29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਅੰਮਿ੍ਤਪਾਲ ਕੌਰ ਭੁੱਲਰ ਦੇ ਚੋਣ ਦਫ਼ਤਰ ਦਾ ਉਦਘਾਟਨ

ਅਜੀਤ ਡੈਸਕ 23-05-2026
ਕੋਟ ਈਸੇ ਖਾਂ, 22 ਮਈ (ਗੁਰਮੀਤ ਸਿੰਘ ਖ਼ਾਲਸਾ)-ਅਕਾਲੀ ਦਲ ਹਲਕਾ ਧਰਮਕੋਟ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਵਲੋਂ ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਲੜ ਰਹੀ ਬੀਬਾ ਅੰਮਿ੍ਤਪਾਲ ਕੌਰ ਭੁੱਲਰ ਪਤਨੀ ਸੀਨੀ: ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ ਦੇ ਚੋਣ ਦਫ਼ਤਰ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਵਰਕਰਾਂ ਦੀ ਹਾਜ਼ਰੀ ਵੀ ਨਜ਼ਰ ਆਈ | ਇਸ ਮੌਕੇ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤੇ ਹੋਰਨਾਂ ਸੀਨੀਅਰ ਆਗੂਆਂ ਨੇ ਕਿਹਾ ਕਿ ਨਗਰ ਚੋਣਾਂ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਪੂਰੇ ਉਤਸ਼ਾਹ ਨਾਲ ਲੜੀਆਂ ਜਾ ਰਹੀਆਂ ਹਨ ਤੇ ਸ਼ਹਿਰ ਵਾਸੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਜਥੇਦਾਰ ਤੋਤਾ ਸਿੰਘ ਵੇਲੇ ਇਸ ਇਲਾਕੇ ਵਿਚ ਸਹੀ ਅਰਥਾਂ 'ਚ ਵਿਕਾਸ ਦੇ ਕੰਮ ਹੋਏ ਸਨ ਤੇ ਹੁਣ ਜਿਹੜੇ ਲੋਕ ਵਿਕਾਸ ਦੇ ਨਾਂਅ 'ਤੇ ਡੀਂਗਾਂ ਮਾਰ ਰਹੇ ਹਨ, ਉਨ੍ਹਾਂ ਨੇ ਦਰਅਸਲ ਵਿਕਾਸ ਨਹੀਂ ਕੁਝ ਯੋਜਨਾਵਾਂ ਦੇ ਨਾਂਅ 'ਤੇ ਪੈਸੇ ਦੀ ਬਰਬਾਦੀ ਕਰਕੇ ਰੱਖ ਦਿੱਤੀ ਤੇ ਜੋ ਹਾਲਾਤ ਸ਼ਹਿਰ ਦੇ ਹਨ, ਉਹ ਸਭ ਦੇ ਸਾਹਮਣੇ ਹਨ | ਉਨ੍ਹਾਂ ਕਿਹਾ ਕਿ ਭਲਾਈ ਯੋਜਨਾਵਾਂ ਵਿਚ ਵੀ ਬਹੁਤ ਸਾਰੇ ਲੋੜਵੰਦਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਿਆ | ਇਸ ਮੌਕੇ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਵਾਰਡ ਨੰਬਰ 11 ਵਿਚ ਉਨ੍ਹਾਂ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਤੇ ਕਿਹਾ ਕਿ ਕੁਝ ਆਗੂ ਚੋਣਾਂ ਜਿੱਤਣ ਲਈ ਗਲਤ ਹੱਥਕੰਡੇ ਆਪਣਾ ਰਹੇ ਹਨ ਤੇ ਉਹ ਅਪੀਲ ਵੀ ਕਰਦੇ ਹਨ ਕਿ ਆਪੋ ਆਪਣੀਆਂ ਨੀਤੀਆਂ ਲੈ ਕੇ ਆਮ ਲੋਕਾਂ ਦੀ ਕਚਹਿਰੀ 'ਚ ਜਾਣਾ ਚਾਹੀਦਾ ਹੈ ਤੇ ਵੋਟਰ ਸਿਆਣੇ ਹੁੰਦੇ ਹਨ ਕਿ ਉਨ੍ਹਾਂ ਨੂੰ ਕਿਸ ਕਿਰਦਾਰ ਦਾ ਆਗੂ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਮਿਲ ਰਹੇ ਵੱਡੇ ਸਮਰਥਨ ਸਦਕਾ ਬੀਬੀ ਅੰਮਿ੍ਤਪਾਲ ਕੌਰ ਭੁੱਲਰ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਗੇ | ਇਸ ਮੌਕੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸਰਕਲ ਪ੍ਰਧਾਨ ਜਸਵੀਰ ਸਿੰਘ ਸੀਰਾ, ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ, ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ, ਸਾਬਕਾ ਡਾਇ: ਰਣਜੀਤ ਸਿੰਘ ਰਾਣਾ ਮਸੀਤਾਂ, ਯੂਥ ਸਰਕਲ ਪ੍ਰਧਾਨ ਲਾਡੀ ਮਸਤੇਵਾਲਾ, ਐਡਵੋਕੇਟ ਪਰਮਜੀਤ ਸਿੰਘ ਸਦਰਕੋਟ, ਨੰਬਰਦਾਰ ਰੇਸ਼ਮ ਸਿੰਘ ਕਾਦਰਵਾਲਾ, ਜੋਗਿੰਦਰ ਸਿੰਘ ਸਦਰਕੋਟ ਸਾਬਕਾ ਸਰਪੰਚ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਨਿਸ਼ਾਨ ਸਿੰਘ ਮੂਸੇਵਾਲਾ, ਨਿਸ਼ਾਨ ਸਿੰਘ ਭੁੱਲਰ, ਗੁਰਭੇਜ ਸਿੰਘ ਕਾਦਰਵਾਲਾ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੰਧੂ ਆਦਿ ਤੋਂ ਇਲਾਵਾ ਸਥਾਨਕ ਆਗੂ, ਵੱਖ-ਵੱਖ ਵਾਰਡਾਂ ਦੇ ਅਕਾਲੀ ਉਮੀਦਵਾਰ ਤੇ ਵੱਡੀ ਗਿਣਤੀ 'ਚ ਵਾਰਡ ਨਿਵਾਸੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ-ਚੇਅਰਮੈਨ ਛਿੰਦਾ, ਬਿੱਟੂ, ਮੱਲਕੇ,... ਅਗਲੀ ਖ਼ਬਰ ਨਗਰ ਨਿਗਮ ਮੋਗਾ ਦੀਆਂ ਚੋਣਾਂ 'ਚ ਕਾਂਗਰਸੀ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ-ਲਾਭ ਸਿੰਘ ਆਹਲੂਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।