06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

1 ਕਿੱਲੋ ਅਫੀਮ ਅਤੇ ਆਊਡੀ ਕਾਰ ਸਮੇਤ ਚਾਰ ਵਿਅਕਤੀ ਕਾਬੂ

ਅਜੀਤ ਡੈਸਕ 10-05-2026
ਨਿਹਾਲ ਸਿੰਘ ਵਾਲਾ, 9 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਪੰਜਾਬ ਸਰਕਾਰ ਵਲੋਂ ਮਾੜੇ ਅਨਸਰਾਂ ਅਤੇ ਨਸਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪੰਜਾਬ ਮਾਣਯੋਗ ਡੀ.ਜੀ.ਪੀ. ਗੌਰਵ ਯਾਦਵ ਪੰਜਾਬ, ਨੀਲਾਂਬਰੀ ਜਗਦਲੇ ਆਈ.ਜੀ. ਫਰੀਦਕੋਟ ਰੇਂਜ, ਸਰਤਾਜ ਚਹਿਲ ਐਸ.ਐਸ.ਪੀ. ਮੋਗਾ ਅਤੇ ਅਨਵਰ ਅਲੀ ਉਪ ਕਪਤਾਨ ਨਿਹਾਲ ਸਿੰਘ ਵਾਲਾ ਵਲੋਂ ਦਿੱਤੀਆਂ ਗਈਆਂ ਸਖਤ ਹਦਾਇਤਾਂ ਦੀ ਪਾਲਣਾ ਹੇਠ ਇੰਸਪੈਕਟਰ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕੀਤੀ ਗਈ ਨਾਕਾਬੰਦੀ ਤਹਿਤ ਏ. ਐਸ. ਆਈ. ਵਰਿੰਦਰ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਦੌਰਾਨ ਨਾਕਾਬੰਦੀ ਕਰਕੇ ਫਲਾਈਓਵਰ ਬਿਲਾਸਪੁਰ ਪੁਲ ਥੱਲੇ ਨਾਕਾ ਲਗਾਇਆ ਹੋਇਆ ਸੀ | ਇਸ ਦੌਰਾਨ ਬਰਨਾਲਾ ਸਾਈਡ ਵਲੋਂ ਇਕ ਕਾਲੇ ਰੰਗ ਦੀ ਆਊਡੀ ਕਾਰ ਪੀ. ਬੀ. ਨੰਬਰ 10 ਸੀ.ਆਰ. 9500 ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਕਾਰ ਵਿਚ ਚਾਰ ਸਵਾਰ ਵਿਅਕਤੀ ਲਵਪ੍ਰੀਤ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਧਰੋੜ ਸਾਹਨੇਵਾਲ ਰੋਡ ਜ਼ਿਲ੍ਹਾ ਲੁਧਿਆਣਾ, ਗੁਰਦੀਪ ਸਿੰਘ ਪੁੱਤਰ ਮੱਘਰ ਵਾਸੀ ਮੁਨਾਲ ਜ਼ਿਲ੍ਹਾ ਬਰਨਾਲਾ, ਕੁਲਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਕੁਲਾਰ ਜ਼ਿਲ੍ਹਾ ਲੁਧਿਆਣਾ, ਦੀਪਕ ਭਾਟੀਆ ਪੁੱਤਰ ਅਮਰਜੀਤ ਸਿੰਘ ਵਾਸੀ ਨੰਦਪੁਰ ਜ਼ਿਲ੍ਹਾ ਲੁਧਿਆਣਾ ਕੋਲੋਂ ਲਈ ਗੱਡੀ ਦੀ ਤਲਾਸ਼ੀ ਦੌਰਾਨ 1 ਕਿੱਲੋਗਰਾਮ ਅਫੀਮ ਬਰਾਮਦ ਕੀਤੀ ਹੈ | ਇਸ ਸਬੰਧ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਨੰਬਰ 90 ਧਾਰਾਵਾਂ 18/61/85 ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਅਦਾਲਤ ਵਿਖੇ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਪਤਾ ਲਗਾਇਆ ਜਾ ਸਕੇ ਇਹ ਅਫੀਮ ਕਿੱਥੋਂ ਲਿਆਂਦੀ ਗਈ ਸੀ ਅਤੇ ਅੱਗੇ ਕਿਸ ਵਿਅਕਤੀ ਨੂੰ ਸਪਲਾਈ ਕਰਦੇ ਹਨ |
ਪਿਛਲੀ ਖ਼ਬਰ ਮੋਗਾ ਹਲਕੇ ਦੇ ਸਿਆਸੀ ਗਲਿਆਰਿਆਂ ਵਿਚ ਚਮਕਣ ਲੱਗਿਆ ਚੇਅਰਮੈਨ ਪ੍ਰਵੀਨ ਗਰਗ ਦਾ ਨਾਂਅ <br/> ਅਗਲੀ ਖ਼ਬਰ ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।