07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਇੰਟਰ ਹਾਊਸ ਫੁੱਟਬਾਲ ਟੂਰਨਾਮੈਂਟ

ਅਜੀਤ ਡੈਸਕ 10-05-2026
ਸਮਾਧ ਭਾਈ, 9 ਮਈ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਇੰਟਰ-ਹਾਊਸ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ¢ ਇਸ ਮੌਕੇ ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਰਡੀਨੇਟਰ ਸੰਦੀਪ ਕੌਰ ਅਤੇ ਕੋਚ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ¢ ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-14 ਦੇ ਫਾਈਨਲ ਮੁਕਾਬਲੇ 'ਚ ਸਤਲੁਜ ਹਾਊਸ ਨੇ ਪਹਿਲਾ ਸਥਾਨ, ਮਾਲਵਾ ਹਾਊਸ ਨੇ ਦੂਸਰਾ ਤੇ ਹਿਮਾਲਿਆ ਹਾਊਸ ਨੇ ਤੀਸਰਾ ਸਥਾਨ, ਅੰਡਰ-17 ਵਿਚ ਹਿਮਾਲਿਆ ਹਾਊਸ ਨੇ ਪਹਿਲਾ, ਮਾਲਵਾ ਹਾਊਸ ਨੇ ਦੂਸਰਾ ਤੇ ਸਤਲੁਜ ਹਾਊਸ ਨੂੰ ਤੀਸਰਾ ਸਥਾਨ, ਅੰਡਰ-19 ਸੀਨੀਅਰ ਵਰਗ 'ਚ ਹਿਮਾਲਿਆ ਹਾਊਸ ਨੇ ਪਹਿਲਾ, ਸ਼ਿਵਾਲਿਕ ਹਾਊਸ ਨੇ ਦੂਸਰਾ ਤੇ ਸਤਲੁਜ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ¢ ਇਸ ਸਮੇਂ ਪਿ੍ੰਸੀਪਲ ਸ਼ਸ਼ੀਕਾਂਤ ਅਤੇ ਸੀਨੀਅਰ ਕੋਆਰਡੀਨੇਟਰ ਰਜੀਵ ਸ਼ਰਮਾ ਨੇ ਜੇਤੂ ਟੀਮਾਂ ਨੂੰ ਤਗਮੇ ਅਤੇ ਸਰਟੀਫਿਕੇਟ ਤਕਸੀਮ ਕੀਤੇ¢ ਇਸ ਮੌਕੇ ਪਿ੍ੰਸੀਪਲ ਸ਼ਸ਼ੀਕਾਂਤ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਸਾਰੇ ਖਿਡਾਰੀਆਂ ਨੇ ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦਿਆਂ ਇਸ ਟੂਰਨਾਮੈਂਟ ਦੀ ਸ਼ੋਭਾ ਨੂੰ ਵਧਾਇਆ ਹੈ¢ ਇਸ ਸਮੇਂ ਹਾਊਸ ਕੋਆਰਡੀਨੇਟਰ ਕਰਮਜੀਤ ਕੌਰ ਨੇ ਸਫਲ ਆਯੋਜਨ ਲਈ ਸਮੂਹ ਸਟਾਫ ਅਤੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ¢
ਪਿਛਲੀ ਖ਼ਬਰ ਵੱਡੀ ਗਿਣਤੀ 'ਚ ਅਕਾਲੀ ਵਰਕਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਅਗਲੀ ਖ਼ਬਰ ਮਿਸ਼ਨ 2027 ਤਹਿਤ ਕਾਂਗਰਸੀ ਆਗੂ ਅਰਸ਼ ਜੋਤ ਸੇਖੋਂ ਗਗੜਾ ਦੇ ਗ੍ਰਹਿ ਵਿਖੇ ਸਾਬਕਾ ਵਿਧਾਇਕ ਲੋਹਗੜ੍ਹ ਵਲੋਂ ਭਰਵੀਂ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।