17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਡਿਪਟੀ ਕਮਿਸ਼ਨਰ ਵਲੋਂ ਆਪਸੀ ਸਹਿਮਤੀ ਵਾਲੇ ਕੇਸਾਂ ਵਿੱਚ ਇੰਤਕਾਲ 30 ਦਿਨਾਂ ਵਿਚ ਯਕੀਨੀ ਬਣਾਉਣ ਦੇ ਹੁਕਮ <br/>

ਅਜੀਤ ਡੈਸਕ 14-04-2026
ਮੋਗਾ 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਜ਼ਮੀਨ ਦੀ ਪਰਿਵਾਰਕ ਵੰਡ ਦੇ ਆਧਾਰ 'ਤੇ ਇੰਤਕਾਲ ਕਰਨ ਲਈ ਜਾਰੀ ਹੁਕਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵਲੋਂ ਆਪਸੀ ਸਹਿਮਤੀ ਵਾਲੇ ਕੇਸਾਂ ਵਿਚ ਇੰਤਕਾਲ 30 ਦਿਨਾਂ ਦੇ ਅੰਦਰ-ਅੰਦਰ ਦਰਜ ਕੀਤਾ ਜਾਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ | ਉਨ੍ਹਾਂ ਕਿਹਾ ਕਿ ਕਾਫ਼ੀ ਥਾਵਾਂ 'ਤੇ ਲੋਕਾਂ ਵਲੋਂ ਆਪਣੀ ਜ਼ਮੀਨ ਦੀ ਪਰਿਵਾਰਕ ਵੰਡ ਕਰ ਲਈ ਜਾਂਦੀ ਹੈ, ਪਰ ਸਮੇਂ ਸਿਰ ਇਸ ਸਬੰਧੀ ਇੰਤਕਾਲ ਨਾ ਹੋਣ ਕਾਰਨ ਬਾਅਦ ਵਿਚ ਇਸ ਕਾਰਨ ਪਰਿਵਾਰਕ ਝਗੜੇ ਖੜੇ ਹੋ ਜਾਂਦੇ ਹਨ | ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਆਦੇਸ਼ ਦਿੱਤਾ ਹੈ ਕਿ 13 ਅਪ੍ਰੈਲ ਤੋਂ ਵਿਸ਼ੇਸ਼ ਮੁਹਿੰਮ ਚਲਾ ਕੇ ਪਰਿਵਾਰਕ ਸਮਝੌਤਿਆਂ ਦੇ ਅਧਾਰ ਤੇ ਜ਼ਮੀਨ ਦੀ ਵੰਡ ਸਬੰਧੀ ਇੰਤਕਾਲ ਦਰਜ ਕਰਕੇ ਪ੍ਰਵਾਨ ਕੀਤੇ ਜਾਣਗੇ | ਡਿਪਟੀ ਕਮਿਸ਼ਨਰ ਨੇ ਸਮੂਹ ਤਹਿਸੀਲਦਾਰ/ਨਾਇਬ ਤਹਿਸੀਲਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ | ਉਨ੍ਹਾਂ ਕਿਹਾ ਕਿ ਜਦ ਹੀ ਕਿਸੇ ਵਿਅਕਤੀ/ਪਰਿਵਾਰ/ ਖੇਵਟਦਾਰ ਵਲੋਂ ਇਸ ਸਬੰਧੀ ਸਾਰੀਆਂ ਧਿਰਾਂ ਵਲੋਂ ਦਸਤਖ਼ਤ ਕੀਤਾ ਵੰਡ ਦਾ ਨਕਸ਼ਾ ਪ੍ਰਾਪਤ ਹੁੰਦਾ ਹੈ ਤਾਂ ਪਟਵਾਰੀ ਵਲੋਂ ਤੁਰੰਤ ਇਸ ਦੇ ਅਧਾਰ ਤੇ ਇੰਤਕਾਲ ਦਰਜ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਕੰਮ ਦੀ ਨਿੱਜੀ ਤੌਰ ਤੇ ਹਫ਼ਤਾਵਾਰੀ ਨਿਗਰਾਨੀ ਕਰਨਗੇ | ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ 30 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਵੇ ਤਾਂ ਜੋ ਆਪਣੇ ਜ਼ਿਲੇ੍ਹ ਦੇ ਵਿਚ ਪਰਿਵਾਰਕ ਵੰਡਾਂ ਸਬੰਧੀ ਵੱਧ ਤੋਂ ਵੱਧ ਇੰਤਕਾਲ ਪ੍ਰਵਾਨ ਕਰਵਾਏ ਜਾਣ |

ਪਿਛਲੀ ਖ਼ਬਰ ਬੈਂਕ 'ਚੋਂ ਪੈਸੇ ਨਾ ਮਿਲਣ ਕਰ ਕੇ ਖਾਤਾਧਾਰਕਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਰਾਮੂੰਵਾਲਾ ਨਵਾਂ 'ਚ ਪਿੰਡ ਵਾਸੀਆਂ ਦੇ ਭਰਵੇਂ ਇਕੱਠ 'ਚ ਹੋਇਆ ਰਾਜਵਿੰਦਰ ਧਰਮਕੋਟ ਤੇ ਪੱਪੂ ਰਾਮੂੰਵਾਲਾ ਦਾ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।