15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰ: 4 ਤੋਂ 'ਆਪ' ਉਮੀਦਵਾਰ ਅੰਮਿ੍ਤਪਾਲ ਕਪਿਲ ਮਹਿਤਾ ਦੇ ਹੱਕ 'ਚ ਡਟਿਆ ਟੱਕਰ ਪਰਿਵਾਰ

ਅਜੀਤ ਡੈਸਕ 24-05-2026
ਕੋਟ ਈਸੇ ਖਾਂ, 23 ਮਈ (ਗੁਰਮੀਤ ਸਿੰਘ ਖਾਲਸਾ)-ਸਥਾਨਕ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮਿ੍ਤਪਾਲ ਕਪਿਲ ਮਹਿਤਾ ਨੂੰ ਵੱਖ-ਵੱਖ ਪਰਿਵਾਰਾਂ ਵਲੋਂ ਲਗਾਤਾਰ ਮਿਲ ਰਹੇ ਸਮਰਥਨ ਦੀ ਕੜੀ ਤਹਿਤ ਉਸ ਸਮੇਂ ਹੋਰ ਵੱਡਾ ਬਲ ਮਿਲਿਆ ਜਦੋਂ ਟੱਕਰ ਪਰਿਵਾਰ ਨੇ ਅੰਮਿ੍ਤਪਾਲ ਦੀ ਡਟ ਕੇ ਹਮਾਇਤ ਕਰਦਿਆਂ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਵੀ ਦਿੱਤਾ¢ ਇਸ ਮੌਕੇ ਬੂਟਾ ਸਿੰਘ ਟੱਕਰ ਦੇ ਗ੍ਰਹਿ ਵਿਖੇ ਪੁੱਜੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸਮਾਜ ਸੇਵੀ ਲਖਵਿੰਦਰ ਅਰੋੜਾ, ਪਰਮਜੀਤ ਸਿੰਘ ਪੰਮਾ ਟੱਕਰ, ਚਰਨਜੀਤ ਸਿੰਘ, ਗੁਰਮੀਤ ਸਿੰਘ ਸੋਨੂੰ, ਮਨਜੀਤ ਸਿੰਘ ਕਾਲਾ ਤੇ ਹੋਰਨਾਂ ਪਤਵੰਤਿਆਂ ਨਾਲ ਹੋਈ ਬੈਠਕ ਦੌਰਾਨ ਪਰਮਜੀਤ ਸਿੰਘ ਪੰਮਾ ਟੱਕਰ ਨੇ ਕਿਹਾ ਕਿ ਉਹ ਚੋਣ ਦੇ ਪਹਿਲੇ ਦਿਨ ਤੋਂ ਹੀ ਅੰਮਿ੍ਤਪਾਲ ਕਪਿਲ ਮਹਿਤਾ ਦਾ ਡਟ ਕੇ ਸਾਥ ਦੇ ਰਹੇ ਹਨ ਤੇ ਉਨ੍ਹਾਂ ਨੂੰ ਆਪਣੇ ਬਾਕੀ ਭਾਈਚਾਰੇ ਵਲੋਂ ਵੀ ਅੰਮਿ੍ਤਪਾਲ ਦੇ ਹੱਕ 'ਚ ਪੂਰਨ ਸਮਰਥਨ ਮਿਲ ਚੁੱਕਾ ਹੈ ¢ 26 ਮਈ ਨੂੰ ਝਾੜੂ ਚੋਣ ਨਿਸ਼ਾਨ 'ਤੇ ਮੋਹਰਾਂ ਲਗਾ ਕੇ ਇਸ ਮਿਹਨਤੀ ਨੌਜਵਾਨ ਦਾ ਸਾਥ ਦੇਣ ਤਾਂ ਜੋ ਵਾਰਡ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਪੇਸ਼ੀ ਨਾ ਰਹੇ ¢ ਇਸ ਮੌਕੇ ਟੱਕਰ ਪਰਿਵਾਰ ਵਲੋਂ ਵਿਧਾਇਕ ਲਾਡੀ ਢੋਸ, ਉਮੀਦਵਾਰ ਅੰਮਿ੍ਤਪਾਲ ਕਪਿਲ ਮਹਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ¢ ਇਸ ਮੌਕੇ ਅਮਨ ਸਰਪੰਚ ਕਾਦਰਵਾਲਾ, ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ, ਚੇਅਰਮੈਨ ਸਤਨਾਮ ਸਿੰਘ ਭੁੱਲਰ, ਸੀਨੀਅਰ ਆਪ ਆਗੂ ਪੰਕਜ ਛਾਬੜਾ, ਵਿਜੇ ਜੁਨੇਜਾ, ਡੀਕੂ ਟੱਕਰ, ਬਲਦੇਵ ਰਾਜ ਕਾਲਾ ਅਰੋੜਾ, ਸੋਨੂੰ ਟੱਕਰ ਤੇ ਹੋਰ
ਪਿਛਲੀ ਖ਼ਬਰ ਵਾਰਡ ਨੰਬਰ 10 ਤੋਂ ਸਰਫਰੋਜ਼ ਭੱਟੀ (ਰੋਜੀ) ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਵਿਧਾਇਕ ਲਾਡੀ ਢੋਸ ਵਲੋਂ ਮੁਕੇਸ਼ ਰਾਜੂ ਸਚਦੇਵਾ ਦੇ ਹੱਕ 'ਚ ਚੋਣ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।