21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੋਠੇ ਸੰਗਤਸਰ ਸਮਾਲਸਰ 'ਚ ਮੁਫ਼ਤ ਦੰਦਾਂ ਤੇ ਮਾਨਸਿਕ ਰੋਗਾਂ ਦਾ ਕੈਂਪ ਲਗਾਇਆ

ਅਜੀਤ ਡੈਸਕ 04-04-2026
ਸਮਾਲਸਰ, 3 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਕੋਠੇ ਸੰਗਤਸਰ ਸਮਾਲਸਰ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਅੱਜ ਦੰਦਾਂ ਤੇ ਮਾਨਸਿਕ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ | ਕੈਂਪ ਦਾ ਉਦਘਾਟਨ ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਗੁਰਜੀਤ ਕੌਰ ਨੇ ਕੀਤਾ | ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਬਰਾੜ ਨੇ ਉਨ੍ਹਾਂ ਨੂੰ ਜੀ ਆਇਆ ਆਖਿਆ ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ | ਇਸ ਮੌਕੇ ਡਾ. ਆਰਿਚੀ ਗੋਇਲ ਬੀ.ਡੀ.ਐਸ., ਐਮ.ਡੀ.ਐਸ. ਨੇ ਦੰਦਾਂ ਦੀਆਂ ਬਿਮਾਰੀਆਂ ਦਾ ਚੈੱਕਅੱਪ ਕੀਤਾ ਜਦ ਕਿ ਡਾ. ਮੋਹਿਤ ਬਾਂਸਲ ਐਮ.ਡੀ. ਸਾਈਕੈਟਰੀ ਡਿਪਰੈਸ਼ਨ, ਮੇਨੀਆ, ਐਗਜਾਇਟੀ, ਓ.ਸੀ.ਡੀ., ਸਾਈਕਲੋਫੀਨੀਆ, ਨੀਂਦ ਦੇ ਰੋਗ, ਡਿਸੋਸੀਏਟਵ, ਸਮੈਟੋਫਾਰਮ, ਮਿਰਗੀ ਦਾ ਦੌਰਾ, ਸਿਰ ਦਰਦ, ਬੱਚਿਆਂ ਵਿਚ ਮਾਨਸਿਕ ਸਮੱਸਿਆ, ਐਡਿਕਸ਼ਨ ਆਦਿ ਰੋਗਾਂ ਬਾਰੇ ਮੁਫ਼ਤ ਜਾਣਕਾਰੀ ਦਿੱਤੀ ਤੇ ਮਰੀਜ਼ਾਂ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਬਾਬਾ ਸ਼ੇਖ਼ ਫਰੀਦ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਕੋਟਕਪੂਰਾ ਦੀਆਂ ਵਿਦਿਆਰਥਣਾਂ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਹ ਕੈਂਪ ਸਮੂਹ ਗ੍ਰਾਮ ਪੰਚਾਇਤ ਐਨ.ਆਰ. ਆਈ. ਕੋਠੇ ਸੰਗਤਸਰ, ਸਮਾਲਸਰ ਸਮਾਜ ਸੇਵਾ ਸੰਮਤੀ ਸਮਾਲਸਰ (ਵਿਸ਼ੇਸ਼ ਸਹਿਯੋਗੀ) ਦੇ ਸਹਿਯੋਗ ਨਾਲ ਲਾਇਆ ਗਿਆ |
ਪਿਛਲੀ ਖ਼ਬਰ ਚਾਲੇ ਮਾਈਆਂ ਦੇ ਸਮਾਗਮ ਦੀ ਸਮਾਪਤੀ 'ਤੇ ਕਲੱਬ ਨੇ ਕੀਤਾ ਸ਼ਹਿਰ ਵਾਸੀਆਂ ਦਾ ਧੰਨਵਾਦ <br/> ਅਗਲੀ ਖ਼ਬਰ ਆਈ.ਐੱਸ.ਐੱਫ. ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿਚ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।