07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜਸਵੰਤ ਸਰਾਂ ਨੇ ਪੰਜਵੀਂ ਵਾਰ ਸੰਭਾਲਿਆ ਪੁਲਿਸ ਚੌਕੀ ਬਿਲਾਸਪੁਰ ਦਾ ਚਾਰਜ

ਅਜੀਤ ਡੈਸਕ 21-07-2026
ਨਿਹਾਲ ਸਿੰਘ ਵਾਲਾ, 20 ਜੁਲਾਈ (ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਪੁਲਿਸ ਦੇ ਥਾਣੇਦਾਰ ਜਸਵੰਤ ਸਿੰਘ ਸਰਾਂ ਮੱਦੋਕੇ ਨੇ ਪੰਜਵੀਂ ਵਾਰ ਪੁਲਿਸ ਚੌਂਕੀ ਬਿਲਾਸਪੁਰ ਦਾ ਚਾਰਜ ਸੰਭਾਲ ਲਿਆ ਉਹ ਪਹਿਲੀ ਵਾਰ 2001 ਵਿਚ ਪੁਲਿਸ ਚੌਂਕੀ ਬਿਲਾਸਪੁਰ ਦੇ ਬਤੌਰ ਇੰਚਾਰਜ ਲਗਾਏ ਗਏ ਸਨ ਥਾਣੇਦਾਰ ਜਸਵੰਤ ਸਿੰਘ ਸਰਾਂ ਨੇ ਪੁਲਿਸ ਚੌਂਕੀ ਬਿਲਾਸਪੁਰ ਤੋਂ ਇਲਾਵਾ, ਪੁਲਿਸ ਚੌਂਕੀ ਕਿਸ਼ਨਪੁਰਾ, ਫੋਕਲ ਪੁਆਇੰਟ ਮੋਗਾ, ਦੌਲੇਵਾਲਾ, ਬਲਖੰਡੀ, ਲੋਪੋ, ਮੁਦਕੀ, ਨੱਥੂਵਾਲਾ ਵਿਖੇ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ, ਉਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਪੁਲਿਸ ਚੌਂਕੀ ਬਿਲਾਸਪੁਰ ਵਿਖੇ ਚਾਰਜ ਸੰਭਾਲਣ ਮੌਕੇ ਜਸਵੰਤ ਸਿੰਘ ਸਰਾਂ ਨੇ ਕਿਹਾ ਕਿ ਹਲਕੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਯੋਗ ਕਦਮ ਚੁੱਕੇ ਜਾਣਗੇ ਉਨ੍ਹਾਂ ਕਿਹਾ ਕਿ ਨਸ਼ਾ ਸਮਗਲਰਾਂ, ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਸਮਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਪ੍ਰਤੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਉਨ੍ਹਾਂ ਨੂੰ ਸਹਿਯੋਗ ਦੇਣ ਜਿਸ ਲਈ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਪਿਛਲੀ ਖ਼ਬਰ ਮਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਵਾਲਾ ਨੋਟੀਫ਼ਿਕੇਸ਼ਨ ਤੁਰੰਤ ਵਾਪਸ ਲਿਆ ਜਾਵੇ-ਕੁਲਬੀਰ ਸਿੰਘ ਮੋਗਾ ਅਗਲੀ ਖ਼ਬਰ ਬੀ.ਕੇ.ਯੂ. ਖੋਸਾ ਦੇ ਮੈਂਬਰ ਅੱਜ ਵੱਡੀ ਗਿਣਤੀ ’ਚ ਦਿੱਲੀ ਪੁੱਜਣਗੇ-ਖੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।