05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਕਾਲੀ ਦਲ ਬਾਦਲ ਵਲੋਂ ਜਸਪਿੰਦਰ ਸਿੰਘ ਨੂੰ ਲਗਾਇਆ ਜਥੇਬੰਦਕ ਸਕੱਤਰ ਹਰ ਵਰਗ ’ਚ ਸਤਿਕਾਰ ਦਾ ਪਾਤਰ ਰਹੇ ਮਨਜੀਤ ਸਿੰਘ ਢੋਸ

ਧਰਮਕੋਟ, 4 ਅਗਸਤ (ਪਰਮਜੀਤ ਸਿੰਘ)-ਪਿੰਡ ਕੈਲਾ ਦੇ ਵਸਨੀਕ ਉੱਘੇ ਸਮਾਜ ਸੇਵੀ ਅਤੇ ਖੇਤੀਬਾੜੀ ਸਹਿਕਾਰੀ ਸਭਾ ਕੈਲਾ ਦੇ ਸਾਬਕਾ ਸੈਕਟਰੀ ਮਨਜੀਤ ਸਿੰਘ ਢੋਸ ਦੇ ਬੀਤੇ ਦਿਨੀਂ ਅਕਾਲ ਚਲਾਣੇ ਨਾਲ ਪਰਿਵਾਰ ਸਮੇਤ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਉਹ ਪੰਜਾਬ ਦੀ ਰਾਜਨੀਤੀ ਦੇ ਉੱਘੇ ਆਗੂ ਸਵ: ਕੁਲਦੀਪ ਸਿੰਘ ਢੋਸ ਦੇ ਛੋਟੇ ਭਰਾ ਅਤੇ ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਚਾਚਾ ਸਨ।

ਨਗਰ ਪੰਚਾਇਤ ਕੋਟ ਈਸੇ ਖਾਂ ਵਿਖੇ ਧਰਨਾ ਖ਼ਤਮ ਕਰਵਾਉਣ ਸਮੇਂ ਪ੍ਰਧਾਨ ਸਚਿਨ ਧੀਰ, ਸਾਥੀ ਕੌਂਸਲਰ ਤੇ ਹਾਜ਼ਰ ਕਰਮਚਾਰੀ। ਤਸਵੀਰ : ਗੁਰਮੀਤ ਸਿੰਘ ਖ਼ਾਲਸਾ 05-08-2026
ਧਰਮਕੋਟ, 4 ਅਗਸਤ (ਪਰਮਜੀਤ ਸਿੰਘ)-ਪਿੰਡ ਕੈਲਾ ਦੇ ਵਸਨੀਕ ਉੱਘੇ ਸਮਾਜ ਸੇਵੀ ਅਤੇ ਖੇਤੀਬਾੜੀ ਸਹਿਕਾਰੀ ਸਭਾ ਕੈਲਾ ਦੇ ਸਾਬਕਾ ਸੈਕਟਰੀ ਮਨਜੀਤ ਸਿੰਘ ਢੋਸ ਦੇ ਬੀਤੇ ਦਿਨੀਂ ਅਕਾਲ ਚਲਾਣੇ ਨਾਲ ਪਰਿਵਾਰ ਸਮੇਤ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਉਹ ਪੰਜਾਬ ਦੀ ਰਾਜਨੀਤੀ ਦੇ ਉੱਘੇ ਆਗੂ ਸਵ: ਕੁਲਦੀਪ ਸਿੰਘ ਢੋਸ ਦੇ ਛੋਟੇ ਭਰਾ ਅਤੇ ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਚਾਚਾ ਸਨ। ਆਪਣੇ ਸਾਦੇ ਸੁਭਾਅ ਇਮਾਨਦਾਰੀ ਅਤੇ ਲੋਕ ਸੇਵਾ ਦੀ ਭਾਵਨਾ ਕਰਕੇ ਉਹ ਹਰ ਵਰਗ ਵਿਚ ਸਤਿਕਾਰ ਦੇ ਪਾਤਰ ਰਹੇ। ਮਨਜੀਤ ਸਿੰਘ ਢੋਸ ਦਾ ਜਨਮ 10 ਮਈ 1950 ਨੂੰ ਪਿੰਡ ਕੈਲਾ ਵਿਚ ਹੋਇਆ। ਉਨ੍ਹਾਂ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਆਪਣੇ ਪਿੰਡ ਤੋਂ ਕੀਤੀ ਜਦ ਕਿ ਹਾਇਰ ਸੈਕੰਡਰੀ ਦੀ ਸਿੱਖਿਆ ਕੋਟਕਪੂਰਾ ਤੋਂ ਪ੍ਰਾਪਤ ਕੀਤੀ। ਉੱਚ ਸਿੱਖਿਆ ਲਈ ਉਨ੍ਹਾਂ ਨੇ ਏ.ਡੀ. ਕਾਲਜ ਤੋਂ ਬੀ.ਏ.ਐਮ.ਏ. ਪੰਜਾਬੀ ਅਤੇ ਐਮ.ਏ. ਇਤਿਹਾਸ ਦੀਆਂ ਡਿਗਰੀਆਂ ਹਾਸਲ ਕੀਤੀਆਂ। ਸਾਲ 1982 ਵਿਚ ਉਨ੍ਹਾਂ ਦਾ ਵਿਆਹ ਸਰਦਾਰਨੀ ਗੁਰਮੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਵੱਡੇ ਸਪੁੱਤਰ ਮੁਖਿੰਦਰਜੀਤ ਸਿੰਘ ਢੋਸ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਵਿਚ ਰਹਿ ਰਹੇ ਹਨ। ਛੋਟੇ ਸਪੁੱਤਰ ਨਵਰੂਪ ਸਿੰਘ ਢੋਸ ਸਾਲ 2020 ਵਿਚ ਅਕਾਲ ਚਲਾਣਾ ਕਰ ਗਏ ਜਦ ਕਿ ਧੀ ਸੁਖਮੀਨ ਕੌਰ ਆਪਣੇ ਪਰਿਵਾਰ ਨਾਲ ਸੁਖੀ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਕੈਲਾ ਵਿਚ ਸਾਲ 1988 ਤੋਂ 2009 ਤੱਕ ਬਤੌਰ ਸੈਕਟਰੀ ਸੇਵਾ ਨਿਭਾਉਂਦਿਆਂ ਕਿਸਾਨਾਂ ਦੇ ਹਿਤਾਂ ਲਈ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਆਪਣੇ ਮਿਲਣਸਾਰ ਸੁਭਾਅ ਕਰਕੇ ਉਨ੍ਹਾਂ ਨੇ ਸਮਾਜ ਵਿਚ ਵਿਸ਼ੇਸ਼ ਸਨਮਾਨ ਹਾਸਲ ਕੀਤਾ ਅਤੇ ਆਪਣੇ ਵੱਡੇ ਭਰਾ ਕੁਲਦੀਪ ਸਿੰਘ ਢੋਸ ਅਤੇ ਭਤੀਜੇ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿਚ ਹਰ ਸੰਭਵ ਸਹਿਯੋਗ ਦਿੱਤਾ। ਇਹ ਵੀ ਵਰਨਣਯੋਗ ਹੈ ਕਿ ਮਨਜੀਤ ਸਿੰਘ ਢੋਸ ਵਲੋਂ ਕੈਲਾ ਪਿੰਡ ਵਿਚ ਸਭ ਤੋਂ ਪਹਿਲਾਂ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 5 ਅਗਸਤ ਨੂੰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਨੇੜੇ ਧਰਮਕੋਟ ਵਿਖੇ ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗੀ। ਪਰਿਵਾਰ ਵਲੋਂ ਸਮੂਹ ਸਾਕ ਸੰਬੰਧੀਆਂ ਮਿੱਤਰਾਂ ਸ਼ੁੱਭਚਿੰਤਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਹਿਤ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋ ਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨ ਦੀ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ ਅੱਜ ਸਰਕਾਰ ਵਿਰੋਧੀ ਮਹਾਂ ਰੋਸ ਰੈਲੀ ’ਚ ਮਾਸਟਰ ਕੇਡਰ ਯੂਨੀਅਨ ਕਰੇਗੀ ਵੱਡੀ ਸ਼ਮੂਲੀਅਤ-ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਨਾਲ ਸਬੰਧਿਤ ਵਾਤਾਵਰਨ ਜਾਗਰੂਕਤਾ ਗਤੀਵਿਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।