6 ਨੂੰ ਮੋਗਾ ਤੋਂ ਹਰਿਦੁਆਰ ਲਈ ਰਵਾਨਾ ਹੋਣਗੇ ਕਾਂਵੜੀਏ, ਹਰ ਕੀ ਪੌੜੀ ਤੋਂ ਲਿਆਉਣਗੇ ਪਵਿੱਤਰ ਗੰਗਾ ਜਲ ਸ਼ਰਧਾਲੂਆਂ ਦੀ ਸੁਰੱਖਿਆ ਤੇ ਸੁਵਿਧਾਵਾਂ ’ਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-6 ਅਗਸਤ ਨੂੰ ਨਿਕਲਣ ਵਾਲੀ ਕਾਂਵੜ ਯਾਤਰਾ ਦੀਆਂ ਤਿਆਰੀਆਂ ਸਬੰਧੀ ਬਮ-ਬਮ ਭੋਲੇ ਡਾਕ ਕਾਂਵੜ ਸੰਘ ਦੀ ਇੱਕ ਅਹਿਮ ਮੀਟਿੰਗ ਭਾਰਤ ਮਾਤਾ ਮੰਦਰ ਹਾਲ ਵਿਚ ਹੋਈ। ਮੀਟਿੰਗ ਦੌਰਾਨ ਯਾਤਰਾ ਦੇ ਸੁਚਾਰੂ ਪ੍ਰਬੰਧ, ਸ਼ਰਧਾਲੂਆਂ ਦੀ ਸੁਰੱਖਿਆ, ਸੁਵਿਧਾਵਾਂ ਅਤੇ ਹੋਰ ਲੋੜੀਂਦੇ ਇੰਤਜ਼ਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-6 ਅਗਸਤ ਨੂੰ ਨਿਕਲਣ ਵਾਲੀ ਕਾਂਵੜ ਯਾਤਰਾ ਦੀਆਂ ਤਿਆਰੀਆਂ ਸਬੰਧੀ ਬਮ-ਬਮ ਭੋਲੇ ਡਾਕ ਕਾਂਵੜ ਸੰਘ ਦੀ ਇੱਕ ਅਹਿਮ ਮੀਟਿੰਗ ਭਾਰਤ ਮਾਤਾ ਮੰਦਰ ਹਾਲ ਵਿਚ ਹੋਈ। ਮੀਟਿੰਗ ਦੌਰਾਨ ਯਾਤਰਾ ਦੇ ਸੁਚਾਰੂ ਪ੍ਰਬੰਧ, ਸ਼ਰਧਾਲੂਆਂ ਦੀ ਸੁਰੱਖਿਆ, ਸੁਵਿਧਾਵਾਂ ਅਤੇ ਹੋਰ ਲੋੜੀਂਦੇ ਇੰਤਜ਼ਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿਚ ਆਨੰਦ ਜੈਨ, ਵਿਨੀਤ ਗਰਗ, ਰੋਹਿਤ ਸ਼ਰਮਾ, ਮੋਹਿਤ ਸ਼ਰਮਾ, ਅਮਿਤ ਮਿੱਤਲ, ਸੋਨੂੰ ਆਈ.ਟੀ.ਆਈ., ਰਾਜਿੰਦਰ ਢਾਂਡ, ਗਗਨ, ਰਮਨ ਕੁਮਾਰ, ਗੌਰਵ ਜੈਨ, ਕਪਿਲ ਕਪੂਰ, ਰੋਕੀ ਕੁਮਾਰ, ਡਾ. ਰਾਮ ਗੋਪਾਲ, ਕੁਸ਼, ਸਚਿਨ, ਰੂਬੀ, ਰਿੰਕੂ, ਵਿਕੀ, ਸਹਿਗਲ, ਸਤਨਾਮ, ਦੀਪਾ ਅਤੇ ਵਿਸ਼ਾਲ ਜੈਦਕਾ ਸਮੇਤ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਸੰਘ ਦੇ ਸੇਵਾਦਾਰ ਆਨੰਦ ਜੈਨ, ਵਿਨੀਤ ਗਰਗ, ਰੋਹਿਤ ਸ਼ਰਮਾ ਅਤੇ ਅਮਿਤ ਮਿੱਤਲ ਨੇ ਦੱਸਿਆ ਕਿ 6 ਅਗਸਤ ਦੀ ਸ਼ਾਮ ਮੋਗਾ ਦੇ ਭਾਰਤ ਮਾਤਾ ਮੰਦਰ ਤੋਂ ਕਾਂਵੜੀਏ ਹਰਿਦੁਆਰ ਦੇ ਹਰਕੀ ਪੌੜੀ ਲਈ ਰਵਾਨਾ ਹੋਣਗੇ। ਉੱਥੋਂ 8 ਅਗਸਤ ਨੂੰ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਲਈ ਪਵਿੱਤਰ ਗੰਗਾ ਜਲ ਲੈ ਕੇ 11 ਅਗਸਤ (ਸ਼ਿਵਰਾਤਰੀ) ਵਾਲੇ ਦਿਨ ਵਾਪਸ ਪਰਤਣਗੇ। ਉਨ੍ਹਾਂ ਦੱਸਿਆ ਕਿ ਕਾਂਵੜ ਯਾਤਰਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਯਾਤਰਾ ਦੌਰਾਨ ਆਉਣ ਵਾਲੀਆਂ ਸੰਭਾਵਿਤ ਮੁਸ਼ਕਲਾਂ ਦੇ ਹੱਲ ਲਈ ਵੀ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਸ਼ਰਧਾਲੂ ਸੁਰੱਖਿਅਤ, ਸੁਵਿਧਾਜਨਕ ਅਤੇ ਸ਼ਰਧਾ ਭਾਵਨਾ ਨਾਲ ਆਪਣੀ ਯਾਤਰਾ ਪੂਰੀ ਕਰ ਸਕਣ। ਬਮ-ਬਮ ਭੋਲੇ ਡਾਕ ਕਾਂਵੜ ਸੰਘ ਨੇ ਸਮੂਹ ਸ਼ਿਵ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਅਨੁਸ਼ਾਸਨ, ਸੇਵਾ ਭਾਵਨਾ ਅਤੇ ਭਗਤੀ ਨਾਲ ਕਾਂਵੜ ਯਾਤਰਾ ਵਿਚ ਸ਼ਾਮਲ ਹੋਣ ਅਤੇ ਯਾਤਰਾ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।