12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਮੁੰਡਾ ਪਿੰਡ 'ਚ ਨਵੀਂ ਇਕਾਈ ਦੀ ਚੋਣ <br/>

ਅਜੀਤ ਡੈਸਕ 04-04-2026
ਚੋਹਲਾ ਸਾਹਿਬ, 3 ਅਪ੍ਰੈਲ (ਬਲਵਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਅਦਲੀ ਜੀ ਵਲੋਂ ਪਿੰਡਾਂ ਦੀਆਂ ਇਕਾਈਆਂ ਨੂੰ ਪਿੰਡਾਂ ਦੀ ਮੈਂਬਰਸ਼ਿਪ ਕੱਟ ਕੇ ਪਿੰਡਾਂ ਦੀਆਂ ਕਮੇਟੀਆਂ ਦੁਬਾਰਾ ਬਣਾਈਆਂ ਜਾ ਰਹੀਆਂ ਹਨ | ਜਿਸ ਤਹਿਤ ਬਲਵਿੰਦਰ ਸਿੰਘ ਚੋਹਲਾ ਸਾਹਿਬ, ਮਨਜੀਤ ਸਿੰਘ, ਨਿੰਦਰ ਸਿੰਘ, ਨਿਰਵੈਰ ਸਿੰਘ ਧੁੰਨ ਦੀ ਹਾਜ਼ਰੀ 'ਚ ਪਿੰਡ ਮੁੰਡਾ ਵਿਚ ਨਵੀਂ ਇਕਾਈ ਦੀ ਚੋਣ ਕੀਤੀ ਗਈ | ਜਿਸ ਵਿਚ ਅੰਗਰੇਜ ਸਿੰਘ ਨੂੰ ਮੁੰਡਾਪਿੰਡ ਨੂੰ ਇਕਾਈ ਦਾ ਪ੍ਰਧਾਨ ਬਣਾ ਕੇ 21 ਮੈਂਬਰੀ ਕਮੇਟੀ ਗਠਿਤ ਕੀਤੀ ਗਈ | ਵੱਖ-ਵੱਖ ਆਗੂਆਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਗੈਸ ਸਿਲੰਡਰਾਂ ਦੀਆਂ ਏਜੰਸੀਆਂ ਸਾਹਮਣੇ ਲੰਮੀਆਂ ਕਤਾਰਾਂ, ਪੈਟਰੋਲ ਪੰਪਾਂ ਤੇ ਡੀਜਲ, ਪੈਟਰੋਲ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਰਕਾਰ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਜੇਕਰ ਗੈਸ ਦੀ ਘਾਟ ਪੂਰੀ ਨਾ ਕੀਤੀ ਗਈ ਤਾਂ ਸਖਤੀ ਨਾਲ ਪੇਸ਼ ਆਇਆ ਜਾਵੇਗਾ | ਇਸ ਮੌਕੇ ਬਲਦੇਵ ਸਿੰਘ, ਕਰਮ ਸਿੰਘ ਸ਼ਾਹ, ਜੋਗਿੰਦਰ ਸਿੰਘ ਮੁੰਡਾਪਿੰਡ ਆਗੂਆਂ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਸ੍ਰੀ ਗਣੇਸ਼ ਸੇਵਕ ਦਲ ਨੇ ਸ੍ਰੀ ਹਨੂੰਮਾਨ ਜੈਅੰਤੀ ਮੌਕੇ ਸ੍ਰੀ ਬਾਲਾ ਜੀ ਦਾ ਸੰਕੀਰਤਨ ਕਰਵਾਇਆ <br/> ਅਗਲੀ ਖ਼ਬਰ 8 ਅਪ੍ਰੈਲ ਨੂੰ ਨੌਜਵਾਨ ਭਾਰਤ ਸਭਾ ਕੱਢੇਗੀ ਮੋਟਰਸਾਈਕਲ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।