14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗਊਆਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ-ਅਭਿਸ਼ੇਕ ਜਿੰਦਲ

ਅਜੀਤ ਡੈਸਕ 09-05-2026
ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਗਊਆਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ | ਇਹ ਪ੍ਰਗਟਾਵਾ ਐਸ.ਐਫ.ਸੀ. ਸਕੂਲ ਦੇ ਐਮ.ਡੀ. ਅਭਿਸ਼ੇਕ ਜਿੰਦਲ ਨੇ ਕੀਤਾ | ਉਨ੍ਹਾਂ ਦਾ ਕਹਿਣਾ ਹੈ ਗਊਆਂ ਦੀ ਸੇਵਾ ਕਰਨ ਨਾਲ ਸਾਰੇ ਕਸ਼ਟ ਦੂਰ ਹੁੰਦੇ ਹਨ ਅਤੇ ਗਊਆਂ ਦੇ ਵਿਚ ਹਰ ਦੇਵੀ ਦੇਵਤਾ ਦਾ ਵਾਸ ਹੁੰਦਾ ਹੈ | ਉਨ੍ਹਾਂ ਕਿਹਾ ਜਿਹੜੇ ਲੋਕ ਗਊ ਦਾ ਮਾਸ ਖਾਂਦੇ ਹਨ ਜਾਂ ਗਊ ਹੱਤਿਆ ਕਰਦੇ ਹਨ, ਉਹ ਕਦੇ ਵੀ ਜ਼ਿੰਦਗੀ ਵਿਚ ਸੁੱਖ ਨਹੀਂ ਪਾ ਸਕਦੇ | ਉਨ੍ਹਾਂ ਕਿਹਾ ਗਰਮੀਆਂ ਵਿਚ ਗਊਆਂ ਨੂੰ ਪੱਠਿਆਂ ਦੇ ਨਾਲ ਸ਼ੱਕਰ ਪਾਉਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਗਊਆਂ ਦੇ ਸਰੀਰ ਵਿਚ ਗਰਮੀ ਦੂਰ ਹੁੰਦੀ ਹੈ ਜਿਸ ਤਰ੍ਹਾਂ ਸਾਡੇ ਸਰੀਰ ਵਿਚ ਗਰਮੀ ਪੈ ਜਾਂਦੀ ਆ ਉਸੇ ਤਰ੍ਹਾਂ ਇਨ੍ਹਾਂ ਗਊਆਂ ਦੇ ਸਰੀਰ ਵਿਚ ਵੀ ਗਰਮੀ ਪੈ ਜਾਂਦੀ ਹੈ | ਜਦੋਂ ਵੀ ਕਿਸੇ ਗਲੀ ਵਿਚ ਗਊ ਦਿਖੇ ਤਾਂ ਉਸ ਨੂੰ ਜ਼ਰੂਰ ਕੁਝ ਖਾਣ ਨੂੰ ਦੇਣਾ ਚਾਹੀਦਾ ਹੈ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਅਗਲੀ ਖ਼ਬਰ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ 'ਚ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।