12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

8 ਅਪ੍ਰੈਲ ਨੂੰ ਨੌਜਵਾਨ ਭਾਰਤ ਸਭਾ ਕੱਢੇਗੀ ਮੋਟਰਸਾਈਕਲ ਮਾਰਚ <br/>

ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਨੌਜਵਾਨ ਭਾਰਤ ਸਭਾ ਦੇ ਸੂਬਾ ਪੱਧਰੀ ਸੱਦੇ ਤਹਿਤ 8 ਅਪ੍ਰੈਲ ਨੂੰ ਮੋਗਾ ਵਿਖੇ ਕੀਤੇ ਜਾ ਰਹੇ ਮੋਟਰਸਾਈਕਲ ਮਾਰਚ ਦੀ ਤਿਆਰੀ ਸਬੰਧੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਕਰਮਜੀਤ ਮਾਣੂੰਕੇ ਸੂਬਾ ਕਮੇਟੀ ਵਲੋਂ ਸ਼ਾਮਿਲ ਹੋਏ | ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ, ਸਕੱਤਰ ਜਗਦੀਪ ਸਿੰਘ ਲੰਗੇਆਣਾ, ਵਿੱਤ ਸਕੱਤਰ ਸਤਨਾਮ ਸਿੰਘ ਡਾਲਾ ਨੇ ਕਿਹਾ ਕਿ ਈਰਾਨ ਅਮਰੀਕਾ ਦੀ ਜੰਗ ਵਿਚ ਸਹੀ ਸਟੈਂਡ ਨਾ ਲੈਣ ਕਰ ਕੇ ਲੋਕਾਂ ਨੂੰ ਐਲ.ਪੀ.ਜੀ. ਤੇ ਜ਼ਰੂਰੀ ਵਸਤਾਂ ਦੀ ਕਿੱਲਤ ਆ ਰਹੀ ਹੈ | ਭਾਰਤ ਸਰਕਾਰ ਇਸ ਜੰਗ ਦਾ ਵਿਰੋਧ ਕਰ ਕੇ ਇਰਾਨ ਪੱਖੀ ਸਟੈਂਡ ਲਵੇ ਤੇ ਅਮਰੀਕਾ ਦੀ ਧੌਂਸਗਿਰੀ ਦਾ ਡਟਵਾਂ ਵਿਰੋਧ ਕਰੇ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਬਲਕਿ ਲਹੂ ਲੁਹਾਨ ਪੰਜਾਬ ਬਣਾ ਦਿੱਤਾ ਗਿਆ ਹੈ | ਪੰਜਾਬ ਵਿਚ ਹੋਏ ਪੁਲਿਸ ਮੁਕਾਬਲਿਆਂ ਤੇ ਪੁਲਿਸ ਹਿਰਾਸਤੀ ਕਤਲਾਂ ਦੀ ਜੁਡੀਸ਼ੀਅਲ ਜਾਂਚ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਬਸੰਤੀ ਪੱਗ ਬੰਨ੍ਹ ਕੇ ਸੱਤਾ 'ਚ ਆਏ ਨਕਲੀ ਇਨਕਲਾਬੀਆਂ ਨੇ ਭਗਤ ਸਿੰਘ ਦੀ ਯਾਦਗਾਰ ਨਹੀਂ ਸਾਂਭੀ ਜੋ ਤੂੜੀ ਬਾਜ਼ਾਰ ਫ਼ਿਰੋਜ਼ਪੁਰ ਵਿਚ ਰੁਲ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸ਼ਹੀਦਾਂ ਦੀਆਂ ਇਤਿਹਾਸਕ ਯਾਦਗਾਰਾਂ ਸੰਭਾਲੀਆਂ ਜਾਣ | ਉਨ੍ਹਾਂ ਕਿਹਾ ਕਿ 8 ਅਪ੍ਰੈਲ ਨੂੰ ਵੱਡੀ ਗਿਣਤੀ ਵਿਚ ਨੌਜਵਾਨ ਮੋਟਰਸਾਈਕਲ ਮਾਰਚ ਵਿਚ ਸ਼ਾਮਿਲ ਹੋਣਗੇ ਜਿਸ ਵਿਚ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ | ਇਸ ਮੌਕੇ ਨਿਰਮਲ ਸਿੰਘ ਸੇਖਾ, ਰਾਜਾ ਸਿੰਘ ਢੁੱਡੀਕੇ, ਰਣਜੀਤ ਸਿੰਘ ਜੀਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਮੁੰਡਾ ਪਿੰਡ 'ਚ ਨਵੀਂ ਇਕਾਈ ਦੀ ਚੋਣ <br/> ਅਗਲੀ ਖ਼ਬਰ ਡਾਕਟਰ ਹੁੰਦੇ ਹਨ ਰੱਬ ਦਾ ਰੂਪ-ਚੇਅਰਮੈਨ ਜਗਦੀਪ ਸਿੰਘ ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।