05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

10 ਦਿਨਾਂ 'ਚ ਯੂ.ਕੇ. ਵਿਜ਼ਟਰ ਵੀਜ਼ਾ ਲਗਵਾਉਣਾ ਗਲੋਬਲ ਫਲਾਇਰਜ਼ ਦੀ ਇਕ ਹੋਰ ਕਾਮਯਾਬੀ <br/>

ਅਜੀਤ ਡੈਸਕ 05-04-2026
ਬੱਧਨੀ ਕਲਾਂ, 4 ਅਪ੍ਰੈਲ (ਸੰਜੀਵ ਕੋਛੜ)-ਆਇਲਟਸ ਅਤੇ ਇਮੀਗ੍ਰੇਸ਼ਨ ਸੇਵਾਵਾਂ ਲਈ ਇਲਾਕੇ ਦੀ ਪ੍ਰਸਿੱਧ ਸੰਸਥਾ ਗਲੋਬਲ ਫਲਾਇਰਜ਼ ਬੱਧਨੀ ਕਲਾਂ ਦੇ ਐਮ.ਡੀ. ਰਜਤ ਪਲਤਾ ਨੇ ਕਿਹਾ ਕਿ ਤਜਰਬੇਕਾਰ ਸਟਾਫ ਦੀ ਮਿਹਨਤ ਨਾਲ ਪਿੰਡ ਵੀਲਾ ਤੇਜਾ (ਗੁਰਦਾਸਪੁਰ) ਦੀ ਰਹਿਣ ਵਾਲੀ ਕਰਮਜੀਤ ਕੌਰ ਨੂੰ ਸਿਰਫ 10 ਦਿਨਾਂ ਵਿਚ ਯੂ.ਕੇ. ਵਿਜ਼ਟਰ ਵੀਜ਼ਾ ਮੁਹੱਈਆ ਕਰਵਾਉਣਾ ਸੰਸਥਾ ਲਈ ਇਕ ਵੱਡੀ ਕਾਮਯਾਬੀ ਹੈ | ਉਨ੍ਹਾਂ ਨੇ ਦੱਸਿਆ ਕਿ ਕਰਮਜੀਤ ਕੌਰ ਦੀ ਧੀ ਮਹਿਕਦੀਪ ਕੌਰ ਨੂੰ ਵੀ ਗਲੋਬਲ ਫਲਾਇਰਜ਼ ਰਾਹੀਂ ਹੀ ਯੂ.ਕੇ. ਦਾ ਸਟੱਡੀ ਵੀਜ਼ਾ ਪ੍ਰਾਪਤ ਹੋਇਆ ਹੈ ਜਿਸ ਨਾਲ ਮਾਂ-ਧੀ ਦੋਵਾਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਹੋਏ ਹਨ | ਗਲੋਬਲ ਫਲਾਇਰਜ਼ ਵਲੋਂ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਦਿਆਂ ਰਜਤ ਪਲਤਾ ਨੇ ਵਧਾਈ ਦਿੱਤੀ | ਵੀਜ਼ਾ ਪ੍ਰਾਪਤ ਕਰਮਜੀਤ ਕੌਰ ਨੇ ਕਿਹਾ ਕਿ ਹਰ ਪੜਾਅ 'ਤੇ ਗਲੋਬਲ ਫਲਾਇਰਜ਼ ਦੀ ਟੀਮ ਨੇ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਮਦਦ ਕੀਤੀ | ਉਨ੍ਹਾਂ ਵਿਦੇਸ਼ਾਂ 'ਚ ਜਾਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਉਹ ਗਲੋਬਲ ਫਲਾਇਰਜ਼ ਸੰਸਥਾ ਨਾਲ ਜ਼ਰੂਰ ਸੰਪਰਕ ਕਰਨ |

ਪਿਛਲੀ ਖ਼ਬਰ ਅਨਮੋਲ ਵੈਲਫੇਅਰ ਕਲੱਬ ਨੇ ਸਿੰਗਲਾ ਤੇ ਵਧਵਾ ਨੂੰ ਸਮੂਹਿਕ ਕੰਨਿਆਦਾਨ ਸਮਾਗਮ ਲਈ ਸੱਦਾ ਪੱਤਰ ਭੇਟ ਕੀਤੇ <br/> ਅਗਲੀ ਖ਼ਬਰ ਤਹਿਸੀਲ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਕਾਰ ਪਾਰਕਿੰਗ ਵਾਲਿਆਂ ਦਾ ਰਵੱਈਆ ਨਿੰਦਣਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।