05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜਗਤਾਰ ਸਿੰਘ ਰਾਜੇਆਣਾ, ਗੁਰਜੰਟ ਸਿੰਘ ਭੁੱਟੋ, ਬਲਤੇਜ ਸਿੰਘ ਲੰਗੇਆਣਾ ਰਾਜੇਆਣਾ ਵਿਖੇ ਵਾਰਿਸ ਪੰਜਾਬ ਵਲੋਂ ਵਿਸ਼ਾਲ ਸਮਾਗਮ ਦੌਰਾਨ ਪੰਜਾਬ ਦੇ ਭਵਿੱਖ ਅਤੇ ਨਸ਼ਾ ਮੁਕਤੀ ’ਤੇ ਹੋਵੇਗਾ ਮੰਥਨ-ਰਾਜੇਆਣਾ, ਰੋਡੇ, ਲੰਗੇਆਣਾ ਸਿੱਖਿਆ ਵਿਭਾਗ ਦੇ ਅਧਿਕਾਰੀ ਹੱਦ ਦਰਜੇ ਦੇ ਲਾਪ੍ਰਵਾਹ, ਤਿੰਨ ਮੀਟਿੰਗਾਂ ਕਰਨ ਉਪਰੰਤ ਵੀ ਵੈੱਲਫੇਅਰ ਅਧਿਕਾਰੀਆਂ ਦੀ ਮੀਟਿੰਗ ’ਚ ਪੇਸ਼ ਕੀਤਾ ਅਧੂਰਾ ਰਿਕਾਰਡ-ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ

ਮੋਗਾ, 4 ਅਗਸਤ (ਸੁਰਿੰਦਰਪਾਲ ਸਿੰਘ)-ਐੱਸ. ਸੀ.

ਅਜੀਤ ਡੈਸਕ 05-08-2026
ਮੋਗਾ, 4 ਅਗਸਤ (ਸੁਰਿੰਦਰਪਾਲ ਸਿੰਘ)-ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ ਦੀ ਅਗਵਾਈ ਵਿਚ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਵਿਸ਼ੇਸ਼ ਸਕੱਤਰ ਭਲਾਈ ਰਵਿੰਦਰ ਕੁਮਾਰ, ਡਾਇਰੈਕਟਰ ਵਿੰਮੀ ਭੁੱਲਰ, ਡਿਪਟੀ ਡਾਇਰੈਕਟਰ ਸੰਜੀਵ ਮੰਨਣ, ਵਿਜੇ ਕੁਮਾਰ ਏ.ਡੀ. ਸਿੱਖਿਆ ਵਿਭਾਗ, ਡੀ.ਈ.ਓ. ਪਟਿਆਲਾ ਸ਼ਾਲੂ ਮਹਿਰਾ ਅਤੇ ਸਟਾਫ਼ ਨਾਲ ਹੋਈ, ਜਿਸ ਵਿਚ ਸਟੇਟ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਵੀਰ ਸਿੰਘ ਮੋਗਾ, ਵਿੱਤ ਸਕੱਤਰ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਦੀਪਕ ਜਲੰਧਰ, ਸਕੱਤਰ ਸੁਪਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ ਸਮੇਤ ਜ਼ਿਲ੍ਹਿਆਂ ਦੇ ਅਹੁਦੇਦਾਰ ਸ਼ਾਮਿਲ ਹੋਏ। ਇਸ ਮੀਟਿੰਗ ਵਿਚ 1013 ਲੈਕਚਰਾਰ ਸਿੱਧੀ ਭਰਤੀ ਵਿਚ ਐਸ.ਸੀ./ਬੀ.ਸੀ. ਵਰਗ ਦਾ ਰਾਖਵਾਂ ਕੋਟਾ ਸਿਫ਼ਰ ਕੀਤੇ ਜਾਣ ਬਾਰੇ ਵਿਚਾਰ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ 1013 ਲੈਕਚਰਾਰ ਸਿੱਧੀ ਭਰਤੀ ਵਿਚ ਪੰਜਾਬੀ ਵਿਸ਼ੇ ਦੇ ਰਾਖਵੇਂ ਨੁਕਤੇ ‘ਤੇ ਚੁਣੇ ਅਤੇ ਓਪਨ ਮੈਰਿਟ ‘ਚ ਚੁਣੇ ਹੋਏ ਉਮੀਦਵਾਰਾਂ ਦਾ ਡਾਟਾ ਮੰਗਿਆ ਗਿਆ ਜਿਸ ‘ਤੇ ਉਹ ਲਾਜਵਾਬ / ਨਿਰ-ਉੱਤਰ ਸਨ। ਅਧਿਕਾਰੀਆਂ ਦੇ ਸਾਹਮਣੇ ਹੀ ਆਗੂਆਂ ਨੇ ਤੱਥਾਂ ਸਹਿਤ ਸਾਬਤ ਕੀਤਾ ਕਿ ਸਿੱਖਿਆ ਵਿਭਾਗ ਵਲੋਂ ਤਿਆਰ ਕੀਤੇ ਸਿੱਧੀ ਭਰਤੀ ਦੇ ਰੋਸਟਰ ਰਜਿਸਟਰ ਵਿਚ ਕਈ ਓਪਨ ਮੈਰਿਟ ‘ਚ ਸਿਲੈਕਟ ਹੋਏ ਐਸ.ਸੀ. ਬੀ.ਸੀ. ਲੈਕਚਰਾਰਾਂ ਨੂੰ ਹੀ ਰੋਸਟਰ ਨੁਕਤਿਆਂ ‘ਤੇ ਦਰਜ ਕਰ ਕੇ ਰਾਖਵਾਂਕਰਨ ਸਿਫ਼ਰ ਕਰ ਦੇਣ ਦੀ ਕੋਝੀ ਸਾਜ਼ਿਸ਼ ਰਚੀ ਗਈ ਹੈ। ਪੇਸ਼ ਕੀਤਾ ਗਿਆ ਸਾਰਾ ਰਿਕਾਰਡ ਅਧੂਰਾ ਸੀ। ਰੋਸਟਰ ਰਜਿਸਟਰ ਵਕਤੀ ਤੌਰ ‘ਤੇ ਬੁੱਤਾ ਸਾਰਨ ਲਈ ਤਿਆਰ ਕੀਤਾ ਖਰੜਾ ਸੀ। ਕਿਸੇ ਵੀ ਭਰਤੀ ਦੀਆਂ ਮੈਰਿਟ ਲਿਸਟਾਂ, ਸਿਲੈਕਸ਼ਨ ਲਿਸਟਾਂ ਤੇ ਨਾ ਹੀ ਰੋਸਟਰ ਰਜਿਸਟਰ ਪੇਸ਼ ਕੀਤੇ ਗਏ। ਆਗੂਆਂ ਦੀਆਂ ਦਲੀਲਾਂ ਤੇ ਤਰਕ ਨਾਲ ਸਹਿਮਤ ਹੁੰਦਿਆਂ ਸਪੈਸ਼ਲ ਸੈਕਟਰੀ ਵੈਲਫੇਅਰ ਨੇ ਡਿਪਟੀ ਡਾਇਰੈਕਟਰ ਵੈਲਫੇਅਰ ਨੂੰ ਤੁਰੰਤ ਡਿਟੇਲਡ ਰਿਪੋਰਟ ਤਿਆਰ ਕਰ ਕੇ ਸਮੇਤ ਰੋਸਟਰ ਰਜਿਸਟਰ ਪੇਸ਼ ਕਰਨ ਦੇ ਆਦੇਸ਼ ਦਿੱਤੇ। ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਤਿਆਰੀ ਨੂੰ ਢਿੱਲਾ ਨਹੀਂ ਪੈਣ ਦੇਵੇਗੀ। ਜਦੋਂ ਵੀ ਲੋੜ ਮਹਿਸੂਸ ਹੋਈ ਮੁਲਤਵੀ ਕੀਤੇ ਅਰਥੀ ਫ਼ੂਕ ਮੁਜ਼ਾਹਰੇ ਦੀ ਤਰੀਕ ਐਲਾਨ ਕਰ ਦਿੱਤੀ ਜਾਵੇਗੀ। ਅੱਜ ਦੀ ਮੀਟਿੰਗ ਵਿਚ ਹਰਬੰਸ ਲਾਲ ਜ਼ਿਲ੍ਹਾ ਪ੍ਰਧਾਨ ਜਲੰਧਰ, ਹੈਪੀ ਸਿੰਘ ਮੋਗਾ, ਅਜੀਤਪਾਲ ਸਿੰਘ, ਕੁਲਦੀਪ ਸਿੰਘ, ਪ੍ਰੈੱਸ ਸਕੱਤਰ ਦੇਸ ਰਾਜ, ਲੈਕਚਰਾਰ ਪ੍ਰੇਮ ਸਿੰਘ, ਹਰਜਿੰਦਰ ਅਰਜ਼, ਸੁਖਚਰਨ ਕੁਮਾਰ, ਹਰਮਿੰਦਰ ਸਿੰਘ ਕਲਵਾਂ, ਮਹਿੰਦਰ ਸਿੰਘ ਮੂਸਾਪੁਰ ਸ਼ਾਮਿਲ ਹੋਏ।
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਨਾਲ ਸਬੰਧਿਤ ਵਾਤਾਵਰਨ ਜਾਗਰੂਕਤਾ ਗਤੀਵਿਧੀ ਅਗਲੀ ਖ਼ਬਰ ਮਨਜੀਤ ਸਿੰਘ ਰਾਏ ਨੂੰ ਸੂਬਾ ਵਾਈਸ ਪ੍ਰਧਾਨ ਨਿਯੁਕਤ ਕਰਕੇ ਪਾਰਟੀ ਨੇ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਮੁੱਲ ਮੋੜਿਆ-ਹਰਵਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।