05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਮਾਜ ਸੇਵੀਆਂ ਨੇ ਹੇਮਕੁੰਟ ਸਕੂਲ ਬੂਟੇ ਲਗਾ ਕੇ ਦਿੱਤਾ ਹਰਿਆਲੀ ਦਾ ਸੰਦੇਸ਼

ਅਜੀਤ ਡੈਸਕ 07-06-2026
ਕੋਟ ਈਸੇ ਖਾਂ, 6 ਜੂਨ (ਗੁਰਮੀਤ ਸਿੰਘ ਖਾਲਸਾ)-ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦਿਆਂ ਸਕੂਲ ਕੈਂਪਸ ਵਿਚ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ (ਰਜਿ.) ਕੋਟਕਪੂਰਾ, ਗੁੱਡ ਮਾਰਨਿੰਗ ਵੈੱਲਫੇਅਰ ਕਲੱਬ (ਰਜਿ.) ਅਤੇ ਰਾਮ ਮੁਹੰਮਦ ਸਿੰਘ ਵੈੱਲਫੇਅਰ ਸੁਸਾਇਟੀ (ਰਜਿ.) ਦੇ ਨੁਮਾਇੰਦਿਆਂ ਅਤੇ ਸਕੂਲ ਅਧਿਆਪਕਾਂ ਵਲੋਂ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ¢ ਇਸ ਮੌਕੇ ਸੁਸਾਇਟੀ ਦੇ ਮੁੱਖ ਅਹੁਦੇਦਾਰ ਡਾ. ਦੇਵ ਰਾਜ ਮੋਗੇ ਵਾਲਾ (ਚੇਅਰਮੈਨ), ਪ੍ਰੋ.ਹਰਬੰਸ ਸਿੰਘ ਪਦਮ (ਪ੍ਰਧਾਨ), ਲੈਕਚਰਾਰ ਮੁਖਤਿਆਰ ਸਿੰਘ ਮੱਟੂ (ਜਰਨਲ ਸਕੱਤਰ), ਮਾਸਟਰ ਸੋਮ ਨਾਥ ਅਰੋੜਾ (ਖਜ਼ਾਨਚੀ), ਸੁਰਿੰਦਰ ਸਚਦੇਵਾ ਸਾਬਕਾ ਕੌਂਸਲਰ ਅਤੇ ਰਾਜੂ ਸਚਦੇਵਾ ਐਮ.ਸੀ. ਨੇ ਬੂਟੇ ਲਗਾਏ ਤੇ ਆਪਣੇ ਸੰਦੇਸ਼ ਵਿਚ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਖੂਬਸੂਰਤ ਬਣਾਉਣ ਲਈ ਰੁੱਖਾਂ 'ਚ ਵਾਧਾ ਹੋਣਾ ਚਾਹੀਦਾ ਹੈ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਮੈਡਮ ਰਣਜੀਤ ਕÏਰ ਸੰਧੂ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਾਡਾ ਸਾਂਝਾ ਮੁੱਢਲਾ ਫਰਜ਼ ਹੈ ਇਸ ਲਈ ਵਿਅਕਤੀ ਨੂੰ ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾ ਕੇ ਉਸ ਦੀ ਪਾਲਨਾ ਕਰਨੀ ਚਾਹੀਦੀ ਹੈ¢ ਪਿ੍ੰਸੀਪਲ ਰਮਨਜੀਤ ਕÏਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ¢
ਪਿਛਲੀ ਖ਼ਬਰ ਆਪ ਸਰਕਾਰ 'ਚ ਜਦੋਂ ਵੀ ਲੋਕਾਂ ਨੇ ਆਪਣੇ ਹੱਕਾਂ ਲਈ ਆਵਾਜ਼ ਉਠਾਈ ਤਾਂ ਉਨ੍ਹਾਂ 'ਤੇ ਲਾਠੀਆਂ ਵਰਸਾਈਆਂ-ਮਾਲਵਿਕਾ ਸੂਦ ਅਗਲੀ ਖ਼ਬਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਲਾਠੀਆਂ ਮਾਰੀਆਂ ਜਾ ਰਹੀਆਂ-ਐਡਵੋਕੇਟ ਰਵੀ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।