05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੀਨੀਅਰ ਕਾਂਗਰਸੀ ਆਗੂ ਪਰਮਪਾਲ ਸਿੰਘ ਤਖ਼ਤੂਪੁਰਾ ਮੋਗਾ ਸ਼ਹਿਰ ਵਿਚ ਕਰਵਾ ਰਹੇ ਹਨ ਵੋਟਰਾਂ ਦੀ ਐਸ.ਆਈ.ਆਰ.

ਅਜੀਤ ਡੈਸਕ 18-07-2026
ਮੋਗਾ, 17 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੂਰੇ ਦੇਸ਼ ਵਿਚ ਵੋਟਰ ਸੁਧਾਈ ਜਾਣੀ ਐਸ.ਆਈ.ਆਰ. ਬਣਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਉਸੇ ਕੜੀ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ ਵੀ ਵੋਟਰਾਂ ਦੀ ਐਸ.ਆਈ.ਆਰ. ਕਰਵਾਉਣ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਅਤੇ ਵੋਟਰਾਂ ਵਿਚ ਵੀ ਐਸ.ਆਈ.ਆਰ. ਕਰਵਾਉਣ ਲਈ ਪੂਰਾ ਉਤਸ਼ਾਹ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਦੱਸਿਆ ਕਿ ਐਸ.ਆਈ.ਆਰ. ਸਾਲ 2003 ਵਿਚ ਕੀਤੀ ਗਈ ਸੀ ਅਤੇ ਹੁਣ ਕਰੀਬ ਤੇਈ ਸਾਲ ਬਾਅਦ ਐਸ.ਆਈ.ਆਰ. ਹੋ ਰਹੀ ਹੈ ਅਤੇ ਇਹ ਹਰ ਇਕ ਵੋਟਰ ਨੂੰ ਕਰਵਾਉਣੀ ਬੇਹੱਦ ਜ਼ਰੂਰੀ ਹੈ ਅਤੇ ਇਹ ਇਕ ਨੈਤਿਕ ਤੇ ਰਾਸ਼ਟਰੀ ਫ਼ਰਜ਼ ਵੀ ਹੈ ਕਿਉਂਕਿ ਐਸ.ਆਈ.ਆਰ. ਵੋਟਰਾਂ ਦੀਆਂ ਵੋਟਾਂ ਦੀ ਸੁਧਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਐਸ.ਆਈ.ਆਰ. ਜ਼ਰੂਰ ਕਰਵਾਉਣ।
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ‘’ਏਕ ਪੇੜ ਮਾਂ ਦੇ ਨਾਮ ਮੁਹਿੰਮ’’ ਤਹਿਤ ਲਗਾਏ ਬੂਟੇ ਅਗਲੀ ਖ਼ਬਰ ਐਸ.ਐਫ.ਸੀ. ਗਰੁੱਪ ਦੇ ਸੀ.ਐਮ.ਡੀ. ਨੇ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।