20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ 6 ਨੂੰ ਡੀ.ਸੀ. ਮੋਗਾ ਦੇ ਦਫ਼ਤਰ ਸਾਹਮਣੇ ਦਿੱਤਾ ਜਾਵੇਗਾ ਧਰਨਾ-ਬਲੌਰ ਸਿੰਘ <br/>

ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਗ਼ਲਤ ਨੀਤੀਆਂ ਕਰਕੇ ਜ਼ਿਲ੍ਹਾ ਕਮੇਟੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ 6 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ | ਇਹ ਧਰਨਾ ਪ੍ਰਦਰਸ਼ਨ ਭਾਰਤ ਸਰਕਾਰ ਵਲੋਂ ਜੋ ਅਮਰੀਕਾ ਨਾਲ ਕਰ ਮੁਕਤ ਵਪਾਰ ਸਮਝੌਤਾ ਕੀਤਾ ਹੈ, ਉਸ ਨੂੰ ਰੱਦ ਕਰਾਉਣ ਅਤੇ ਜੋ ਬਿਜਲੀ ਬਿੱਲ, ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ ਤੇ ਮਨਰੇਗਾ ਦੀ ਥਾਂ 'ਤੇ ਲਿਆਂਦੇ ਗਏ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਨ ਅਤੇ ਕੇਂਦਰ ਸਰਕਾਰ ਵਲੋਂ ਮਜ਼ਦੂਰਾਂ ਵਿਰੁੱਧ ਲਿਆਂਦੇ ਚਾਰ ਲੇਬਰ ਕੋਡ ਰੱਦ ਕਰਾਉਣ, ਮਜ਼ਦੂਰਾਂ ਸਬੰਧੀ ਪੁਰਾਣੇ ਕਾਨੂੰਨ ਬਹਾਲ ਕੀਤੇ ਜਾਣ, ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਮਾਫ਼ ਕਰਾਉਣ, ਪੰਜਾਬ ਦੇ ਪਾਣੀਆਂ ਦਾ ਨਿਆਂ ਪੂਰਵਕ ਹੱਲ ਕਰਵਾਉਣ ਤੋਂ ਇਲਾਵਾ ਹੜ੍ਹ ਪੀੜਤ ਕਿਸਾਨਾਂ ਦੇ ਰਹਿੰਦੇ ਮੁਆਵਜ਼ੇ ਦੀ ਅਦਾਇਗੀ ਕੀਤੀ ਜਾਵੇ | ਮੀਟਿੰਗ 'ਚ ਜੰਗੀਰ ਸਿੰਘ ਹਿੰਮਤਪੁਰਾ, ਕੁਲਦੀਪ ਕੌਰ ਕੁੱਸਾ, ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਲਖਵੀਰ ਸਿੰਘ ਚੜਿੱਕ, ਗੁਰਦੇਵ ਸਿੰਘ ਕਿਸ਼ਨਪੁਰਾ, ਸੁਖਵਿੰਦਰ ਸਿੰਘ ਲੰਗੇਆਣਾ, ਗੁਰਦਾਸ ਸਿੰਘ ਸੇਖਾ, ਗੁਰਦੇਵ ਸਿੰਘ ਵਰ੍ਹੇ, ਇਕਬਾਲ ਸਿੰਘਾਂਵਾਲਾ, ਜਸਵਿੰਦਰ ਸਿੰਘ ਘੱਲ ਕਲਾਂ, ਸੁਖਜੀਤ ਸਿੰਘ ਲੰਢੇਕੇ, ਕੇਵਲ ਕਿ੍ਸ਼ਨ ਬੱਧਨੀ, ਬੂਟਾ ਸਿੰਘ ਭਾਗੀਕੇ ਤੇ ਕਾਕਾ ਸਿੰਘ ਮਾਛੀਕੇ ਆਦਿ ਸਾਥੀ ਸ਼ਾਮਿਲ ਹੋਏ |

ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ 2 ਕਰੋੜ 7 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਅਗਲੀ ਖ਼ਬਰ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਦਾ ਸਾਲਾਨਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।