06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦ ਨਵਾਂ ਵਿਖੇ ਮਾਂ ਦਿਵਸ ਮਨਾਇਆ

ਅਜੀਤ ਡੈਸਕ 10-05-2026
ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਮਾਣਮੱਤੀ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਦ ਨਵਾਂ ਜ਼ਿਲ੍ਹਾ ਮੋਗਾ ਵਿਖੇ ਮਾਂ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ | ਸਕੂਲ ਦੇ ਮੁੱਖ ਹਾਲ ਨੂੰ ਗ਼ੁਬਾਰਿਆਂ, ਫੁੱਲਾਂ ਅਤੇ ਮਾਂ ਦਿਵਸ ਦੇ ਬੈਨਰਾਂ ਨਾਲ ਸਜਾਇਆ ਗਿਆ ਸੀ | ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ | ਇਸ ਤੋਂ ਬਾਅਦ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਮਾਂ ਦੇ ਰਿਸ਼ਤੇ 'ਤੇ ਆਧਾਰਿਤ ਪ੍ਰਦਰਸ਼ਨੀ ਪੇਸ਼ ਕੀਤੀ | ਜੂਨੀਅਰ ਵਿੰਗ ਦੇ ਬੱਚਿਆਂ ਨੇ ਪਿਆਰੀ ਮਾਂ ਗੀਤ 'ਤੇ ਕਿਊਟ ਕੋਰੀਉਗਰਾਫ਼ੀ ਕਰ ਕੇ ਸਭ ਨੂੰ ਭਾਵੁਕ ਕਰ ਦਿੱਤਾ | ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਗੀਤ 'ਤੇ ਪੰਜਾਬੀ ਲੋਕ ਨਾਚ ਅਤੇ ਮਾਈਮ ਐਕਟ ਪੇਸ਼ ਕੀਤਾ, ਜਿਸ ਵਿਚ ਮਾਂ ਦੀ ਮਮਤਾ ਅਤੇ ਕੁਰਬਾਨੀ ਨੂੰ ਦਰਸਾਇਆ ਗਿਆ | ਕੁਝ ਵਿਦਿਆਰਥੀਆਂ ਨੇ ਮਾਂ ਲਈ ਖ਼ੁਦ ਲਿਖੀਆਂ ਕਵਿਤਾਵਾਂ ਅਤੇ ਭਾਸ਼ਣ ਵੀ ਪੇਸ਼ ਕੀਤੇ | ਸਕੂਲ ਵਲੋਂ ਮਾਤਾਵਾਂ ਲਈ ਖ਼ਾਸ ਤੌਰ 'ਤੇ ਖੇਡਾਂ ਦਾ ਪ੍ਰਬੰਧ ਕੀਤਾ ਗਿਆ | ਇਸ ਵਿਚ ਮਿਊਜ਼ੀਕਲ ਚੇਅਰ, ਮਾਂ-ਬੱਚਾ ਰੇਸ, ਬਲੂਨ ਬਰਸਟ ਅਤੇ ਮਾਂ ਲਈ 3 ਸ਼ਬਦ ਵਰਗੀਆਂ ਗਤੀਵਿਧੀਆਂ ਸ਼ਾਮਿਲ ਸਨ | ਮਾਤਾਵਾਂ ਨੇ ਵੀ ਬੱਚਿਆਂ ਵਾਂਗ ਹੀ ਉਤਸ਼ਾਹ ਨਾਲ ਭਾਗ ਲਿਆ | ਖੇਡਾਂ ਦੇ ਦੌਰਾਨ ਪੂਰਾ ਹਾਲ ਹਾਸੇ-ਠੱਠੇ ਨਾਲ ਗੂੰਜਦਾ ਰਿਹਾ | ਖੇਡਾਂ ਦੇ ਜੇਤੂਆਂ ਵਿਚੋਂ 10 ਮਾਤਾਵਾਂ ਨੂੰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਦੇ ਆਧਾਰ 'ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਮਾਂ ਹੀ ਪਹਿਲਾ ਸਕੂਲ ਹੁੰਦੀ ਹੈ | ਮੈਡਮ ਰਮਨ ਸ਼ਰਮਾ ਨੇ ਸਾਰੇ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿਚ ਸੰਸਕਾਰ ਅਤੇ ਭਾਵਨਾਤਮਿਕ ਜਾਗਰੂਕਤਾ ਪੈਦਾ ਕਰਦੇ ਹਨ | ਸਮਾਗਮ ਦੇ ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਆਪਣੀ ਮਾਂ ਨੂੰ ਗਲੇ ਲਗਾ ਕੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਹੋਰ ਤੇਜ਼ ਕੀਤੀ ਜਾਵੇ ਜਾਗਰੂਕਤਾ ਮੁਹਿੰਮ-ਐਸ.ਡੀ.ਐਮ. ਅਗਲੀ ਖ਼ਬਰ ਜੇਕਰ ਕਮਰਸ਼ੀਅਲ ਬੈਂਕਾਂ ਦੇ ਹੱਦ ਕਰਜ਼ੇ 'ਚ ਵਾਧਾ ਹੋ ਸਕਦਾ ਤਾਂ ਸਹਿਕਾਰੀ ਬੈਂਕਾਂ ਵਿਚ ਕਿਉਂ ਨਹੀਂ-ਬਹਿਰਾਮਕੇ, ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।