07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਮੌਜੂਦਾ ਪੰਜਾਬ ਸਰਕਾਰ ਦੇ ਨਿਵੇਸ਼ ਅਤੇ ਵਿਕਾਸ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ-ਪੀਰ ਮੁਹੰਮਦ

ਅਜੀਤ ਡੈਸਕ 21-07-2026
ਮੋਗਾ, 20 ਜੁਲਾਈ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੌਜੂਦਾ ਪੰਜਾਬ ਸਰਕਾਰ ਦੇ ਨਿਵੇਸ਼ ਅਤੇ ਵਿਕਾਸ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਨੀਤੀ ਆਯੋਗ ਵਲੋਂ ਜਾਰੀ ਕੀਤੇ ਗਏ ਇਨਵੈਸਟਮੈਂਟ ਫ੍ਰੈਂਡਲੀਨੈਸ ਇੰਡੈੱਕਸ (ਨਿਵੇਸ਼ ਪੱਖੀ ਮਾਹੌਲ ਸੂਚਕ ਅੰਕ) ਦੇ ਤੱਥਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਜਿੰਨੇ ਮਰਜ਼ੀ ਝੂਠੇ ਦਾਅਵੇ ਕਰੀ ਜਾਵੇ ਪਰ ਅਸਲੀਅਤ ਇਹ ਹੈ ਕਿ ਦੇਸ਼ ਦੇ ਸਮੁੱਚੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਵਿਚ ਪੰਜਾਬ 22ਵੇਂ ਨੰਬਰ ’ਤੇ ਆ ਕੇ ਫਾਂਡੀ ਸਾਬਤ ਹੋਇਆ ਹੈ। ਜੇਕਰ ਇਸ ਸੂਚੀ ਵਿਚੋਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਛੋਟੇ ਰਾਜਾਂ ਨੂੰ ਕੱਢ ਕੇ ਵੀ ਦੇਖਿਆ ਜਾਵੇ ਤਾਂ ਵੀ ਪੰਜਾਬ ਮੁੱਖ ਰਾਜਾਂ ਵਿਚੋਂ 14ਵੇਂ ਨੰਬਰ ’ਤੇ ਆਉਂਦਾ ਹੈ| ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਪ੍ਰਤੀ ਬਾਹਰਲੇ ਨਿਵੇਸ਼ਕਾਂ ਦੀ ਉਦਾਸੀਨਤਾ ਦਾ ਸਭ ਤੋਂ ਵੱਡਾ ਕਾਰਨ ਸਿਸਟਮ ਵਿਚ ਬੈਠੇ ਭ੍ਰਿਸ਼ਟ ਲੋਕ ਹਨ। ਜਦੋਂ ਕਿ ਦੂਜੇ ਰਾਜਾਂ ਵਿਚ ਨਿਵੇਸ਼ਕ ਨੂੰ ਕਮਾਉਣ ਅਤੇ ਪੈਰ ਜਮਾਉਣ ਦੇ ਯੋਗ ਬਣਾਇਆ ਜਾਂਦਾ ਹੈ ਨਾ ਕਿ ਇੱਥੋਂ ਦੇ ਭ੍ਰਿਸ਼ਟ ਸਿਸਟਮ ਵਾਂਗ ਪਹਿਲਾਂ ਹੀ ਮੁਰਗਾ ਪਾੜਨ ਦੀ ਨੀਤੀ ਅਪਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਿਆਸੀ ਬਦਲਾਖੋਰੀ ਦਾ ਮਾਹੌਲ ਇੰਨਾਂ ਪ੍ਰਭਾਵਸ਼ਾਲੀ ਹੈ ਕਿ ਪੰਜਾਬ ਦੇ ਜਿਹੜੇ ਸਿਆਸਤਦਾਨ ਖੁਦ ਵੱਡੇ ਕਾਰੋਬਾਰੀ ਹਨ ਉਹ ਵੀ ਹੁਣ ਇੱਥੇ ਨਿਵੇਸ਼ ਕਰਨ ਤੋਂ ਝਿਜਕਦੇ ਹਨ ਜਿਸ ਦੀ ਪ੍ਰਤੱਖ ਮਿਸਾਲ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਮਿਲਦੀ ਹੈ।
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਆ ਰਹੀਆਂ 2027 ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ-ਖੋ... ਅਗਲੀ ਖ਼ਬਰ ‘ਸਤਲੁਜ’ ਫ਼ਿਲਮ ’ਚ ਦਿਖਾਈਆਂ ਘਟਨਾਵਾਂ ਸਬੂਤਾਂ ਆਧਾਰਤ ਸੱਚ ਹਨ-ਐਡਵੋਕੇਟ ਅਸ਼ੋਕ ਅਗਰਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।