06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਕਿੰਗਜ਼ ਵੇ ਗਲੋਬਲ ਸਕੂਲ ਵਲੋਂ ਗਤੀਵਿਧੀ ਆਧਾਰਿਤ ਸਿੱਖਣ ਅਤੇ ਸਿਖਲਾਈ ’ਤੇ ਸੈਮੀਨਾਰ

ਅਜੀਤ ਡੈਸਕ 24-06-2026


ਕਿਸ਼ਨਪੁਰਾ ਕਲਾਂ, 23 ਜੂਨ (ਅਮੋਲਕ ਸਿੰਘ ਕਲਸੀ)-ਕਿੰਗਜ਼ ਵੇ ਗਲੋਬਲ ਸਕੂਲ ਵਲੋਂ ਆਪਣੇ ਅਧਿਆਪਕ ਸਟਾਫ ਲਈ ਇਕ ਗਿਆਨ ਵਰਧਕ ਅਤੇ ਰੁਚਿਕਰ ਪੇਸ਼ੇਵਾਰ ਵਿਕਾਸ ਸੈਮੀਨਾਰ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਅਗਵਾਈ ਪ੍ਰਸਿੱਧ ਸਿੱਖਿਆ ਵਿਦਵਾਨ ਸੀਮਾ ਅਬਰੋਲ ਨੇ ਕੀਤੀ। ਸੈਮੀਨਾਰ ਦਾ ਮੁੱਖ ਵਿਸ਼ਾ ਗਤੀਵਿਧੀ-ਆਧਾਰਿਤ ਸਿੱਖਣ ਅਤੇ ਸਿਖਲਾਈ ਸੀ ਜੋ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ, ਰਚਨਾਤਮਿਕਤਾ ਅਤੇ ਅਨੁਭਵੀ ਸਿੱਖਣ ਨੂੰ ਉਤਸ਼ਾਹਿਤ ਕਰਨ ਵਾਲੀ ਆਧੁਨਿਕ ਸਿੱਖਿਆ ਪੱਧਤੀ ਹੈ। ਸਮਾਗਮ ਦੀ ਸ਼ੁਰੂਆਤ ਵਿਚ ਸਕੂਲ ਪ੍ਰਬੰਧਕਾਂ ਵਲੋਂ ਸੀਮਾ ਅਬਰੋਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਿਮਰਨਜੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਡਾ. ਵੀ. ਜੇ. ਨਾਗੇਸ਼ ਵੀ ਮੌਜੂਦ ਸਨ। ਉਨ੍ਹਾਂ ਨੇ ਸੰਸਥਾ ਵਿਚ ਨਿਰੰਤਰ ਪੇਸ਼ੇਵਾਰ ਵਿਕਾਸ ਅਤੇ ਨਵੀਨਤਮ ਅਧਿਆਪਨ ਵਿਧੀਆਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਚਾਰ ਘੰਟਿਆਂ ਦੇ ਇਸ ਵਿਸਤਰਿਤ ਪ੍ਰਸ਼ਿਕਸ਼ਣ ਪ੍ਰੋਗਰਾਮ ਵਿਚ ਸਕੂਲ ਦੇ ਸਮੂਹ ਅਧਿਆਪਕਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਸੀਮਾ ਅਬਰੋਲ ਨੇ ਸੈਸ਼ਨ ਨੂੰ ਬਹੁਤ ਹੀ ਇੰਟਰ ਐਕਟਿਵ ਢੰਗ ਨਾਲ ਸੰਚਾਲਿਤ ਕੀਤਾ ਅਤੇ ਦਿਖਾਇਆ ਕਿ ਗਤੀਵਿਧੀ-ਆਧਾਰਿਤ ਸਿੱਖਣ ਦੀਆਂ ਵਿਧੀਆਂ ਕਿਵੇਂ ਕਲਾਸ ਰੂਮ ਦੇ ਅਨੁਭਵਾਂ ਨੂੰ ਬਦਲ ਸਕਦੀਆਂ ਹਨ ਅਤੇ ਵਿਦਿਆਰਥੀਆਂ ਦੀ ਸਮਝ ਨੂੰ ਹੋਰ ਮਜ਼ਬੂਤ ਬਣਾ ਸਕਦੀਆਂ ਹਨ। ਇਸ ਪ੍ਰਯੋਗਾਤਮਿਕ ਪਹੁੰਚ ਨੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਅਤੇ ਵਿਦਿਆਰਥੀ-ਕੇਂਦਰਿਤ ਸਿੱਖਣ ਵਾਤਾਵਰਨ ਦੀ ਮਹੱਤਤਾ ਨੂੰ ਹੋਰ ਗਹਿਰਾਈ ਨਾਲ ਸਮਝਣ ਵਿਚ ਮਦਦ ਕੀਤੀ। ਅਧਿਆਪਕਾਂ ਨੇ ਸੈਸ਼ਨ ਦੌਰਾਨ ਦਿੱਤੀਆਂ ਗਈਆਂ ਵਿਹਾਰਕ ਪ੍ਰਦਰਸ਼ਨਾਵਾਂ ਅਤੇ ਨਵੀਆਂ ਸਿੱਖਣ ਵਿਧੀਆਂ ਦੀ ਭਰਪੂਰ ਸਰਾਹਨਾ ਕੀਤੀ| ਸਕੂਲ ਪ੍ਰਬੰਧਕਾਂ ਨੇ ਸੀਮਾ ਅਬਰੋਲ ਦਾ ਇਸ ਸੈਸ਼ਨ ਲਈ ਧੰਨਵਾਦ ਕੀਤਾ। ਇਸ ਮੌਕੇ ਕਿੰਗਜ਼ ਵੇ ਸਕੂਲ ਦੀ ਮੈਨੇਜਮੈਂਟ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਐਮ.ਡੀ. ਸਿਮਰਨਜੀਤ ਸਿੰਘ ਸਿੱਧੂ, ਮਹਿਕਦੀਪ ਸਿੰਘ, ਪ੍ਰਿੰਸੀਪਲ ਡਾ. ਵੀ. ਜੇ. ਨਗੇਸ਼ ਨੇ ਸਿੱਖਿਆ ਸ਼ਾਸਤਰੀ ਸੀਮਾ ਅਬਰੋਲ ਦਾ ਸਨਮਾਨਿਤ ਕੀਤਾ।

ਪਿਛਲੀ ਖ਼ਬਰ ਮੋਗਾ ਜ਼ਿਲ੍ਹੇ ’ਚ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਕਾ ਲੋਹਗੜ੍ਹ ਦੀ ਸਰਦਾਰੀ ਬਰਕਰਾਰ ਅਗਲੀ ਖ਼ਬਰ ਮਾਈਨਿੰਗ ਲਈ ਚਲਦੀਆਂ ਟਰੈਕਟਰ ਟਰਾਲੀਆਂ ਤੋਂ ਤੰਗ ਕਿਸਾਨ ‘ਮਰਨ ਵਰਤ’ ’ਤੇ ਬੈਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।