂਵੜੀਏ, ਹਰ ਕੀ ਪੌੜੀ ਤੋਂ ਲਿਆਉਣਗੇ ਪਵਿੱਤਰ ਗੰਗਾ ਜਲ ਸ਼ਰਧਾਲੂਆਂ ਦੀ ਸੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।