ਕਿਸ਼ਨਪੁਰਾ ਕਲਾਂ, 31 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਤ ਗਿਆਨੀ ਨਿਰੰਜਣ ਸਿੰਘ ਵੈਦ ਬੋਪਾਰਾਏ ਵਾਲਿਆਂ ਦੀ 20ਵੀ ਸਾਲਾਨਾ ਬਰਸੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐਨ. ਆਰ.ਆਈ. ਵੀਰ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਤੇ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਅਕਾਲਗੜ੍ਹ ਸਾਹਿਬ ਪਿੰਡ ਦਾਇਆ ਕਲਾਂ ਗਊਸ਼ਾਲਾ ਵਾਲਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ | ਜਿਸ ਵਿਚ 4 ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਹੁਕਮਨਾਮੇ ਦੀ ਕਥਾ ਸੰਤ ਬਾਬਾ ਗੁਰਮੀਤ ਸਿੰਘ ਖੋਸੇ ਕੋਟਲਾ ਵਾਲਿਆਂ ਨੇ ਕਰਦਿਆਂ ਸੰਤ ਨਿਰੰਜਣ ਸਿੰਘ ਵੈਦ ਬੋਪਾਰਾਏ ਵਾਲਿਆਂ ਦੀ ਜੀਵਨੀ 'ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਤੇ ਬਾਣੀ ਬਾਣੇ ਨਾਲ ਜੁੜਨ ਕੇ ਆਪਣਾ ਜੀਵਨ ਸਫ਼ਲ ਕਰਨ ਦੀ ਬੇਨਤੀ ਕੀਤੀ | ਸਮਾਗਮ ਵਿਚ ਰਾਤਰੀ ਦੇ ਦੀਵਾਨਾਂ 'ਚ ਸੰਤ ਭੁਪਿੰਦਰ ਸਿੰਘ ਬੋਪਾਰਾਏ ਵਾਲਿਆਂ ਨੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਜਾਣੂੰ ਕਰਵਾਇਆ | ਗਿਆਨੀ ਰਣਜੀਤ ਸਿੰਘ ਗੁਮਟੀ, ਗਿਆਨੀ ਅਜੀਤ ਸਿੰਘ ਆਦਿ ਸੰਤਾਂ ਮਹਾਪੁਰਸ਼ਾਂ ਨੇ ਆਪਣੀ ਹਾਜ਼ਰੀ ਲਗਵਾਈ | ਪ੍ਰਧਾਨ ਚੰਦ ਸਿੰਘ ਆਦਿ ਵਲੋਂ ਸੰਤ ਮਹਾਂਪੁਰਸ਼ਾਂ ਤੇ ਪਤਵੰਤਿਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਪ੍ਰਧਾਨ ਚੰਦ ਸਿੰਘ, ਕੈਪਟਨ ਜੋਰਾ ਸਿੰਘ, ਕੁੰਡਾ ਸਿੰਘ, ਪ੍ਰਧਾਨ ਮਹਿੰਦਰ ਸਿੰਘ ਮਾਨ ਕਿਸ਼ਨਪੁਰਾ ਕਲਾਂ,ਇਕਬਾਲ ਸਿੰਘ ਸਾਬਕਾ ਖ਼ਜ਼ਾਨਚੀ ਕਿਸ਼ਨਪੁਰਾ, ਡਾ. ਨਵਤੇਜ ਸਿੰਘ, ਮੈਂਬਰ ਦਵਿੰਦਰ ਸਿੰਘ, ਗੁਰਤੇਜ ਸਿੰਘ, ਸੰਤੋਖ ਸਿੰਘ, ਅਮਰ ਸਿੰਘ, ਮਹਾਂ ਸਿੰਘ, ਪਿਆਰਾ ਸਿੰਘ, ਜੁਗਰਾਜ ਸਿੰਘ ਰਾਜਾ, ਗੁਰਦਿਆਲ ਸਿੰਘ, ਗੁਰਮੇਲ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ |