04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਲੌਸਮਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦਾ ਨਵੇਂ ਸੈਸ਼ਨ ਦੀ ਆਰੰਭਤਾ 'ਤੇ ਸਵਾਗਤ <br/>

ਅਜੀਤ ਡੈਸਕ 05-04-2026
ਕਿਸ਼ਨਪੁਰਾ ਕਲਾਂ, 4 ਅਪ੍ਰੈਲ (ਅਮੋਲਕ ਸਿੰਘ ਕਲਸੀ)-ਬਲੌਸਮਜ਼ ਕਾਨਵੈਂਟ ਸਕੂਲ ਵਲੋਂ ਨਵੇਂ ਸੈਸ਼ਨ ਦੀ ਆਰੰਭਤਾ 'ਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਦਾ ਅਗਲੇਰੀਆਂ ਜਮਾਤਾਂ ਵਿਚ ਪਹੁੰਚਣ 'ਤੇ ਸਵਾਗਤ ਕੀਤਾ ਗਿਆ | ਸਾਰੇ ਹੀ ਵਿਦਿਆਰਥੀ ਬਹੁਤ ਹੀ ਚਾਅ ਅਤੇ ਨਵੀਂ ਉਮੀਦ ਨਾਲ ਸਕੂਲ ਪਹੁੰਚੇ ਅਤੇ ਫੁਲਾਂ ਦੀ ਵਰਖਾ ਨਾਲ ਹੋਏ ਸਵਾਗਤ ਦਾ ਅਨੰਦ ਮਾਣਿਆ | ਇਸ ਖੁਸ਼ੀ ਦੇ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਨਵਨੀਤ ਕੌਰ ਕਿਹਾ ਕਿ ਸਕੂਲ ਭਵਿੱਖ ਨੂੰ ਸੰਵਾਰਨ ਦਾ ਸਥਾਨ ਹੁੰਦਾ ਹੈ | ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਹਮੇਸ਼ਾ ਉਨ੍ਹਾਂ ਦੀ ਸੋਚ ਤੇ ਉਮੀਦਾਂ ਨੂੰ ਪਹਿਲ ਦਿੰਦੇ ਹਾਂ | ਅਸੀਂ ਨਵੇਂ ਸੈਸ਼ਨ 'ਤੇ ਇਨ੍ਹਾਂ ਨੂੰ ਨਵੀਂ ਸੋਚ ਨਾਲ ਅੱਗੇ ਦੀਆਂ ਜਮਾਤਾਂ ਲਈ ਤਿਆਰੀ ਸ਼ੁਰੂ ਕਰਵਾ ਰਹੇ ਹਾਂ ਤਾਂ ਜੋ ਆਉਣ ਵਾਲੇ ਸਾਲਾਂ ਵਿਚ ਚੰਗੇ ਨਤੀਜੇ ਸਾਹਮਣੇ ਆਉਣ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਵੀ ਹੋ ਸਕੇ | ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਮਾਪਿਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਵਿਦਿਆਰਥੀਆਂ ਦੇ ਭਵਿਖ ਨੂੰ ਉੱਜਵਲ ਕਰਨ ਲਈ ਵਚਨਬੱਧ ਹਾਂ |

ਪਿਛਲੀ ਖ਼ਬਰ ਤਹਿਸੀਲ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਕਾਰ ਪਾਰਕਿੰਗ ਵਾਲਿਆਂ ਦਾ ਰਵੱਈਆ ਨਿੰਦਣਯੋਗ <br/> ਅਗਲੀ ਖ਼ਬਰ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਖੇ ਹੱਥ ਲਿਖਤ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।