05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਪੰਜਾਬ ਗਵਰਨਰ ਦੇ ਪੁਤਲੇ ਫੂਕੇ

ਅਜੀਤ ਡੈਸਕ 17-05-2026
ਨਿਹਾਲ ਸਿੰਘ ਵਾਲਾ, 16 ਮਈ (ਪਲਵਿੰਦਰ ਸਿੰਘ ਟਿਵਾਣਾ)-ਦਰਿਆਈ ਪਾਣੀਆਂ ਦੇ ਮਸਲੇ ਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਸੱਦੇ 'ਤੇ ਰਾਜ ਭਵਨ ਵੱਲ ਮਾਰਚ ਕਰਨ 'ਤੇ ਕਿਸਾਨਾਂ 'ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਜੁਲਮ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੁੱਸਾ, ਹਿੰਮਤਪੁਰਾ, ਸੈਦੋਕੇ, ਰਾਮਾਂ ਆਦਿ ਪਿੰਡਾਂ ਵਿਚ ਮੋਦੀ ਸਰਕਾਰ ਅਤੇ ਪੰਜਾਬ ਗਵਰਨਰ ਦੇ ਪੁਤਲੇ ਫੂਕੇ¢ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਚਰਨ ਰਾਮਾਂ, ਜਰਨਲ ਬੂਟਾ ਸਿੰਘ ਭਗੀਕੇ, ਕੇਵਲ ਕ੍ਰਿਸ਼ਨ ਬੱਧਨੀ ਕਲਾਂ, ਜੰਗੀਰ ਸਿੰਘ ਹਿੰਮਤਪੁਰਾ, ਕੁਲਦੀਪ ਕÏਰ ਕੁੱਸਾ ਅਤੇ ਕਰਮਜੀਤ ਕÏਰ ਹਿੰਮਤਪੁਰਾ ਨੇ ਕਿਹਾ ਕਿ ਕੇਂਦਰੀ ਹਕੂਮਤ ਬੀ.ਬੀ.ਐਮ.ਬੀ. ਦੇ ਪ੍ਰਬੰਧਕੀ ਢਾਂਚੇ ਅੰਦਰ ਛੇੜ-ਛਾੜ ਕਰਕੇ ਕੇਂਦਰੀ ਕੰਟਰੋਲ ਵਧਾਉਣ ਅਤੇ ਦਰਿਆਈ ਪਾਣੀਆਂ ਦੀ ਵੰਡ ਦੇ ਮੁੱਦੇ ਨੂੰ ਲਮਕਦਾ ਰੱਖ ਕੇ ਪੰਜਾਬ ਤੇ ਗੁਆਂਢੀ ਸੂਬਿਆਂ ਦੇ ਕਿਸਾਨਾਂ 'ਚ ਪਾਟਕਾਂ ਨੂੰ ਹਵਾ ਦੇਣ ਦੇ ਰਾਹ 'ਤੇ ਚੱਲ ਰਹੀ ਹੈ¢ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਪ੍ਰਵਾਨਿਤ ਕੌਮਾਂਤਰੀ ਅਸੂਲਾਂ ਅਨੁਸਾਰ ਨਜਿੱਠਿਆ ਜਾਣਾ ਚਾਹੀਦਾ ਹੈ¢ ਸੰਯੁਕਤ ਕਿਸਾਨ ਮੋਰਚਾ ਪੰਜਾਬ ਪਾਣੀ ਦੀ ਸਮੁੱਚੇ ਸੰਕਟ, ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਅਤੇ ਬੀ.ਬੀ.ਐਮ.ਬੀ. ਨਾਲ ਸੰਬੰਧਿਤ ਆਦਿ ਮੁੱਦਿਆਂ ਤੇ ਰਾਜ ਭਵਨ ਵੱਲ ਮਾਰਚ ਕਰ ਰਿਹਾ ਸੀ ਪਰ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ 'ਤੇ ਜਬਰ ਕੀਤਾ ਗਿਆ¢ ਆਗੂਆਂ ਨੇ ਕਿਹਾ ਲੋਕਾਂ ਏਕਤਾ ਹੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੰਨ੍ਹ ਮਾਰ ਸਰਦੀ ਹੈ¢
ਪਿਛਲੀ ਖ਼ਬਰ ਅਧਿਆਪਕ ਜਗਦੀਸ਼ ਸਿੰਘ ਅਤੇ ਸਹਾਇਕ ਥਾਣੇਦਾਰ ਜਗਦੀਪ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।