06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਝਾਰਖੰਡ : ਜੇਪੀਐਸਸੀ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੀਆਈਡੀ ਵਲੋਂ ਪੰਜ ਹੋਰ ਗ੍ਰਿਫ਼ਤਾਰ

ਰਾਂਚੀ (ਝਾਰਖੰਡ), 6 ਅਗਸਤ - ਝਾਰਖੰਡ ਵਿੱਚ ਜੇਪੀਐਸਸੀ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਸੀਆਈਡੀ ਨੇ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈਮਾਮਲੇ ਵਿਚ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ...

ਅਜੀਤ ਡੈਸਕ 06-08-2026

ਰਾਂਚੀ (ਝਾਰਖੰਡ), 6 ਅਗਸਤ - ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇਪੀਐਸਸੀ) ਦੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਸੀ.ਆਈ.ਡੀ. ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ 19 ਹੋ ਗਈ ਹੈ।  ਇਹ ਕਾਰਵਾਈ ਰਹੀ ਸੀ.ਆਈ. ਪੁਲਿਸ ਸਟੇਸ਼ਨ ਕੇਸ ਨੰਬਰ 16/2026 (22 ਜੁਲਾਈ 2026) ਵਿਚ ਇਕੱਠੇ ਕੀਤੇ ਸਬੂਤਾਂ ਦੇ ਆਧਾਰ 'ਤੇ, ਰਾਂਚੀ ਅਤੇ ਲਖਨਊ ਵਿਚ ਸਾਂਝੀ ਛਾਪੇਮਾਰੀ ਕਰਕੇ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਲੋਹਰਦਗਾ ਦੇ ਰਹਿਣ ਵਾਲੇ ਉਮਾਕਾਂਤ ਓਰਾਓਂ, ਰੋਸ਼ਨ ਕੇਰਕੇਟਾ, ਮਨੋਜ ਕੁਮਾਰ, ਰਾਂਚੀ ਦੇ ਧਰਮਿੰਦਰ ਕੁਮਾਰ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਰਕਸ਼ਕ ਸਿੰਘ ਸ਼ਾਮਿਲ ਹਨ।

ਪਿਛਲੀ ਖ਼ਬਰ ਈਥਾਨੌਲ ਨੂੰ ਲੈ ਕੇ ਐਸਆਈਏਐਮ ਨੂੰ ਰਿਪੋਰਟ ਵਾਪਸ ਲੈਣ ਲਈ ਕੀਤਾ ਗਿਆ ਮਜਬੂਰ - ਕੇਜਰੀਵਾਲ ਅਗਲੀ ਖ਼ਬਰ ਬ੍ਰੈਡਫੋਰਡ (ਇੰਗਲੈਂਡ) ਚ ਕਸ਼ਮੀਰੀ ਪ੍ਰਵਾਸੀਆਂ ਵਲੋਂ ਜ਼ੋਰਦਾਰ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ