06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੋਗਾ ਹਲਕੇ ਦੇ ਸਿਆਸੀ ਗਲਿਆਰਿਆਂ ਵਿਚ ਚਮਕਣ ਲੱਗਿਆ ਚੇਅਰਮੈਨ ਪ੍ਰਵੀਨ ਗਰਗ ਦਾ ਨਾਂਅ <br/>

ਅਜੀਤ ਡੈਸਕ 10-05-2026
ਮੋਗਾ, 9 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਹਲਕੇ ਦੇ ਸਿਆਸੀ ਗਲਿਆਰਿਆਂ ਵਿਚ ਚਮਕਣ ਲੱਗੇ ਹਨ ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਜੋ ਕਿ ਆਉਣ ਵਾਲੀਆਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਵਿਚ ਹਨ ਤੇ ਉਨ੍ਹਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਹਲਕੇ ਵਿਚ ਤੇਜ਼ ਕਰ ਦਿੱਤੀਆਂ ਹਨ ਤੇ ਉਹ ਮੋਗਾ ਹਲਕੇ ਦੇ ਹਰਮਨ ਪਿਆਰੇ ਆਗੂ ਬਣਦੇ ਜਾ ਰਹੇ ਹਨ ਤੇ ਸ਼ਹਿਰ ਦੇ ਪਤਵੰਤੇ, ਸਿਆਸੀ ਆਗੂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਵੱਡੀ ਪੱਧਰ 'ਤੇ ਸਮਰਥਨ ਦੇ ਰਹੇ ਹਨ ਜਿਸ ਤੋਂ ਲੱਗਦਾ ਹੈ ਕਿ ਜੇਕਰ ਚੇਅਰਮੈਨ ਪ੍ਰਵੀਨ ਗਰਗ ਚੋਣ ਲੜਦੇ ਹਨ ਤਾਂ ਉਹ ਯਕੀਨਨ ਜਿੱਤ ਪ੍ਰਾਪਤ ਕਰਨਗੇ | ਚੇਅਰਮੈਨ ਪ੍ਰਵੀਨ ਗਰਗ ਆਪਣਾ ਵੱਡਾ ਸਿਆਸੀ ਪਿਛੋਕੜ ਵੀ ਰੱਖਦੇ ਹਨ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਵੱਡਾ ਜਨ ਆਧਾਰ ਹੈ ਤੇ ਉਹ ਜਿੱਥੇ ਹਲਕੇ ਅੰਦਰ ਇਕ ਸਿਆਸੀ ਆਗੂ ਵਜੋਂ ਵਿਚਰ ਰਹੇ ਹਨ ਉੱਥੇ ਉਹ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਕੰਮ ਕਰ ਰਹੇ ਹਨ ਤੇ ਕੋਰੋਨਾ ਕਾਲ ਵਿਚ ਉਨ੍ਹਾਂ ਦੀ ਕੀਤੀ ਗਈ ਸਮਾਜ ਸੇਵਾ ਨੂੰ ਲੋਕ ਅੱਜ ਵੀ ਯਾਦ ਕਰਦੇ ਨਜ਼ਰ ਆਉਂਦੇ ਹਨ | ਚੇਅਰਮੈਨ ਪ੍ਰਵੀਨ ਗਰਗ ਕਿਸ ਪਾਰਟੀ ਵਲੋਂ ਚੋਣ ਲੜਨਗੇ, ਭਾਵੇਂ ਉਨ੍ਹਾਂ ਇਹ ਪੱਤੇ ਨਹੀਂ ਖੋਲ੍ਹੇ ਪਰ ਉਨ੍ਹਾਂ ਦਾ ਆਖਣਾ ਹੈ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਹਾਈਕਮਾਂਡ ਆਗੂ ਉਨ੍ਹਾਂ ਦੇ ਪੂਰੀ ਤਰ੍ਹਾਂ ਸੰਪਰਕ ਵਿਚ ਹਨ ਤੇ ਇਹ ਆਉਣ ਵਾਲਾ ਸਮਾਂ ਤਹਿ ਕਰੇਗਾ ਕਿ ਉਹ ਕਿਸ ਪਾਰਟੀ ਵਲੋਂ ਚੋਣ ਲੜਨਗੇ | ਚੇਅਰਮੈਨ ਪ੍ਰਵੀਨ ਗਰਗ ਦਾ ਆਖਣਾ ਹੈ ਕਿ ਉਹ ਸਮਾਜ ਸੇਵਾ ਤੇ ਮੋਗਾ ਹਲਕੇ ਦੇ ਵਿਕਾਸ ਨੂੰ ਇਕੋ ਸਮੇਂ ਲੈ ਕੇ ਚੱਲਣਗੇ ਕਿਉਂਕਿ ਸਮਾਜ ਸੇਵਾ ਤੇ ਵਿਕਾਸ ਹਲਕੇ ਦੇ ਲੋਕਾਂ ਲਈ ਦੋਵੇਂ ਜ਼ਰੂਰੀ ਹਨ |

ਪਿਛਲੀ ਖ਼ਬਰ ਮਾਂ ਸਿਰਫ਼ ਇਕ ਸ਼ਬਦ ਨਹੀਂ ਸਗੋਂ ਪਿਆਰ, ਕੁਰਬਾਨੀ ਦਾ ਸਭ ਤੋਂ ਸੁੰਦਰ ਰੂਪ-ਮੰਜੂ ਅਰੋੜਾ ਅਗਲੀ ਖ਼ਬਰ 1 ਕਿੱਲੋ ਅਫੀਮ ਅਤੇ ਆਊਡੀ ਕਾਰ ਸਮੇਤ ਚਾਰ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।