15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅਲਪਾਈਨ ਗਰਲਜ਼ ਕਾਲਜ 'ਚ ਬੀ ਕਾਮ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 14-04-2026
ਸਮਾਲਸਰ, 13 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਦਸੰਬਰ ਸੈਸ਼ਨ 2025 ਦੌਰਾਨ ਲਈਆਂ ਗਈਆਂ ਪ੍ਰੀਖਿਆਵਾਂ 'ਚ ਅਲਪਾਈਨ ਗਰਲਜ਼ ਕਾਲਜ ਗੁਰੂ ਤੇਗ ਬਹਾਦਰਗੜ੍ਹ ਰੋਡੇ ਦੇ ਬੀ ਕਾਮ ਵਿਭਾਗ ਵਿਚ ਪਹਿਲੇ, ਤੀਜੇ ਤੇ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਮੱਲਾਂ ਮਾਰੀਆਂ ਹਨ ਜਿਸ 'ਚ ਬੀ ਕਾਮ ਦੇ ਪਹਿਲੇ ਸਮੈਸਟਰ 'ਚ ਵੀਰਪਾਲ ਕੌਰ ਨੱਥੂਵਾਲਾ ਨੇ 91 ਫ਼ੀਸਦੀ ਨਾਲ ਪਹਿਲਾ, ਮਹਿਕਦੀਪ ਕੌਰ ਨੇ ਸੇਖਾ ਕਲਾਂ ਨੇ 88.6 ਫ਼ੀਸਦੀ ਨਾਲ ਦੂਜਾ ਤੇ ਜਸ਼ਨਵੀਰ ਕੌਰ ਰਾਜੇਆਣਾ ਨੇ 87.7 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬੀ ਕਾਮ ਵਿਭਾਗ ਪੰਜਵੇਂ ਸਮੈਸਟਰ 'ਚ ਪ੍ਰਭਜੋਤ ਕੌਰ ਨੱਥੋਕੇ ਨੇ 83 ਫ਼ੀਸਦੀ ਨਾਲ ਪਹਿਲਾ, ਜਸਪ੍ਰੀਤ ਕੌਰ ਬੁਰਜ ਲੱਧਾ ਸਿੰਘ ਵਾਲਾ ਤੇ ਮਨੀਸ਼ਾ ਬਾਘਾ ਪੁਰਾਣਾ 76.5 ਫ਼ੀਸਦੀ ਨਾਲ ਦੂਜਾ, ਸਵਰਨਜੀਤ ਕੌਰ ਨਾਥੇਵਾਲਾ ਤੇ ਜਸ਼ਨਪ੍ਰੀਤ ਕੌਰ ਮਾੜੀ ਮੁਸਤਫ਼ਾ ਨੇ 74.8 ਫ਼ੀਸਦੀ ਦੂਜਾ ਤੇ ਜਸਪਿੰਦਰ ਕੌਰ ਮਾਹਲਾ ਕਲਾਂ 74.8 ਫ਼ੀਸਦੀ ਅੰਕਾਂ ਨਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕਾਲਜ ਦੇ ਪ੍ਰਬੰਧਕ ਮੈਡਮ ਕੁਲਜਿੰਦਰ ਕੌਰ ਨੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਇਸ ਤੋਂ ਹੋਰ ਵੱਧ ਮਿਹਨਤ ਕਰਨ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਦੇ ਨਾਲ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਗਾਬਾ ਉਪ ਪਿ੍ੰਸੀਪਲ ਡਾ. ਕਰਮਜੀਤ ਕੌਰ ਤੇ ਸਾਰੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਕੈਨੇਡਾ ਦੀ ਧਰਤੀ 'ਤੇ ਮੋਗਾ ਸ਼ਹਿਰ ਦਾ ਜੰਮਪਲ ਬਿਕਰਮਜੀਤ ਸਿੰਘ ਲੋਧਰਾ ਗੱਡ ਰਿਹਾ ਰੰਗ-ਮੰਚ 'ਚ ਝੰਡੇ <br/> ਅਗਲੀ ਖ਼ਬਰ ਗੁਰੂ ਨਾਨਕ ਸਕੂਲ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।