20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵਲੋਂ ਸਾਲਾਨਾ ਜਾਗਰਣ ਦੀ ਤਿਆਰੀ ਲਈ ਮੀਟਿੰਗ <br/>

ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ 127 ਨੇ ਰਾਕੇਸ਼ ਗੋਇਲ ਦੇ ਨਿਵਾਸ ਸਥਾਨ 'ਤੇ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਚੇਅਰਮੈਨ ਮੋਹਨ ਲਾਲ ਗੋਇਲ ਅਤੇ ਪ੍ਰਧਾਨ ਰਾਕੇਸ਼ ਗੋਇਲ ਨੇ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਮੋਹਨ ਲਾਲ ਗੋਇਲ ਤੇ ਪ੍ਰਧਾਨ ਰਾਕੇਸ਼ ਗੋਇਲ ਨੇ ਕਿਹਾ ਕਿ ਸਾਲਾਨਾ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਐਸੋਸੀਏਸ਼ਨ ਨੇ ਦਾਣਾ ਮੰਡੀ ਵਿਖੇ ਦੇਵੀ ਭਗਵਤੀ ਦੇ ਸਨਮਾਨ ਵਿਚ 30ਵਾਂ ਸਾਲਾਨਾ ਜਾਗਰਣ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪ੍ਰਸਿੱਧ ਭਗਤ ਗਾਇਕ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ, ਆਪਣੇ ਸੁਰੀਲੇ ਭਜਨਾਂ ਨਾਲ ਦੇਵੀ ਦੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰਨਗੇ | ਮੀਟਿੰਗ ਵਿਚ ਮੌਜੂਦ ਮੈਂਬਰਾਂ ਵਿਚ ਵਾਈਸ ਚੇਅਰਮੈਨ ਪ੍ਰਦੀਪ ਕੁਮਾਰ ਕਾਕਾ, ਸਕੱਤਰ ਰਮਨ ਬੱਬਰ, ਕੈਸ਼ੀਅਰ ਦਿਨੇਸ਼ ਜਿੰਦਲ, ਮਹੇਸ਼ ਗੋਇਲ, ਵੇਦ ਗਰਗ, ਗੌਰਵ ਜੈਨ, ਰੋਹਿਤ ਜਿੰਦਲ, ਪੁਨੀਤ ਜਿੰਦਲ, ਗਗਨਦੀਪ ਮਿੱਤਲ ਅਤੇ ਕਿ੍ਸ਼ਨ ਤਾਇਲ ਸ਼ਾਮਿਲ ਸਨ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਵਿਸ਼ਵ ਜਲ ਦਿਵਸ 'ਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।