15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੈਨੇਡਾ ਦੀ ਧਰਤੀ 'ਤੇ ਮੋਗਾ ਸ਼ਹਿਰ ਦਾ ਜੰਮਪਲ ਬਿਕਰਮਜੀਤ ਸਿੰਘ ਲੋਧਰਾ ਗੱਡ ਰਿਹਾ ਰੰਗ-ਮੰਚ 'ਚ ਝੰਡੇ <br/>

ਅਜੀਤ ਡੈਸਕ 14-04-2026
ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦਾ ਜੰਮਪਲ ਨੌਜਵਾਨ ਰੰਗਕਰਮੀ ਬਿਕਰਮਜੀਤ ਸਿੰਘ ਲੋਧਰਾ ਨੇ ਕੈਨੇਡਾ ਦੀ ਧਰਤੀ 'ਤੇ ਰੰਗ ਮੰਚ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾ ਕੇ ਹਰਮਨ ਪਿਆਰਤਾ ਹੀ ਨਹੀਂ ਬਟੋਰ ਰਿਹਾ, ਸਗੋਂ ਉਸ ਨੇ ਰੰਗ ਮੰਚ ਦੀ ਦੁਨੀਆਂ ਰਾਹੀ ਮੋਗਾ ਸ਼ਹਿਰ ਦਾ ਨਾਮ ਵੀ ਉੱਚਾ ਕੀਤਾ ਹੈ | ਕੈਨੇਡਾ ਦੇ ਵਾਲ ਸਟਰੀਟ ਸਕੂਲ ਦੇ ਥੀਏਟਰ ਹਾਲ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਮੰਚ ਵਲੋਂ ਕਰਵਾਏ ਸਮਾਗਮ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਿਤ ਨਾਟਕ ਛਿਪਣ ਤੋਂ ਪਹਿਲਾਂ ਦੀ ਕੀਤੀ ਗਈ ਪੇਸ਼ਕਾਰੀ ਨੇ ਕੈਨੇਡਾ ਵਾਸੀਆਂ ਦੇ ਦਿਲ ਲੁੱਟ ਲਏ | ਦਵਿੰਦਰ ਦਮਨ ਦੇ ਲਿਖੇ ਨਾਟਕ ਨੂੰ ਨਿਰਦੇਸ਼ਤ ਕੀਤਾ ਬਿਕਰਮਜੀਤ ਸਿੰਘ ਲੋਧਰਾ ਨੇ ਜਿਸ ਨਾਲ ਦਮਦਾਰ ਨਿਰਦੇਸ਼ਨਾ ਰਾਹੀਂ ਉਹ ਇਕ ਸਫਲ ਰੰਗ ਕਰਮੀਆਂ ਦੀ ਕਤਾਰ ਵਿਚ ਜਾ ਖੜ੍ਹਾ ਹੋਇਆ ਹੈ, ਜੋ ਮੋਗਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ |

ਪਿਛਲੀ ਖ਼ਬਰ ਸਿੱਖੀ ਤੇ ਧਰਮ ਦਾ ਪ੍ਰਚਾਰ ਕਰਨ ਲਈ ਭਾਈ ਗੁਰਪ੍ਰੀਤ ਸਿੰਘ ਬੱਧਨੀ ਜਥੇ ਸਮੇਤ ਕੈਨੇਡਾ ਲਈ ਰਵਾਨਾ <br/> ਅਗਲੀ ਖ਼ਬਰ ਅਲਪਾਈਨ ਗਰਲਜ਼ ਕਾਲਜ 'ਚ ਬੀ ਕਾਮ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।