30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਯੂਨਾਈਟਿਡ ਅਕਾਲੀ ਦਲ ਹਲਕਾ ਮੋਗਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ

ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਹਲਕਾ ਮੋਗਾ ਦੇ ਅਹੁਦੇਦਾਰਾਂ ਤੇ ਸਰਗਰਮ ਵਰਕਰਾਂ ਦੀ ਮੀਟਿੰਗ ਮਾਤਾ ਦਮੋਦਰੀ ਦੇ ਗੁਰਦੁਆਰਾ ਸਾਹਿਬ ਵਿਖੇ ਡਰੋਲੀ ਭਾਈ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਯੂਨਾਈਟਿਡ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਪੰਜਾਬ ਤਿੰਨ ਧਿਰਾਂ ਨੇ ਹਰ ਪੱਖ ਤੋਂ ਡੋਬ ਦਿੱਤਾ ਹੈ | ਕਾਂਗਰਸ ਨੇ ਪੰਜਾਬ ਵਿਚ ਲੰਮਾ ਸਮਾਂ ਰਾਜ ਕੀਤਾ ਤੇ ਪੰਜਾਬ ਦਾ ਪਾਣੀ, ਪੰਜਾਬ ਦੀ ਬਿਜਲੀ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਸਾਰਾ ਕੁਝ ਪੰਜਾਬ ਤੋਂ ਖੋਹ ਕੇ ਦੂਸਰੇ ਸੂਬਿਆਂ ਤੇ ਕੇਂਦਰ ਦੇ ਹਵਾਲੇ ਕਰ ਦਿੱਤਾ | ਬਾਦਲ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਕੇ ਵੀ ਪੰਜਾਬ ਦਾ ਕੁਝ ਸਵਾਰ ਨਹੀਂ ਸਕੇ | ਇੱਥੋਂ ਤੱਕ ਕਿ ਬਾਦਲ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਅਕਾਲ ਤਖ਼ਤ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਜਿਸ ਨਾਲ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ ਨੂੰ ਭਾਰੀ ਧੱਕਾ ਲੱਗਾ | ਅੱਜ ਦੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ, ਖ਼ਜ਼ਾਨਾ ਮੰਤਰੀ, ਵਿਧਾਨ ਸਭਾ ਦੇ ਸਪੀਕਰ, ਪੰਜਾਬ ਦੇ ਅੱਧੇ ਮੰਤਰੀ ਅਤੇ ਬਹੁਤ ਸਾਰੇ ਐਮ.ਐਲ.ਏ. ਬਰਗਾੜੀ ਮੋਰਚੇ ਸਮੇਂ ਜਾ ਕੇ ਬੋਲਦੇ ਸਨ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦੇਵਾਂਗੇ | ਬਹਿਬਲ ਕਲਾਂ ਦੇ ਦੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇਵਾਂਗੇ, ਬੰਦੀ ਸਿੰਘ ਰਿਹਾਅ ਕਰਾਵਾਂਗੇ | ਇਹ ਸਾਰਾ ਕੰਮ ਦੋ ਮਹੀਨੇ ਵਿਚ ਕਰ ਦੇਵਾਂਗੇ ਪਰ ਅੱਜ ਸਰਕਾਰ ਦਾ ਸਮਾਂ ਕੁਝ ਮਹੀਨੇ ਰਹਿ ਗਿਆ | ਮੀਟਿੰਗ ਵਿਚ ਮੋਗਾ ਹਲਕੇ ਦੇ ਵਰਕਰਾਂ ਦਾ ਭਾਰੀ ਇਕੱਠ ਹੋਣ 'ਤੇ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਖ਼ਾਲਸਾ ਪੰਥ ਨੂੰ ਇਕੱਤਰ ਕਰ ਕੇ ਮੋਗਾ ਹਲਕੇ ਦੀਆਂ ਸੰਗਤਾਂ ਨਾਲ ਸਲਾਹ ਕਰ ਕੇ ਥੋੜ੍ਹੇ ਸਮੇਂ ਵਿਚ ਮੋਗਾ ਵਿਧਾਨ ਸਭਾ ਹਲਕੇ ਦਾ ਉਮੀਦਵਾਰ ਐਲਾਨ ਕਰ ਦਿੱਤਾ ਜਾਵੇਗਾ |
ਇਸ ਸਮੇਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਗੁਰਲਾਲ ਸਿੰਘ ਧਰਮਕੋਟ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਭੁਪਿੰਦਰ ਸਿੰਘ ਈ.ਟੀ.ਓ. ਮੋਗਾ, ਭਾਈ ਬਲਵਿੰਦਰ ਸਿੰਘ ਭਗਤਾ ਭਾਈ, ਸੰਤ ਬਾਬਾ ਹਰਪ੍ਰੀਤ ਸਿੰਘ ਜੋਗੇਵਾਲਾ, ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਮੀਟਿੰਗ ਵਿਚ ਅਵਤਾਰ ਸਿੰਘ ਦੱੁਨੇਕੇ, ਮਨੋਹਰ ਸਿੰਘ ਦੁੱਨੇਕੇ, ਦਰਸ਼ਨ ਸਿੰਘ ਦੁੱਨੇਕੇ, ਮੁਖ਼ਤਿਆਰ ਸਿੰਘ, ਸਵਰਨ ਸਿੰਘ ਦੱਦਾਹੂਰ, ਸੁਰਜੀਤ ਸਿੰਘ, ਸ਼ਵਿੰਦਰ ਸਿੰਘ, ਬੁੱਧ ਸਿੰਘ ਘੱਲ ਕਲਾਂ, ਜਥੇਦਾਰ ਕੁਲਵੰਤ ਸਿੰਘ ਡਰੋਲੀ ਭਾਈ, ਬਲਵਿੰਦਰ ਸਿੰਘ ਡਰੋਲੀ, ਜਥੇਦਾਰ ਕਰਮਜੀਤ ਸਿੰਘ ਡਰੋਲੀ ਭਾਈ, ਬੂਟਾ ਸਿੰਘ ਚੜਿੱਕ, ਹਰਦੇਵ ਸਿੰਘ ਚੋਟੀਆਂ, ਭਾਈ ਅੰਮਿ੍ਤਪਾਲ ਸਿੰਘ, ਜਥੇਦਾਰ ਮੰਗਤ ਸਿੰਘ ਮੋਗਾ, ਗੁਰਦੇਵ ਸਿੰਘ ਘਾਰੂ, ਨੌਜਵਾਨ ਆਗੂ ਨਿਰਮਲ ਸਿੰਘ ਖੁਖਰਾਣਾ, ਦਲਜੀਤ ਸਿੰਘ ਮਹੇਸ਼ਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਾ ਵੜਿੰਗ ਨੇ ਮੋਗਾ ਜ਼ਿਲ੍ਹੇ 'ਚ ਕੀਤੀਆਂ ਨਿਯੁਕਤੀਆਂ ਅਗਲੀ ਖ਼ਬਰ ਤੰਦਰੁਸਤ ਸਰੀਰ ਲਈ ਸਰੀਰਕ ਕਸਰਤ ਜ਼ਰੂਰੀ-ਸਿਵਲ ਸਰਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।