07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਲੰਬੀ ਔੜ ਨੇ ਕਿਸਾਨਾਂ ਅਤੇ ਪਾਵਰਕਾਮ ਦੇ ਹੱਥ ਖੜ੍ਹੇ ਕਰਵਾਏ

ਅਜੀਤ ਡੈਸਕ 21-07-2026
ਸਮਾਲਸਰ, 20 ਜੁਲਾਈ (ਗੁਰਜੰਟ ਕਲਸੀ ਲੰਡੇ)-ਲੰਬੀ ਖਿੱਚੀ ਜਾ ਰਹੀ ਔੜ, ਦਿਨੋ ਦਿਨ ਵਧਦੀ ਬਿਜਲੀ ਸਪਲਾਈ ਦੀ ਮੰਗ, ਹਵਾ ਵਿਚ ਵਧ ਰਹੀ ਨਮੀ ਕਾਰਨ ਪੈਦਾ ਹੋਈ ਹੁੰਮਸ ਜੋ ਦਿਨੋ ਦਿਨ ਵੱਧ ਰਹੀ ਹੈ ਨੇ ਪਾਵਰਕਾਮ, ਕਿਸਾਨਾਂ, ਕਾਰੋਬਾਰੀਆਂ, ਉਦਯੋਗਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ। ਦਿਨੋ ਦਿਨ ਵਧਦੀ ਬਿਜਲੀ ਸਪਲਾਈ ਦੀ ਲੋੜ ਨੇ ਪਾਵਰ ਕੌਮ ਦੀਆਂ ਵੱਡੀਆਂ-ਵੱਡੀਆਂ ਪਾਵਰ ਲਾਈਨਾਂ ਵੀ ਥਕਾ ਦਿੱਤੀਆਂ ਹਨ ਭਾਵੇਂ ਪਾਵਰ ਕੌਮ ਆਮ ਲੋਕਾਂ, ਕਿਸਾਨਾਂ, ਕਾਰੋਬਾਰੀਆਂ ਲਈ ਬਿਜਲੀ ਸਪਲਾਈ ਦੀ ਮੰਗ ਨੂੰ ਪੂਰਾ ਕਰਨ ਲਈ ਅਥਾਹ ਕੋਸ਼ਿਸ਼ ਕਰ ਰਿਹਾ ਹੈ, ਪਰ ਫਿਰ ਵੀ ਪਾਵਰ ਕੌਮ ਦੀ ਬਾਘਾ ਪੁਰਾਣਾ ਤੋਂ ਇਸ ਹਲਕੇ ਨੂੰ ਆਉਂਦੀ 66 ਕੇ.ਵੀ. ਲਾਈਨ ਅਨੇਕਾਂ ਵਾਰ ਫ਼ੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਕਿਸਾਨਾਂ ਅਤੇ ਹੋਰ ਕਾਰੋਬਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਕਾਰਨ ਅਨੇਕਾਂ ਵੱਡੇ-ਵੱਡੇ ਕੱਟਾਂ ਨੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਸਾਨਾਂ ਨੂੰ ਝੋਨਾ ਪਾਲਣ ਲਈ ਪੂਰੀ ਬਿਜਲੀ ਸਪਲਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਵਧਦੀ ਗਰਮੀ ਕਾਰਨ ਝੋਨੇ ਦੇ ਖੇਤਾਂ ਨੂੰ ਪਾਣੀ ਫਿਰ ਵੀ ਪੂਰਾ ਨਹੀਂ ਪਹੁੰਚ ਰਿਹਾ ਜਿਸ ਕਾਰਨ ਝੋਨੇ ਦੇ ਖੇਤਾਂ ਵਿਚ ਤਰੇੜਾਂ ਪੈਣ ਲੱਗੀਆਂ ਹਨ ਅਤੇ ਕਿਸਾਨਾਂ ਨੂੰ ਵੱਡਾ ਆਰਥਿਕ ਘਾਟਾ ਪੈਣ ਦੇ ਚਾਂਨਸ ਵਧਦੇ ਜਾ ਰਹੇ ਹਨ। ਝੋਨੇ ਨੂੰ ਪਾਣੀ ਪੂਰਾ ਨਾ ਆਉਣ ਕਾਰਨ ਚਾਰੇ ਵਾਲੇ ਖੇਤਾਂ ਅਤੇ ਨਰਮੇ ਆਦਿਕ ਖੇਤਾਂ ਨੂੰ ਵੀ ਪੂਰਾ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਇਹ ਫ਼ਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਪਸ਼ੂਆਂ ਲਈ ਚਾਰਾ ਪੂਰਾ ਕਰਨਾ ਵੱਡੀ ਮੁਸੀਬਤ ਬਣ ਰਿਹਾ ਹੈ। ਅਨੇਕਾਂ ਕਿਸਾਨਾਂ ਨੇ ਬਾਸਮਤੀ ਲਈ ਅਨੇਕਾਂ ਖੇਤ ਖਾਲੀ ਰੱਖੇ ਹਨ ਪਰ ਅੱਗੋਂ ਵਧਦੀ ਔੜ ਹੁਣ ਬਾਸਮਤੀ ਲਾਉਣ ਲਈ ਵੀ ਮੁਸ਼ਕਲਾਂ ਖੜੀਆਂ ਕਰ ਰਹੀ ਹੈ ਕਿਉਂਕਿ ਝੋਨੇ ਨੂੰ ਹੀ ਪੂਰਾ ਪਾਣੀ ਨਹੀਂ ਮਿਲ ਰਿਹਾ ਤੇ ਬਾਸਮਤੀ ਨੂੰ ਕਿਵੇਂ ਪੂਰਾ ਹੋਵੇਗਾ। ਭਾਵੇਂ ਅਨੇਕਾਂ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਹੈ। ਪਰ ਹੁਣ ਫਿਰ ਵੀ ਸਿੱਧੀ ਬਿਜਾਈ ਨੂੰ ਪੂਰਾ ਪਾਣੀ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਸਥਿਤੀ ਵਿਚ ਪਾਵਰ ਕੌਮ ਅਤੇ ਆਮ ਲੋਕ ਬੇਵੱਸ ਨਜ਼ਰ ਆ ਰਹੇ ਹਨ।
ਪਿਛਲੀ ਖ਼ਬਰ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ ਨੇ ਤੀਰਥਯਾਤਰਾ ਦੀ ਨਿਸ਼ਕਾਮ ਸੇਵਾ ਦੀ ਕੀਤੀ ਪਹਿਲਕਦਮੀ ਅਗਲੀ ਖ਼ਬਰ ਮਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਵਾਲਾ ਨੋਟੀਫ਼ਿਕੇਸ਼ਨ ਤੁਰੰਤ ਵਾਪਸ ਲਿਆ ਜਾਵੇ-ਕੁਲਬੀਰ ਸਿੰਘ ਮੋਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।