30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਤੰਦਰੁਸਤ ਸਰੀਰ ਲਈ ਸਰੀਰਕ ਕਸਰਤ ਜ਼ਰੂਰੀ-ਸਿਵਲ ਸਰਜਨ <br/>

ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਅਤੇ ਤਕਨਾਲੋਜੀ ਭਰੇ ਜੀਵਨ ਵਿਚ ਮਨੁੱਖ ਦੀ ਸਰੀਰਕ ਗਤੀਵਿਧੀ ਘਟਦੀ ਜਾ ਰਹੀ ਹੈ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਕਈ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਲੈ ਬਜ਼ੁਰਗਾਂ ਤੱਕ ਹਰ ਉਮਰ ਦੇ ਵਿਅਕਤੀ ਦੀ ਤੰਦਰੁਸਤੀ ਲਈ ਸਰੀਰਕ ਗਤੀਵਿਧੀ ਬੇਹੱਦ ਜ਼ਰੂਰੀ ਹੈ | ਡਾ. ਸਿੰਗਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਜ-ਕੱਲ੍ਹ ਮੋਬਾਈਲ ਅਤੇ ਟੀ.ਵੀ. ਦੀ ਜ਼ਿਆਦਾ ਵਰਤੋਂ ਕਾਰਨ ਬੱਚਿਆਂ ਵਿਚ ਬਾਹਰ ਖੇਡਣ ਦੀ ਆਦਤ ਘੱਟ ਰਹੀ ਹੈ, ਜਿਸ ਨਾਲ ਮੋਟਾਪਾ ਅਤੇ ਹੱਡੀਆਂ ਦੀ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ | ਉਨ੍ਹਾਂ ਬੱਚਿਆਂ ਦੇ ਵਿਕਾਸ ਵਿਚ ਸਰੀਰਕ ਕਿਰਿਆਵਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਡਾਂ ਅਤੇ ਭੱਜ-ਦੌੜ ਨਾਲ ਬੱਚਿਆਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ | ਇਸ ਨਾਲ ਉਨ੍ਹਾਂ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ ਅਤੇ ਇਕਾਗਰਤਾ ਵਿਚ ਵੀ ਸੁਧਾਰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਵੱਡਿਆਂ ਵਿਚ ਸਰੀਰਕ ਕਸਰਤ ਦੀ ਆਦਤ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ ਅਤੇ ਉੱਚ ਰਕਤਚਾਪ ਦੇ ਖ਼ਤਰੇ ਨੂੰ ਘਟਾਉਂਦੀ ਹੈ | ਇਹ ਮਨੁੱਖ ਦੀ ਮਾਨਸਿਕ ਸਿਹਤ ਨੂੰ ਵੀ ਬਿਹਤਰ ਬਣਾਉਂਦੀ ਹੈ ਅਤੇ ਤਣਾਅ ਤੇ ਡਿਪ੍ਰੈਸ਼ਨ ਵੀ ਘਟਾਉਂਦੀ ਹੈ | ਸਿਵਲ ਸਰਜਨ ਨੇ ਬਜ਼ੁਰਗਾਂ ਨੂੰ ਹਲਕੀ-ਫੁਲਕੀ ਕਸਰਤ, ਜਿਵੇਂ ਸੈਰ ਜਾਂ ਯੋਗਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਉਮਰ ਵਿੱਚ ਚੰਗੀ ਸਿਹਤ ਹੀ ਅਸਲ ਸਾਥ ਨਿਭਾਉਂਦੀ ਹੈ |

ਪਿਛਲੀ ਖ਼ਬਰ ਯੂਨਾਈਟਿਡ ਅਕਾਲੀ ਦਲ ਹਲਕਾ ਮੋਗਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਵੇਦ ਪ੍ਰਚਾਰ ਮੰਡਲ ਪੰਜਾਬ ਵਲੋਂ ਐਮ.ਡੀ.ਏ.ਐਸ. ਸਕੂਲ ਵਿਖੇ ਭਾਸ਼ਨ ਪ੍ਰਤੀਯੋਗਤਾ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।