17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬੈਂਕ 'ਚੋਂ ਪੈਸੇ ਨਾ ਮਿਲਣ ਕਰ ਕੇ ਖਾਤਾਧਾਰਕਾਂ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 14-04-2026

ਤਪਾ ਮੰਡੀ, 13 ਅਪ੍ਰੈਲ (ਪ੍ਰਵੀਨ ਗਰਗ)-ਇਲਾਕੇ ਦੇ ਅੰਦਰਲੇ ਬੱਸ ਸਟੈਂਡ 'ਤੇ ਸਥਿਤ ਪੀ.ਐਨ.ਬੀ ਬੈਂਕ ਬਰਾਂਚ ਤਪਾ 'ਚੋਂ ਪੈਸੇ ਨਾ ਮਿਲਣ ਕਾਰਨ ਦੁਖੀ ਖਾਤਾਧਾਰਕਾਂ ਨੇ ਬੈਂਕ ਅੰਦਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ | ਜਾਣਕਾਰੀ ਦਿੰਦਿਆਂ ਖਾਤਾ ਧਾਰਕ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਕਾਲਾ ਸਿੰਘ, ਭਜਨੋ ਦੇਵੀ ਅਤੇ ਹਰਬੰਸ ਸਿੰਘ ਆਦਿ ਨੇ ਦੱਸਿਆ ਕਿ ਉਹ ਆਪਣੇ ਖਾਤਿਆਂ ਵਿਚੋਂ ਵੱਡੀ ਰਕਮ ਕਢਵਾਉਣ ਲਈ ਬੈਂਕ ਆਏ ਸਨ, ਪਰ ਬੈਂਕ ਮੈਨੇਜਰ ਵਲੋਂ ਸਿਰਫ਼ 50 ਹਜ਼ਾਰ ਰੁਪਏ ਹੀ ਜਾਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ | ਜਦਕਿ ਇਸ ਸਮੇਂ ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਮਜ਼ਦੂਰਾਂ ਨੂੰ ਭੁਗਤਾਨ ਕਰਨ ਅਤੇ ਹੋਰ ਜ਼ਰੂਰੀ ਖ਼ਰਚਿਆਂ ਲਈ ਤੁਰੰਤ ਰਕਮ ਦੀ ਲੋੜ ਹੈ | ਪਰ ਬੈਂਕ ਵਲੋਂ ਪੂਰੀ ਰਕਮ ਨਾ ਦੇਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ | ਜਦੋਂ ਇਸ ਮਾਮਲੇ ਬਾਰੇ ਬੈਂਕ ਮੈਨੇਜਰ ਮੁਕੇਸ਼ ਖਟਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੈਂਕ ਦੇ ਸਿਸਟਮ ਵਿਚ ਕਨੈਕਟਿਵਿਟੀ ਦੀ ਸਮੱਸਿਆ ਆ ਰਹੀ ਹੈ ਅਤੇ ਇਹ ਸਮੱਸਿਆ ਸਿਰਫ਼ ਇੱਕ ਬੈਂਕ ਤੱਕ ਸੀਮਤ ਨਹੀਂ, ਸਗੋਂ ਸੂਬੇ ਦੇ ਸਾਰੇ ਬੈਂਕਾਂ ਵਿਚ ਆ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਕਾਰਨ ਪੇਮੈਂਟ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ ਅਤੇ ਇਸੇ ਲਈ ਗਾਹਕਾਂ ਨੂੰ ਥੋੜ੍ਹੀ-ਥੋੜ੍ਹੀ ਰਕਮ ਦਿੱਤੀ ਜਾ ਰਹੀ ਹੈ | ਫ਼ਿਲਹਾਲ, ਖਾਤਾ ਧਾਰਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੈਂਕ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਪੂਰੀ ਰਕਮ ਉਪਲਬਧ ਕਰਵਾਈ ਜਾਵੇ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਨੇ ਵਿਅਕਤੀ ਦਾ ਬਟੂਆ ਝਪਟਿਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਆਪਸੀ ਸਹਿਮਤੀ ਵਾਲੇ ਕੇਸਾਂ ਵਿੱਚ ਇੰਤਕਾਲ 30 ਦਿਨਾਂ ਵਿਚ ਯਕੀਨੀ ਬਣਾਉਣ ਦੇ ਹੁਕਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।